ਗੁਰਦੁਆਰੇ ਵਿੱਚ ਧਾਰਮਿਕ ਪੁਸਤਕ ਤੇ ਗੁਟਕਾ ਸਾਹਿਬ ਦੇ ਅੰਗ ਸੁੱਟਣ ਵਾਲਾ ਕਾਬੂ
ਪਟਿਆਲਾ, 19 ਅਪ੍ਰੈਲ - ਜ਼ਿਲ੍ਹੇ 'ਚ ਘਨੌਰ ਥਾਣੇ ਦੇ ਪਿੰਡ ਸੰਜਰਪੁਰ ਵਿੱਚ ਗੁਰਦੁਆਰਾ ਚੋਟਾਲਾ ਸਾਹਿਬ ਦੇ ਅੰਦਰ ਧਾਰਮਿਕ ਪੁਸਤਕ ਅਤੇ ਬਿਰਧ ਗੁਟਕਾ ਸਾਹਿਬ ਦੇ ਪਾੜੇ ਹੋਏ ਅੰਗ ਸੁੱਟ ਕੇ ਬੇਅਦਬੀ ਕਰਨ ਵਾਲੇ ਵਾਲੇ ਦੋਸ਼ੀ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਇਸੇ ਪਿੰਡ ਦਾ ਹੀ ਰਹਿਣ ਵਾਲਾ ਦੱਸਿਆ ਜਾਂਦਾ ਹੈ। ਗੁਰਦੁਆਰਾ ਚੋਟਾਲਾ ਸਾਹਿਬ ਦੇ ਗ੍ਰੰਥੀ ਨੇ ਸੀਸੀਟੀਵੀ ਕੈਮਰੇ ਵਿੱਚ ਦੋਸ਼ੀ ਦੀ ਤਸਵੀਰ ਦੇਖ ਕੇ ਪਛਾਣ ਕੀਤੀ ਤੇ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ।

ਪਿੰਡ ਸੰਜਰਪੁਰ ਦੇ ਵਸਨੀਕ ਗ੍ਰੰਥੀ ਮੇਹਰ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਸ ਨੇ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ 'ਤੇ ਗੁਟਕਾ ਸਾਹਿਬ ਦੇ ਪਾਟੇ ਹੋਏ ਅੰਗ ਪਏ ਸਨ। ਤੁਰੰਤ ਕਮੇਟੀ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰੱਖੇ ਇਨ੍ਹਾਂ ਅੰਗਾਂ ਨੂੰ ਸਤਿਕਾਰ ਸਹਿਤ ਪ੍ਰਾਪਤ ਕੀਤਾ। ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਇਸ ਫੁਟੇਜ 'ਚ ਵੇਖਿਆ ਗਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਨਰਿੰਦਰ ਸਿੰਘ ਨੇ ਤੜਕੇ ਸਵਾ ਤਿੰਨ ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਵੀਡੀਓ ਵਿੱਚ ਵੇਖਿਆ ਗਿਆ ਕਿ ਦੋਸ਼ੀ ਸਕੂਟੀ 'ਤੇ ਆਇਆ ਅਤੇ ਆਪਣੇ ਨਾਲ ਲਿਆਂਦੇ ਖੰਡਿਤ ਕੀਤੇ ਅੰਗ ਮੁੱਖ ਗੇਟ ਦੇ ਅੰਦਰ ਸੁੱਟ ਕੇ ਸਕੂਟੀ 'ਤੇ ਹੀ ਫਰਾਰ ਹੋ ਗਿਆ।