ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋਇਆ

ਮਾਹਿਲਪੁਰ - ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ 1995 ਤੋਂ ਨਿੱਕੀਆਂ ਕਰੂੰਬਲਾਂ ਦਾ ਨਿਰੰਤਰ ਸੰਪਾਦਨ ਅਤੇ ਪ੍ਰਕਾਸ਼ਨ ਕਰਨ ਕਰਕੇ ਇਸ ਰਸਾਲੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਛਪਣ ਵਾਲਾ ਇਹ ਇੱਕੋ ਇੱਕ ਬਾਲ ਰਸਾਲਾ ਹੈ ਜੋ ਪਿਛਲੇ 28 ਸਾਲ ਤੋਂ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਕਿਸੇ ਇੱਕ ਵਿਅਕਤੀ ਵੱਲੋਂ ਬਾਲ ਸਾਹਿਤ ਦੇ ਖੇਤਰ ਵਿੱਚ ਕੀਤਾ ਗਿਆ ਇਹ ਇੱਕ ਵਿਲੱਖਣ ਕਾਰਜ ਹੈ। ਉਹ ਪਿਛਲੇ 35 ਸਾਲ ਤੋਂ ਬਾਲ ਸਾਹਿਤ, ਖੇਡਾਂ, ਸੱਭਿਆਚਾਰ, ਸਿੱਖਿਆ ਅਤੇ ਸਮਾਜਿਕ ਖੇਤਰਾਂ ਵਿੱਚ ਆਪਣੀਆਂ ਸ਼ਾਨਦਾਰ ਪੈੜਾਂ ਪਾ ਰਹੇ ਹਨ। ਯਾਦ ਰਹੇ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ ਇਹ ਰਿਕਾਰਡ ਦੋ ਸਾਲ ਪਹਿਲਾਂ ਚੁਣ ਲਿਆ ਸੀ। ਇਹ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡਸ 2024 ਦੇ ਐਡੀਸ਼ਨ ਵਿੱਚ ਪੰਨਾ ਨੰਬਰ 262 ਤੇ ਬਲਜਿੰਦਰ ਮਾਨ ਅਤੇ ਰਸਾਲੇ ਦੀ ਤਸਵੀਰ ਸਮੇਤ ਦਰਜ ਕੀਤਾ ਗਿਆ ਹੈ।

             ਜਦੋਂ ਉਹਨਾਂ ਰਿਕਾਰਡ ਦੇ ਪ੍ਰਕਾਸ਼ਨ ਦੀ ਖੁਸ਼ੀ ਆਪਣੀ ਜੀਵਨ ਸਾਥਣ ਮਨਜੀਤ ਕੌਰ,ਪੁੱਤਰੀ ਹਰਮਨਪ੍ਰੀਤ ਕੌਰ,ਰਵਨੀਤ ਕੌਰ,ਤਨਵੀਰ ਮਾਨ, ਹਰਵੀਰ ਮਾਨ ਅਤੇ ਸੁਖਦੀਪ ਸਿੰਘ ਨਾਲ ਸਾਂਝੀ ਕੀਤੀ ਤਾਂ ਮਨਜੀਤ ਕੌਰ ਨੇ ਕਿਹਾ ਕਿ ਬਲਜਿੰਦਰ ਮਾਨ ਦੁਆਰਾ ਇਹ ਰਿਕਾਰਡ ਬਣਾਏ ਜਾਣ ਦਾ ਉਹਨਾਂ ਨੂੰ ਬਹੁਤ ਮਾਣ ਹੈ। ਉਹ ਸਦਾ ਬਾਲ ਸਾਹਿਤ ਸਿੱਖਿਆ ਅਤੇ ਬੱਚਿਆਂ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਸ਼੍ਰੋਮਣੀ ਅਤੇ ਹੋਰ ਕਈ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ। ਇਸ ਪ੍ਰਾਪਤੀ ਨਾਲ ਜਿੱਥੇ ਸਾਡੇ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਹੋਈ ਹੈ ਉਥੇ ਬਾਲ ਸਾਹਿਤ ਦਾ ਵੀ ਮਾਣ ਵਧਿਆ ਹੈ। ਬਾਲ ਸਾਹਿਤ ਦੇ ਖੇਤਰ ਵਿੱਚ ਰਿਕਾਰਡ ਬਣਾਉਣ ਵਾਲਾ ਪੰਜਾਬੀ ਦਾ ਪਹਿਲਾ ਬਾਲ ਰਸਾਲਾ ਹੈ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਲ ਸੰਦੇਸ਼ ਤੋਂ ਬਾਅਦ ਇਹ ਇੱਕੋ ਇੱਕ ਬਾਲ ਰਸਾਲਾ ਹੈ ਜੋ ਨਿਰੰਤਰ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਅਤੇ ਅਮੀਰ ਵਿਰਾਸਤ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਜੋੜ ਰਿਹਾ ਹੈ।
           ਇਸ ਮੌਕੇ ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਬਾਲ ਸਾਹਿਤ ਦੇ ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊ,  ਡਾ.ਕੁਲਬੀਰ ਸਿੰਘ ਸੂਰੀ, ਡਾ. ਦਰਸ਼ਨ ਸਿੰਘ ਆਸ਼ਟ, ਕਮਲਜੀਤ ਨੀਲੋਂ,ਆਤਮਾ ਸਿੰਘ ਚਿੱਟੀ,ਸੁਰਜੀਤ ਸਿੰਘ ਮਰਜਾਰਾ,ਸਤਪਾਲ ਭੀਖੀ, ਡਾ. ਕੁਲਦੀਪ ਸਿੰਘ ਦੀਪ, ਐਸ ਅਸ਼ੋਕ ਭੌਰਾ,ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ, ਸੁਖਮਨ ਸਿੰਘ ਖੜੌਦੀ, ਪ੍ਰਿੰ. ਪਰਵਿੰਦਰ ਸਿੰਘ, ਡਾ. ਬਲਵੀਰ ਕੌਰ ਰੀਹਲ,ਡਾ. ਜੰਗ ਬਹਾਦਰ ਸੇਖੋਂ, ਹਰਜਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਸੰਘਾ, ਵਿਜੇ ਬੰਬੇਲੀ, ਸ਼ਵਿੰਦਰਜੀਤ ਸਿੰਘ ਬੈਂਸ, ਡਾ. ਵਿਜੇ ਭੱਟੀ, ਡਾ. ਮਨਮੋਹਨ ਸਿੰਘ ਤੀਰ, ਡਾ. ਜਸਵੰਤ ਰਾਏ, ਬਲਵੀਰ ਸਿੰਘ ਸੇਵਕ ਪ੍ਰੋਫੈਸਰ ਬੀ ਐਸ ਬੱਲੀ, ਸੁਰਜੀਤ ਜੱਜ, ਮਦਨ ਵੀਰਾ ਅਤੇ ਰਘੁਵੀਰ ਸਿੰਘ ਕਲੋਆ ਸਮੇਤ ਸਾਹਿਤਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹਨ।