ਕਿਲਾ ਆਨੰਦਗੜ੍ਹ ਵਾਲੇ ਸੰਤਾਂ ਨੇ ਸਮਾਜ ਸੇਵਾ ਤੇ ਲੋਕ ਭਲਾਈ ਦੇ ਖੇਤਰ ਵਿੱਚ ਲਾਮਿਸਾਲ ਪੁਲਾਘਾਂ ਪੁੱਟੀਆਂ - ਦਲਜੀਤ ਸਿੰਘ ਬੈਂਸ

ਕਿਲਾ ਆਨੰਦਗੜ੍ਹ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਸੰਤਾਂ ਮਹਾਂਪੁਰਸ਼ਾਂ ਨੇ ਧਾਰਮਿਕ ਛੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਓਕ ਭਲਾਈ ਲਈ ਵੱਡੇ ਵੱਡੇ ਕੰਮ ਕਰਕੇ ਲਾਮਿਸਾਲ ਮਿਸਾਲ ਪੇਸ਼ ਕੀਤੀ ਹੈ। ਤੇ ਇਹਨਾਂ ਵਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਲੋਕਾਈ ਨੂੰ ਸਮਰਪਿਤ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਕਿਸਾਨ ਆਗੂ ਦਲਜੀਤ ਸਿੰਘ ਬੈਂਸ ਨੇ ਗੱਲਬਾਤ ਦੌਰਾਨ ਕੀਤਾ।

ਕਿਲਾ ਆਨੰਦਗੜ੍ਹ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਸੰਤਾਂ ਮਹਾਂਪੁਰਸ਼ਾਂ ਨੇ ਧਾਰਮਿਕ ਛੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ  ਓਕ ਭਲਾਈ ਲਈ ਵੱਡੇ ਵੱਡੇ ਕੰਮ ਕਰਕੇ ਲਾਮਿਸਾਲ ਮਿਸਾਲ ਪੇਸ਼ ਕੀਤੀ ਹੈ। ਤੇ ਇਹਨਾਂ ਵਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਲੋਕਾਈ ਨੂੰ ਸਮਰਪਿਤ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਤੇ ਕਿਸਾਨ ਆਗੂ ਦਲਜੀਤ ਸਿੰਘ ਬੈਂਸ ਨੇ ਗੱਲਬਾਤ ਦੌਰਾਨ ਕੀਤਾ। 
ਉਹਨਾਂ ਦੱਸਿਆ ਕਿ ਕਿਲਾ ਆਨੰਦਗੜ੍ਹ ਵਾਲੇ ਬ੍ਰਹਮਲੀਨ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ ਤੇ ਸੰਤ ਬਾਬਾ ਹਰਭਜਨ ਸਿੰਘ ਭਲਵਾਨ ਵਲੋਂ ਸਮੇਂ ਸਮੇਂ ਤੇ ਲੋਕਾਈ ਦੀ ਭਲਾਈ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲੇ ਯੋਗਦਾਨ ਪਾਏ ਹਨ। ਤੇ ਇਹਨਾਂ ਵਲੋਂ ਆਰੰਭੀ ਗਈ ਇਸ ਕਾਰ ਸੇਵਾ ਨੂੰ ਸੰਤ ਬਾਬਾ ਸੁੱਚਾ ਸਿੰਘ ਤੇ ਸੰਤ ਬਾਬਾ ਸਤਨਾਮ ਸਿੰਘ ਹੋਰ ਅੱਗੇ ਵਧਾ ਰਹੇ ਹਨ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਰਕਾਰਾਂ ਨੂੰ ਵੀ ਫੇਲ੍ਹ ਕਰਦੇ ਹੋਏ ਮਿਸਾਲ ਪੇਸ਼ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਸੰਤਾਂ ਮਹਾਂਪੁਰਸ਼ਾਂ ਵਲੋਂ ਸੰਗਤ ਦੇ ਸਹਾਇਕ ਨਾਲ ਕਾਰ ਸੇਵਾ ਰਾਹੀਂ 9 ਤੋਂ ਵੱਧ ਅਤੇ ਵੱਖ-ਵੱਖ ਇਤਿਹਾਸਕ ਅਸਥਾਨਾਂ ਨੂੰ ਮਾਰਗਾਂ ਨਾਲ ਜੋੜਿਆ ਹੈ। 
ਇਥੇ ਪ੍ਰਕਾਰ ਉਹਨਾਂ ਵਲੋਂ 300 ਤੋਂ ਵੱਧ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਸ਼੍ਰੀ ਚੰਦਰ ਜੀ ਦੇ ਅਸਥਾਨ ਅਤੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਨਾਲ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਸਿੱਖ ਪੰਥ ਦੇ ਪੰਜਾਂ ਤਖਤਾਂ ਤੇ ਸੋਨੇ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸੇ ਪ੍ਰਕਾਰ ਚੰਡੀਗੜ੍ਹ ਪੀ ਜੀ ਆਈ ਵਿਖੇ ਮਰੀਜਾਂ ਦੀ ਸਹੂਲਤ ਲਈ ਨਜਦੀਕ ਹੀ ਸਰਾਂ ਅਤੇ 24 ਘੰਟੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੰਤ ਬਾਬਾ ਸੁੱਚਾ ਸਿੰਘ ਮੁੱਖ ਪ੍ਰਬੰਧਕ ਦੀ ਅਗਵਾਈ ਹੇਠ ਇਸ ਸਮੇਂ ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਇਤਿਹਾਸਕ ਸ਼੍ਰੀ ਗੁਰੂ ਤੇਗ ਬਹਾਦਰ ਮਾਰਗ ਦੇ ਨਵੀਨੀਕਰਨ ਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਅਤੇ ਇਸ ਛੋਟੇ ਮਾਰਗ ਨੂੰ ਚਾਰ ਮਾਰਗੀ ਬਣਾਉਣ ਦਾ ਕੁੱਝ ਦਿਨ ਪਹਿਲਾਂ ਸਿੰਘਪੁਰ ਨਜਦੀਕ ਡੈਮੋਂ ਪੇਸ਼ ਕੀਤਾ ਗਿਆ ਹੈ। 
ਇਸ ਪੂਰੇ ਮਾਰਗ ਤੇ ਸੰਗਤਾਂ ਦੀ ਸਹੂਲਤ ਲਈ ਉਹਨਾਂ ਵਲੋਂ 24 ਘੰਟੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਵਧ ਚੜ੍ਹ ਕੇ ਇਸ ਮਾਰਗ ਦੇ ਕਾਰਜਾਂ ਸੰਪੂਰਨਤਾ ਲਈ ਸੇਵਾ ਕਰਨ ਦੀ ਅਪੀਲ ਕੀਤੀ।