ਸਕੂਲੀ ਬੱਚਿਆਂ ਨੂੰ ਜੀਵਨ ਬਚਾਓ ਟ੍ਰੇਨਿੰਗ ਦਿੱਤੀ
ਐਸ ਏ ਐਸ ਨਗਰ, 20 ਅਪ੍ਰੈਲ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਸਰਕਾਰੀ ਮਾਡਲ ਸਕੂਲ ਆਰ ਸੀ ਟੂ 2 ਧਨਾਸ ਚੰਡੀਗੜ੍ਹ ਵਿੱਚ ਸਕੂਲੀ ਬੱਚਿਆਂ ਨੂੰ ਫਸਟ ਏਡ ਅਤੇ ਜੀਵਨ ਬਚਾਓ ਦੇ ਹੁਨਰ ਦੀ ਟ੍ਰੇਨਿੰਗ ਦਿੱਤੀ।

ਇਸ ਮੌਕੇ ਉਹਨਾਂ ਘਰ ਵਿੱਚ ਕਿਸੇ ਦੇ ਬੇਹੋਸ਼ ਹੋਣ, ਖੂਨ ਵਗਣ ਅਤੇ ਹੋਰ ਕੋਈ ਸੱਟ ਲੱਗਣ ਤੇ ਬਚਾਓ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸੇ ਦੁਰਘਟਨਾ ਵੇਲੇ ਜਖਮੀਆਂ ਨੂੰ ਬਚਾਉਣ ਅਤੇ ਟਰਾਂਸਪੋਰਟ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੱਚਿਆਂ ਕੋਲੋਂ ਪ੍ਰੈਕਟੀਕਲ ਵੀ ਕਰਵਾਇਆ ਗਿਆ।