ਸ਼੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਛਬੀਲ ਦੀ ਸੇਵਾ ਕੀਤੀ
ਗੜ੍ਹਸ਼ੰਕਰ - ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਲਈ ਦੂਰ ਦੂਰ ਤੋਂ ਆ ਰਹੀਆਂ ਸੰਗਤਾਂ ਲਈ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਗਏ। ਜਿੰਨਾ ਵਿੱਚ ਚਾਹ ਪਕੌੜੇ, ਦਾਲ ਰੋਟੀ, ਜਲੇਬੀ, ਠੰਡੇ ਮਿੱਠੇ ਜਲ ਦੀ ਛਬੀਲ ਅਤੇ ਦੇਸੀ ਘਿਓ ਤੋਂ ਤਿਆਰ ਲੰਗਰ ਲਗਾਏ ਗਏ।

ਜਿਨ੍ਹਾਂ ਵਿੱਚ ਪਿੰਡ ਟਿੱਬਾ ਦੀ ਸੇਵਾ ਚੱਲੀ ਸ਼੍ਰੀ ਖੁਰਾਲਗੜ੍ਹ ਸਾਹਿਬ ਚ ਨੌਜਵਾਨਾਂ ਨੇ ਵਾਰਡ ਨੰਬਰ ਇੱਕ ਸ਼੍ਰੀ ਗੁਰੂ ਰਵਿਦਾਸ ਮੁਹੱਲਾ ਨਿਵਾਸੀਆਂ ਅਤੇ ਨੌਜਵਾਨ ਵੀਰਾਂ ਵੱਲੋ ਇਕੱਠੇ ਹੋ ਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਜ ਪੇਂਟਰ ਨੇ ਦੱਸਿਆ ਕਿ ਇਹ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਵਾਰੀ ਲਗਾਈ ਗਈ ਹੈ। ਜੋ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਲਗਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਪਾਲ ਸੂਦ, ਰਤਨ ਲਾਲ, ਗੁਰਦੀਪ ਦੀਪਾ, ਜਸਵੀਰ ਰਿੰਕੂ, ਗਗਨਦੀਪ, ਅਮਰਜੀਤ, ਅਜੇ, ਸੰਜੂ, ਅਵਤਾਰ, ਜਸਕਰਨ, ਸਿੰਦਾ, ਸਾਹਿਲ, ਰੋਹਿਤ, ਜੱਸੀ ਸੂਦ, ਪਰਮਿੰਦਰ, ਅਵਤਾਰ, ਹੈਪੀ, ਰਣਜੀਤ ਸੂਦ, ਸੂਰਜ ਸੂਦ, ਜਗਦੇਵ, ਸਤਵਿੰਦਰ ਕੌਰ, ਕੁਲਵਿੰਦਰ ਕੌਰ, ਗੀਤਾ, ਗੁਰਮੇਜ ਪੇਂਟਰ ਸ਼੍ਰੀ ਖੁਰਾਲਗੜ੍ਹ ਸਾਹਿਬ ਆਦਿ ਹਾਜ਼ਰ ਸਨ।