
ਸੂਰਤ ਸਿੰਘ ਕਲਸੀ ਬਣੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ
ਐਸ ਏ ਐਸ ਨਗਰ, 15 ਅਪ੍ਰੈਲ - ਸੂਰਤ ਸਿੰਘ ਕਲਸੀ ਨੂੰ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ (ਰਜ਼ਿ) ਐਸ ਏ ਐਸ ਨਗਰ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਸੰਬੰਧੀ ਫੈਸਲਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਹੋਈ ਸਭਾ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸ ਕਰਮ ਸਿੰਘ ਬਬਰਾ ਨੇ ਕੀਤੀ।
ਐਸ ਏ ਐਸ ਨਗਰ, 15 ਅਪ੍ਰੈਲ - ਸੂਰਤ ਸਿੰਘ ਕਲਸੀ ਨੂੰ ਲੋਕ ਕਲਿਆਣ ਕੇਂਦਰ ਰਾਮਗੜ੍ਹੀਆ ਸਭਾ (ਰਜ਼ਿ) ਐਸ ਏ ਐਸ ਨਗਰ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਸੰਬੰਧੀ ਫੈਸਲਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿਖੇ ਹੋਈ ਸਭਾ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸ ਕਰਮ ਸਿੰਘ ਬਬਰਾ ਨੇ ਕੀਤੀ।
ਸz. ਬਬਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਚੋਣ ਬੋਰਡ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਸz ਜਸਪਾਲ ਸਿੰਘ ਵਿਰਕ ਨੂੰ ਚੈਅਰਮੇਨ, ਇੰਜ: ਪਵਿੱਤਰ ਸਿੰਘ ਵਿਰਦੀ ਅਤੇ ਪਰਮਜੀਤ ਸਿੰਘ ਖੁਰਲ ਨੂੰ ਮੈਂਬਰ ਚੁਣਿਆ ਗਿਆ। ਉਹਨਾਂ ਦੱਸਿਆ ਕਿ ਚੋਣ ਬੋਰਡ ਵਲੋਂ ਪ੍ਰਧਾਨਗੀ ਪੱਦ ਲਈ ਨਾਮ ਮੰਗੇ ਗਏ ਤੇ ਆਏ ਹੋਏ ਨਾਮਾਂ ਤੋਂ ਬਾਅਦ ਨਿਰਪੱਖ ਚੋਣ ਕਰਵਾਈ ਗਈ, ਜਿਸ ਵਿੱਚ ਸ ਸੂਰਤ ਸਿੰਘ ਕਲਸੀ ਨੂੰ ਅਗਲੇ 2 ਸਾਲਾਂ ਲਈ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਪੰਜਾਬ ਦੇ ਮੰਤਰੀ ਲਾਲ ਜੀਤ ਭੁੱਲਰ ਵਲੋਂ ਰਾਮਗੜ੍ਹੀਆ ਬਿਰਾਦਰੀ ਬਾਰੇ ਕੀਤੀ ਟਿਪਣੀ ਦੀ ਨਿਖੇਧੀ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਸ ਗੁਰਚਰਨ ਸਿੰਘ ਨੰਨੜ੍ਹਾ ਨੇ ਦੱਸਿਆ ਕਿ ਜਨਰਲ ਇਜਲਾਸ ਦੌਰਾਨ ਲੋਕ ਸਭਾ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਵਲੋਂ ਰਾਮਗੜ੍ਹੀਆ ਭਾਈਚਾਰੇ ਅਤੇ ਸਵਰਣਕਾਰ ਭਾਈਚਾਰੇ ਪ੍ਰਤੀ ਵਰਤੇ ਜਾਤੀ ਸੂਚਕ ਸ਼ਬਦਾ ਦੀ ਸਖਤ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਕਿਹਾ ਗਿਆ ਕਿ ਮੰਤਰੀ ਲਾਲਜੀਤ ਭੁੱਲਰ ਨੂੰ ਆਪਣੀਆਂ ਟਿੱਪਣੀਆਂ ਪ੍ਰਤੀ ਸਮੁਚੇ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਲੋਕ ਸਭਾ ਚੋਣਾ ਵਿੱਚ ਅਜਿਹੇ ਵਿਅਕਤੀ ਨੂੰ ਵੋਟ ਨਾ ਪਾਈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਦਰਸ਼ਨ ਸਿੰਘ ਕਲਸੀ, ਸ ਜਸਵੰਤ ਸਿੰਘ ਭੁੱਲਰ, ਸ ਅਜੀਤ ਸਿੰਘ ਰਨੌਤਾ, ਡਾ ਸਤਵਿੰਦਰ ਸਿੰਘ ਭੰਮਰਾ, ਸ ਮਨਜੀਤ ਸਿੰਘ ਮਾਨ, ਸ ਪਰਦੀਪ ਸਿੰਘ ਭਾਰਜ, ਇੰਜ: ਪਵਿੱਤਰ ਸਿੰਘ ਵਿਰਦੀ, ਸ ਬਲਦੇਵ ਸਿੰਘ ਕਲਸੀ, ਸ ਸੂਰਤ ਸਿੰਘ ਕਲਸੀ, ਸ ਰਵਿੰਦਰ ਸਿੰਘ ਨਾਗੀ, ਸ ਨਰਿੰਦਰ ਸਿੰਘ ਸੰਧੂ ਅਤੇ ਵੱਡੀ ਗਿਣਤੀ ਮੈਂਬਰ ਹਾਜਰ ਸਨ।
