ਕੌਮਾਂਤਰੀ ਮਜਦੂਰ ਦਿਹਾੜੇ ਦੇ ਦਿਨ ਹੋਵੇਗੀ ਕਾਨਫਰੰਸ
ਲੁਧਿਆਣਾ - 1 ਮਈ ਨੂੰ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਈ.ਡਬਲਿਊ.ਐਸ. ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ ਮਜਦੂਰ ਦਿਹਾੜਾ ਕਾਨਫਰੰਸ ਕਰਵਾਈ ਜਾ ਰਹੀ ਹੈ।
ਲੁਧਿਆਣਾ - 1 ਮਈ ਨੂੰ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਈ.ਡਬਲਿਊ.ਐਸ. ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ ਮਜਦੂਰ ਦਿਹਾੜਾ ਕਾਨਫਰੰਸ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਥੇਬੰਦੀਆਂ ਵੱਲੋਂ ਚਲਾਈ ਜਾ ਰਹੀ ਪ੍ਰਚਾਰ ਮੁਹਿੰਮ ਤਹਿਤ ਕੱਲ੍ਹ ਅਤੇ ਅੱਜ ਲੁਧਿਆਣੇ ਦੇ ਜੀਵਨ ਨਗਰ, ਸ਼ੇਰਪੁਰ ਅਤੇ ਜੰਡਿਆਲੀ ਪਿੰਡ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਵੱਲੋਂ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਪਰਚਾ ਵੀ ਵੰਡਿਆ ਗਿਆ ਅਤੇ ਆਰਥਿਕ ਸਹਿਯੋਗ ਵੀ ਇਕੱਠਾ ਕੀਤਾ ਗਿਆ।