ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਨਵਾਂਸ਼ਹਿਰ ਵਿਖੇ ਵਿਸ਼ਾਲ ਰੈਲੀ

ਨਵਾਂਸ਼ਹਿਰ 19 ਅਪ੍ਰੈਲ - ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਵੱਡੀ ਉਮਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅਚਾਨਕ ਵਿਭਾਗ ਤੋਂ ਫ਼ਾਰਗ ਕਰਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਅਤੇ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।

ਨਵਾਂਸ਼ਹਿਰ 19 ਅਪ੍ਰੈਲ - ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਵੱਡੀ ਉਮਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅਚਾਨਕ ਵਿਭਾਗ ਤੋਂ ਫ਼ਾਰਗ ਕਰਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਅਤੇ ਸਿਵਲ ਸਰਜਨ  ਡਾ ਜਸਪ੍ਰੀਤ ਕੌਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਰੈਲੀ ਵਿੱਚ ਬੋਲਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ੰਕੁਤਲਾ ਦੇਵੀ, ਬਲਵਿੰਦਰ ਕੌਰ ਬਾਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਕੀਤੀ ਗਈ 17 ਸਾਲ ਦੀ ਲੰਬੀ ਸੇਵਾ ਨੂੰ ਅਣਗੌਲਿਆਂ ਕਰਕੇ ਉਹਨਾ  ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤਹਿ ਕਰਕੇ 31 ਮਾਰਚ ਤੋਂ ਬਾਅਦ ਖਾਲੀ ਹੱਥ ਘਰੀਂ ਤੋਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਅੰਦਰ ਹਜ਼ਾਰਾਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਜ਼ਬਰਦਸਤ ਧੱਕਾ ਵੱਜਾ ਹੈ।ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਵੜੈਚ , ਡੀਟੀਐਫ ਦੇ ਸੂਬਾ ਸਕੱਤਰ ਮੁਕੇਸ਼ ਕੁਮਾਰ ਗੁਜਰਾਤੀ, ਇਸਤਰੀ ਜਾਗ੍ਰਤੀ ਮੰਚ ਦੇ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ,  ਬਲਵੀਰ ਕੁਮਾਰ ਸਾਬਕਾ ਜਿਲਾ ਪ੍ਰਧਾਨ ਡੀ.ਟੀ. ਐਫ, ਸ਼ੰਕਰ ਦਾਸ ਬੰਗਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਆਸ਼ਾ ਵਰਕਰਾਂ ਦੇ ਮਿਹਨਤਾਨੇ ਵਿੱਚ ਦੁੱਗਣਾ ਵਾਧਾ ਕੀਤਾ ਜਾਵੇਗਾ ਅਤੇ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਪ੍ਰੰਤੂ ਦੁੱਗਣਾ ਵਾਧਾ ਕਰਨ ਦੀ ਬਜਾਏ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਖਾਲੀ ਹੱਥੀਂ ਘਰ ਤੋਰਨ ਦਾ ਫੁਰਮਾਨ ਜਾਰੀ ਕਰਕੇ ਉਹਨਾ ਨਾਲ ਦੁੱਗਣਾ ਧਰੋਹ ਕਮਾਇਆ ਹੈ। ਪੰਜਾਬ ਸਰਕਾਰ ਦੀ ਇਸ ਹੋਛੀ ਕਾਰਵਾਈ ਨਾਲ ਪੰਜਾਬ ਸਰਕਾਰ ਦਾ ਵਰਕਰ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।

ਜਥੇਬੰਦੀ ਦੀਆਂ ਆਗੂ ਬਲਵਿੰਦਰ ਕੌਰ ਜਨਰਲ ਸੈਕਟਰੀ ,ਗੀਤਾ ਮੁਜੱਫਰਪੁਰ,ਅਨੀਤਾ ਥੋਪੀਆ, ਕਾਂਤਾ ਰਾਣੀ ਚੱਕ ਮੰਡੇਰ,ਸਤਵਿੰਦਰ ਕੌਰ,ਰਣਜੀਤ ਕੌਰ,ਗੁਰਦੀਪ ਕੌਰ, ਨਰਿੰਦਰ ਮੁਕੰਦਪੁਰ, ਸਵੀਟੀ,ਰਾਜਵਿੰਦਰ ਕੌਰ ਕੱਟ,ਨੀਤਾ,ਹਰਬੰਸ ਕੌਰ,ਗਗਨ ਕੁਮਾਰੀ,ਰਣਜੀਤ ਕੌਰ,ਹਰਬੰਸ ਕੌਰ ਮੁਜੱਫਰਪੁਰ, ਮਨਜੀਤ ਕੌਰ,ਜਸਵੀਰ ਕੌਰ ਰਜਨੀ ਗਰਚਾ,ਸੀਮਾ ਆਦਿ ਨੇ ਚਿਤਾਵਨੀ, ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਮਾਰੂ ਪੱਤਰ ਨੂੰ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਉਹਨਾਂ ਨੇ ਮੰਗ ਕੀਤੀ ਕਿ ਵਰਕਰਾਂ ਦੀ ਸੇਵਾਮੁਕਤੀ ਉਮਰ 65 ਸਾਲ ਕੀਤੀ ਜਾਵੇ, ਸੇਵਾ ਮੁਕਤੀ ਮੌਕੇ ਹਰ ਵਰਕਰ ਨੂੰ ਪੰਜ ਲੱਖ ਰੁਪਏ ਗਰੈਚੁਟੀ ਦਿੱਤੀ ਜਾਵੇ ਅਤੇ ਹਰ ਮਹੀਨੇ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ।
ਇਸ ਮੌਕੇ  ਤੇ  ਹਰਮੇਸ਼ ਰਾਣੀ ਕੁਲਥਮ,  ਜਸਵਿੰਦਰ ਕੌਰ ਰਟੈਂਡਾ ,ਰਾਜ ਰਾਣੀ ਬਹੂਆ,ਸਤਪਾਲ ਕਲੇਰ ਗੜਸ਼ੰਕਰ ਨੇ ਵੀ ਸੰਬੋਧਨ ਕੀਤਾ।