ਲੋਕਾਂ ਨੇ ਧੱਕੇਸ਼ਾਹੀ ਖ਼ਿਲਾਫ ਅਵਾਜ਼ ਬੁਲੰਦ ਕਰਨ ਦਾ ਵਜਾਇਆ ਬਿਗਲ
ਨਵਾਂਸ਼ਹਿਰ - ਸਾਂਝਾ ਕਿਸਾਨ ਮਜਦੂਰ ਮੋਰਚਾ ਦੀ ਅਗਵਾਈ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਦੇ ਆਗੂਆਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆ ਦੀਆਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆ ਖਿਲਾਫ ਇੱਕ ਮੰਚ ਉਪਰ ਇਕੱਠੇ ਹੋ ਕੇ ਸੰਘਰਸ਼ ਦਾ ਬਿਗਲ ਵਜਾਇਆ ।ਇਸ ਮੌਕੇ ਸਾਂਝਾ ਕਿਸਾਨ ਮਜਦੂਰ ਮੋਰਚਾ ਦੇ ਆਗੂ ਕਰਨ ਸਿੰਘ ਰਾਣਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਕੁੱਝ ਲੋਕਾਂ ਦੀ ਸਹਿ ਉਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸੁਨੀਤਾ ਚੈਰੀਟੇਬਲ ਹਸਪਤਾਲ ਦੇ ਸੰਚਾਲਕਾ ਨੂੰ ਵਾਰ ਵਾਰ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਆਖਿਆ ਕਿ ਇਹ ਚੈਰੀਟੇਬਲ ਹਸਪਤਾਲ ਇਲਾਕੇ ਅੰਦਰ ਸਮਾਜ ਸੇਵਾ ਦੀ ਇੱਕ ਮਿਸਾਲ ਵਜੋਂ ਹੈ ਜਿਨ੍ਹਾਂ ਵਲੋਂ ਜਿੱਥੇ ਹਸਪਤਾਲ ਵਿੱਚ ਜਰੂਰਤਮੰਦ ਮਰੀਜਾਂ ਦਾ ਮੁਫਤ ਇਲਾਜ਼ ਕੀਤਾ ਜਾਦਾ ਹੈ ਉਥੇ ਹੀ ਖੂਨਦਾਨ ਵਿੱਚ ਵੀ ਆਪਣੀ ਵੱਡਮੁੱਲੀ ਭਾਗੇਦਾਰੀ ਪਾਈ ਜਾ ਰਹੀ ਹੈ। ਜ਼ਰੂਰਤਮੰਦ ਬੱਚਿਆਂ ਦੀ ਪੜਾਈ, ਜਰੂਰਤਮੰਦ ਲੜਕੀਆਂ ਦੇ ਵਿਆਹ, ਵਾਤਾਵਰਣ ਸੁਰੱਖਿਆ, ਪਸੂਆਂ ਅਤੇ ਪੰਛੀਆਂ ਦੀ ਸੁਰੱਖਿਆ ਲਈ ਵੀ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀ ਹੈ । ਆਪਣੀਆਂ ਸਮਾਜ ਸੇਵੀ ਉਪਲੱਭਦੀਆਂ ਕਾਰਨ, ਨਿਮਰਤਾ ਅਤੇ ਕੜੀ ਮਿਹਨਤ ਨਾਲ ਇਸ ਚੈਰੀਟੇਬਲ ਹਸਪਤਾਲ ਨੇ ਇਲਾਕੇ ਅੰਦਰ ਹੀ ਨਹੀ ਬਲਕਿ ਹੋਰ ਵੀ ਵੱਖ ਵੱਖ ਜ਼ਿਲਿਆਂ ਵਿੱਚ ਆਪਣੀ ਵਿਸ਼ੇਸ ਪਹਿਚਾਣ ਬਣਾਈ ਹੈ, ਜੋ ਕਿਸੇ ਨੂੰ ਚੁੱਭਦੀਆ ਹਨ ? ਚੈਰੀਟੇਬਲ ਹਸਪਤਾਲ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰਹਿੰਦਾ ਹੈ ਉਸ ਨੂੰ ਵਿਸ਼ੇਸ ਤੌਰ ਤੇ ਟਾਰਗੈਟ ਬਣਾ ਕੇ ਜੋ ਆਏ ਦਿਨ ਛਾਪੇਮਾਰੀ ਕਰਕੇ ਪਰੇਸ਼ਾਨ ਕੀਤਾ ਜਾ ਹੈ । ਇਹ ਸਭ ਵਧੀਕੀਆਂ ਕਦੇ ਵੀ ਬਰਦਾਸ਼ਤ ਨਹੀ ਕੀਤੀਆ ਜਾਣਗੀਆਂ ।
ਉਨ੍ਹਾਂ ਆਖਿਆ ਕਿ ਅਜਿਹੀਆਂ ਆ ਆਪਹੁਦਰੀਆਂ ਗਤੀਵਿਧੀਆਂ ਨੂੰ ਜਾ ਤਾਂ ਜ਼ਿਲ੍ਹਾ ਅਤੇ ਤਹਿਸੀਲ ਪ੍ਰਸਾਸਨ ਕੰਟਰੋਲ ਕਰੇ ਨਹੀ ਤਾਂ ਉਨ੍ਹਾਂ ਅਧਿਕਾਰੀਆਂ ਖਿਲਾਫ ਵੀ ਮਜਦੂਰ ਕਿਸਾਨ ਸਾਂਝਾ ਮੋਰਚਾ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਅਜਿਹਾ ਸੰਘਰਸ਼ ਵਿੱਢਣਗੀਆਂ ਜਿਸ ਵਿੱਚ ਇਨ੍ਹਾਂ ਸਾਰੇ ਅਧਿਕਾਰੀਆਂ ਦੀਆਂ ਵਧੀਕੀਆਂ ਨੂੰ ਜੱਗ ਜ਼ਾਹਿਰ ਕੀਤਾ ਜਾਵੇਗਾ। ਅਜਿਹੇ ਅਧਿਕਾਰੀਆਂ ਦੇ ਦਫਤਰਾ ਅੱਗੇ, ਘਰਾ ਅੱਗੇ ਢੋਲ ਵਜਾ ਕੇ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਲੋਕਾਂ ਦੀ ਕਚਹਿਰੀ ਵਿੱਚ ਅਜਿਹੇ ਸਾਰੇ ਅਧਿਕਾਰੀਆਂ ਦੀਆ ਵਧੀਕੀਆਂ ਦੇ ਪੋਤੜੇ ਫਰੋਲੇ ਜਾਣਗੇ । ਉਨ੍ਹਾਂ ਆਖਿਆ ਕਿ ਜਿਲ੍ਹਾ ਅਤੇ ਸਬ ਡਵੀਜ਼ਨ ਦੇ ਅਜਿਹੇ ਅਧਿਕਾਰੀਆਂ ਖਿਲਾਫ ਇੱਕ ਮੰਗ ਪੱਤਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆ ਨੂੰ ਭੇਜਿਆ ਜਾਵੇਗਾ। ਇਸ ਮੌਕੇ ਕਰਨ ਰਾਣਾ, ਪਰਮਿੰਦਰ ਮੇਨਕਾ, ਹਰਦੀਪ ਸਿੰਘ, ਸ਼ਿਵ ਰਮਾਂ, ਹਰਪਾਲ ਸਿੰਘ ਮੱਕੋਵਾਲ, ਜਤਿੰਦਰ ਹੈਪੀ ਨੂਰਪੁਰ, ਮੱਖਣ ਸਿੰਘ ਸਹੋਤਾ, ਕਸ਼ਮੀਰ ਸਿੰਘ ਢਿੱਲੋ, ਪੰਡਿਤ ਰਾਮ ਸਰੂਪ, ਪੰਡਿਤ ਰਮੇਸ਼ ਸ਼ਰਮਾ, ਨਰੇਸ਼ ਵਰਮਾਂ, ਦਵਿੰਦਰ ਵਰਮਾਂ, ਰਾਜੇਸ਼ ਅਨੰਦ, ਹੈਰੀ, ਪਵਨ ਕੁਮਾਰ, ਹੰਸ ਰਾਜ ਕਮਲ ਚੌਧਰੀ, ਸੁਨੀਤਾ ਸ਼ਰਮਾਂ, ਅਮਨ ਵਰਮਾਂ, ਸਿਕੰਦਰ ਸਿੰਘ, ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਸ਼ਾਮਲ ਸਨ।