ਸਾਫ ਸੁਥਰਾ ਸਮਾਜ ਸਿਰਜਣ ਲਈ ਸਾਨੂੰ ਰਲ ਮਿਲ ਕੇ ਹੰਬਲਾ ਮਾਰਨਾਂ ਪਵੇਗਾ
ਪੈਗਾਮ ਏ ਜਗਤ (ਪ੍ਰੀਤ ਨਗਰ ਆਰ ਸੀ ਐਫ) - ਪਿਛਲੇ ਕਈ ਦਿਨਾਂ ਤੋਂ ਪ੍ਰੀਤ ਨਗਰ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਨੂੰ ਸਾਫ ਸੁੰਦਰ ਬਣਾਉਣ ਲਈ ਉਪਰਾਲੇ ਚੱਲ ਰਹੇ ਹਨ| ਰਾਹਗੀਰਾਂ ਦੇ ਬੈਠਣ ਵਾਲੀਆਂ ਕੁਰਸੀਆਂ ਨੂੰ ਬਹੁਤ ਸੁੰਦਰ ਰੰਗ ਕੀਤਾ ਅਤੇ ਦੁਬਾਰਾ ਬਿਜਲੀ ਦੇ ਖੰਭੇ ਰੰਗ ਕੀਤੇ ਗਏ। ਸੜਕ ਦੇ ਕਿਨਾਰੇ ਉੱਗੇ ਘਾਹ ਨੂੰ ਸਾਫ਼ ਕਰਵਾਇਆ ਗਿਆ। ਗਲ਼ੀ ਨੰਬਰ 7 ਵਿੱਚ ਸਟਰੀਟ ਲਾਈਟਾਂ ਵੀ ਲਗਾਈਆਂ ਗਈਆਂ ਤੇ ਗਲੀ ਨੂੰ ਬਹੁਤ ਸੁੰਦਰ ਬਣਾਇਆ ਗਿਆ।

ਜਿਸ ਵਿੱਚ ਸ਼ੇਖਰ ਸਲਾਰੀਆ, ਸੈਕਟਰੀ ਪਰਮਜੀਤ ਸਿੰਘ ਪੰਮਾ, ਹਿੰਮਤ, ਲੱਕੀ, ਦਵਿੰਦਰ ਸਿੰਘ, ਰਜਤ ਸਚਦੇਵਾ ਨੇ ਸਾਥ ਦਿੱਤਾ। ਮੈ ਪ੍ਰਧਾਨ ਗੁਰਮੀਤ ਸਿੰਘ ਗੋਲਡੀ ਇੰਨਾ ਸੱਬ ਸਾਥੀਆਂ ਦਾ ਸਹਿਜੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਬਹੁਤ ਜਲਦ ਬਾਕੀ ਗਲੀਆਂ ਵਿਚ ਜਿਥੇ ਜਿਥੇ ਲਾਈਟਾਂ ਦੀ ਲੌੜ ਹੋਵੇਗੀ ਓੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਕ੍ਰਿਪਾ ਕਰਕੇ ਸਾਰੇ ਨਗਰ ਦੀਆਂ ਗਲ਼ੀਆਂ ਨੂੰ ਸੁੰਦਰ ਬਣਾਉਣ ਲਈ ਸਹਿਜੋਗ ਦੇਣ ਦੀ ਕ੍ਰਿਪਾਲਤਾ ਕਰਨੀ ਜੀ|