ਪੇਂਡੂ ਮਜਦੂਰ ਯੂਨੀਅਨ ਨੇ 'ਅੰਬੇਡਕਰਵਾਦ ਅਤੇ ਮਜਦੂਰ ਜਮਾਤ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ - ਅੱਜ ਪੇਂਡੂ ਮਜਦੂਰ ਯੂਨੀਅਨ ਵਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਡਾਕਟਰ ਬੀ. ਆਰ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਅੰਬੇਡਕਰਵਾਦ ਅਤੇ ਮਜਦੂਰ ਜਮਾਤ' ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵਿਚਾਰ ਪੇਸ਼ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਜਿੱਥੇ ਦੇਸ਼ ਨੂੰ ਸੰਵਿਧਾਨ ਦਿੱਤਾ ਉੱਥੇ ਦਲਿਤਾਂ ਅਤੇ ਮਜਦੂਰ ਜਮਾਤ ਨੂੰ ਲੰਮੀ ਨੀਂਦਰ ਵਿਚ ਸੁੱਤਿਆਂ ਨੂੰ ਹਲੂਣਾ ਦੇ ਕੇ ਜਗਾਇਆ, ਵਿਦਿਆ ਦੀ ਲੋੜ ਦੀ ਚੇਤਨਤਾ ਭਰੀ, ਉਹਨਾਂ ਨੂੰ ਉਹਨਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਅਤੇ ਆਪਣੇ ਹੱਕਾਂ ਲਈ ਲੜਨਾ ਸਿਖਾਇਆ।ਉਹਨਾਂ ਨੇ ਕਈ ਮਹਾਨ ਕੰਮ ਕੀਤੇ । ਜਾਤਪਾਤ ਦੇ ਖਾਤਮੇ ਲਈ ਕੰਮ ਕੀਤਾ, ਸੰਵਿਧਾਨ ਵਿਚ ਜਿੰਨਾ ਕੁਝ ਦੱਬੇ ਕੁਚਲਿਆਂ ਲਈ ਲਿਖਿਆ ਜਾ ਸਕਦਾ ਸੀ ਲਿਖਿਆ। ਉਹ ਸ਼ਖਸੀ ਪੂਜਾ ਦੇ ਵੀ ਵਿਰੋਧੀ ਸਨ।

ਨਵਾਂਸ਼ਹਿਰ - ਅੱਜ ਪੇਂਡੂ ਮਜਦੂਰ ਯੂਨੀਅਨ ਵਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਡਾਕਟਰ ਬੀ. ਆਰ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ 'ਅੰਬੇਡਕਰਵਾਦ ਅਤੇ ਮਜਦੂਰ ਜਮਾਤ' ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਵਿਚਾਰ ਪੇਸ਼ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਜਿੱਥੇ ਦੇਸ਼ ਨੂੰ ਸੰਵਿਧਾਨ ਦਿੱਤਾ ਉੱਥੇ ਦਲਿਤਾਂ ਅਤੇ ਮਜਦੂਰ ਜਮਾਤ ਨੂੰ ਲੰਮੀ ਨੀਂਦਰ ਵਿਚ ਸੁੱਤਿਆਂ ਨੂੰ ਹਲੂਣਾ ਦੇ ਕੇ ਜਗਾਇਆ, ਵਿਦਿਆ ਦੀ  ਲੋੜ ਦੀ ਚੇਤਨਤਾ ਭਰੀ, ਉਹਨਾਂ ਨੂੰ ਉਹਨਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਅਤੇ ਆਪਣੇ ਹੱਕਾਂ ਲਈ ਲੜਨਾ ਸਿਖਾਇਆ।ਉਹਨਾਂ ਨੇ ਕਈ ਮਹਾਨ ਕੰਮ ਕੀਤੇ । ਜਾਤਪਾਤ ਦੇ ਖਾਤਮੇ ਲਈ ਕੰਮ ਕੀਤਾ, ਸੰਵਿਧਾਨ ਵਿਚ ਜਿੰਨਾ ਕੁਝ ਦੱਬੇ ਕੁਚਲਿਆਂ ਲਈ ਲਿਖਿਆ ਜਾ ਸਕਦਾ ਸੀ ਲਿਖਿਆ। ਉਹ ਸ਼ਖਸੀ ਪੂਜਾ ਦੇ ਵੀ ਵਿਰੋਧੀ ਸਨ। ਉਹਨਾਂ ਕਿਹਾ ਹੈ ਕਿ ਜਾਤਪਾਤ ਦੇ ਬੀਜ ਹਿੰਦੂ ਧਰਮ ਵਿਚ ਪਏ ਹਨ। ਮੰਨੂੰ ਸਮ੍ਰਿਤੀ ਨੂੰ ਜਨਤਕ ਤੌਰ ਉੱਤੇ ਸਾੜਕੇ ਜਾਤੀ ਪ੍ਰਬੰਧ ਵਿਰੁੱਧ ਬਹੁਤ ਵੱਡਾ ਅਤੇ ਜੁਅਰਤ ਭਰਿਆ ਕੰਮ ਕੀਤਾ। ਇਹ ਵੱਡੀ ਬੁਰਾਈ ਪੁਰਾਣੇ ਅਤੇ ਨਵੇਂ ਹਿੰਦੋਸਤਾਨ ਵਿਚ ਹੈ। ਹੁਣ ਵੀ ਜਾਤਪਾਤ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ ਤੁਸੀਂ ਖੁਦ ਵੀ ਦੇਖ ਸਕਦੇ ਹੋ। ਦੇਸ਼ ਦੇ ਦਲਿਤ ਮਜਦੂਰ ਅੱਜ ਵੀ ਉੱਚ ਜਾਤੀਆਂ ਦਾ ਦਾਬਾ ਜਰ ਰਹੇ ਹਨ। ਦੇਸ਼ ਦੇ ਕੁੱਲ ਧੰਨ ਦੇ ਵੱਡੇ ਹਿੱਸੇ ਉੱਤੇ ਸਵਰਨ ਜਾਤੀ ਕਾਰਪੋਰੇਟ ਨਾਗਕੁੰਡਲੀ ਮਾਰੀ ਬੈਠੇ ਹਨ। ਉਹਨਾਂ ਕਿਹਾ ਕਿ ਸਰਕਾਰੀ ਅਦਾਰੇ ਬੜੀ ਤੇਜ਼ੀ ਨਾਲ ਨਿੱਜੀ ਹੱਥਾਂ ਵਿਚ ਵੇਚੇ ਜਾ ਰਹੇ ਹਨ। ਜਿਸ ਨਾਲ ਦਲਿਤਾਂ ਰਾਖਵਾਂਕਰਨ ਦੀ ਸਹੂਲਤ ਤੋਂ ਦੂਰ ਹੋ ਗਏ ਹਨ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਕਿ ਆਰਥਿਕ ਆਜਾਦੀ ਬਿਨਾਂ ਰਾਜਸੀ ਆਜਾਦੀ ਅੱਧੀ ਅਧੂਰੀ ਹੈ।ਡਾਕਟਰ ਬੀ.ਆਰ.ਅੰਬੇਡਕਰ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਨੇ ਲਹਿਰ ਚਲਾਕੇ ਦਲਿਤਾਂ ਵਿਚ ਸਮਾਜਿਕ ਅਤੇ ਰਾਜਨੀਤਕ ਚੇਤਨਾ ਪੈਦਾ ਕੀਤੀ ਪਰ ਮੌਜੂਦਾ ਬਸਪਾ ਲੀਡਰਸ਼ਿਪ ਬਾਬੂ ਕਾਂਸ਼ੀ ਰਾਮ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੀ ਹੈ,ਹਾਕਮ ਜਮਾਤੀ ਪਾਰਟੀ ਬਣ ਚੁੱਕੀ ਹੈ। ਇਹ ਪਾਰਟੀ ਦਲਿਤਾਂ ਅਤੇ ਮਜਦੂਰਾਂ ਦੀ ਬੇੜੀ ਪਾਰ ਨਹੀਂ ਲਾ ਸਕਦੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਉਹਨਾਂ ਤਾਕਤਾਂ ਵਲੋਂ ਵੀ ਡਾਕਟਰ ਬੀ.ਆਰ.ਅੰਬੇਡਕਰ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਅੰਬੇਡਕਰਵਾਦ ਦੇ ਕੱਟੜ ਵਿਰੋਧੀ ਹਨ। ਉਹਨਾਂ ਕਿਹਾ ਕਿ ਭਵਿੱਖ ਵਿਚ ਆਪਣੇ ਹੱਕਾਂ ਦੀ ਉਹ ਹੀ ਲੜਾਈ ਲੜ੍ਹਨਗੇ ਜੋ ਡਾਕਟਰ ਅੰਬੇਡਕਰ ਨੂੰ ਪੜ੍ਹਣਗੇ। ਉਹਨਾਂ ਕਿਹਾ ਕਿ ਲੈਂਡ ਸੀਲਿੰਗ ਐਕਟ 1972 ਵਿਚ ਬਣਿਆਂ ਪਰ ਇਹ ਕਿਸੇ ਵੀ ਸਰਕਾਰ ਨੇ ਅੱਜ ਤੱਕ ਲਾਗੂ ਨਹੀਂ ਹੋਇਆ। ਇਸ ਐਕਟ ਅਨੁਸਾਰ 17 ਏਕੜ ਤੋਂ ਵੱਧ ਜਮੀਨ ਉਸ ਵਿਅਕਤੀ ਕੋਲੋਂ ਖੋਹ ਕੇ ਬੇਜਮੀਨਿਆਂ ਵਿਚ ਵੰਡਣੀ ਸੀ, ਪਰ ਵੰਡੀ ਨਹੀਂ ਗਈ। ਕਾਨੂੰਨ ਅਨੁਸਾਰ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਵਾਹੀ ਲਈ ਦਿੱਤਾ ਜਾਣਾ ਹੈ ਪਰ ਇਹ ਕਾਨੂੰਨ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ।
     ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ ਅਤੇ ਨੀਲਮ ਰਾਣੀ ਕੋਟ ਰਾਂਝਾ ਨੇ ਕਿਹਾ ਕਿ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਪੜ੍ਹੋ, ਜੁੜੋ, ਸੰਘਰਸ਼ ਕਰੋ। ਇਸਦੇ ਬਹੁਤ ਡੂੰਘੇ ਅਰਥ ਹਨ ਪਰ ਹਾਕਮਾਂ ਨੇ ਵਿਦਿਆ ਦਾ ਵਪਾਰੀਕਰਨ ਕਰਕੇ ਮਜਦੂਰ ਵਰਗ ਦੇ ਵਿਦਿਆ ਪ੍ਰਾਪਤੀ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਹੈ। ਅਸੀਂ ਜੁੜਨ ਵਿਚ ਬਹੁਤ ਦੇਰੀ ਕਰ ਰਹੇ ਹਾਂ, ਸੰਘਰਸ਼ ਕਰਨ ਵਿਚ ਤਾਂ ਕਿਤੇ ਜਿਆਦਾ ਪਿੱਛੇ ਹਾਂ। ਮਜਦੂਰ ਵਰਗ ਨੂੰ ਪੜ੍ਹਨ, ਜੁੜਨ ਅਤੇ ਸੰਘਰਸ਼ ਕਰਨ ਦੇ ਡਾਕਟਰ ਬੀ.ਆਰ ਅੰਬੇਡਕਰ ਦੇ ਇਸ ਕਥਨ ਨੂੰ ਆਪਣੀ ਜ਼ਿੰਦਗੀ ਵਿਚ ਫੌਰੀ ਢਾਲਣਾ ਪਵੇਗਾ ,ਬਿਨਾਂ ਕਿਸੇ ਦੇਰੀ ਤੋਂ। ਇਸ ਮੌਕੇ ਬਲਜੀਤ ਧਰਮਕੋਟ ਨੇ ਇਨਕਲਾਬੀ ਗੀਤ ਪੇਸ਼ ਕੀਤਾ। ਇਸ ਮੌਕੇ ਅਵਤਾਰ ਸਿੰਘ ਤਾਰੀ, ਗੁਰਦਿਆਲ ਰੱਕੜ, ਸੁਰਿੰਦਰ ਮੀਰਪੁਰੀ, ਹਰੀ ਲਾਲ, ਹਰੇ ਰਾਮ, ਪਰਵੀਨ ਕੁਮਾਰ ਨਿਰਾਲਾ, ਸ਼ਿਵ ਨੰਦਨ, ਰਾਜੂ, ਗੋਪਾਲ, ਕਿਰਨਜੀਤ ਕੌਰ, ਤਰਨਜੀਤ, ਨਿਰਮਲ ਜੰਡੀ, ਲਾਡੀ ਕੋਟ ਰਾਂਝਾ, ਪ੍ਰੇਮ ਸਿੰਘ ਸ਼ਹਾਬ ਪੁਰ,ਸੁਰਜੀਤ ਪੈਲੀ, ਸੁਰਜੀਤ ਸਿੰਘ ਬਘੌਰਾਂ ਆਗੂ ਵੀ ਹਾਜਰ ਸਨ।