ਆਸ਼ਾ ਸ਼ਰਮਾ ਦੀਆਂ ਦੋ ਪੁਸਤਕਾਂ "ਵਕਤ ਦੀਆਂ ਪੈੜਾਂ" ਅਤੇ "ਤਤਵ ਧਾਰਾ' ਦੀ ਹੋਈ ਘੁੰਢ ਚੁਕਾਈ

ਪਟਿਆਲਾ, 15 ਅਪ੍ਰੈਲ - ਸਾਹਿਤਕ ਸੰਸਥਾ ਰਾਸ਼ਟਰੀ ਕਾਵਿ ਸਾਗਰ ਵਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਹਿਯੋਗ ਨਾਲ ਸਾਹਿਤਕ ਸਮਾਰੋਹ ਰੋਟਰੀ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਰਾਸ਼ਟਰੀ ਕਾਵਿ ਸਾਗਰ ਦੇ ਚੇਅਰਮੈਨ ਰਵਿੰਦਰ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤਾ। ਅਸ਼ੋਕ ਰੌਣੀ ਨੇ ਵਾਤਾਵਰਨ ਦੀ ਸੰਭਾਲ ਸਬੰਧੀ ਕਵਿਤਾ ਵੀ ਸਾਂਝੀ ਕੀਤੀ।

     ਪ੍ਰੋਗਰਾਮ ਦੌਰਾਨ ਕਵਿਤਰੀ ਆਸ਼ਾ ਸ਼ਰਮਾ ਦੀਆਂ ਕਲਮਬੱਧ ਦੋ ਵਿਸ਼ੇਸ਼ ਪੁਸਤਕਾਂ "ਤਤਵ ਧਾਰਾ" ਤੇ "ਵਕਤ ਦੀਆਂ ਪੈੜਾਂ" ਦੀ ਘੁੰਢ ਚੁਕਾਈ ਕੀਤੀ ਗਈ। ਇਸ ਮੌਕੇ  ਵਿਸ਼ਨੂੰ ਸ਼ਰਮਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ ਵੀ ਹਾਜ਼ਰ ਸਨ।
  ਡਾ. ਹਰਜੀਤ ਸੱਧਰ ਨੇ "ਵਕ਼ਤ ਦੀਆਂ ਪੈੜਾਂ" ਬਾਰੇ ਬੋਲਦਿਆਂ ਕਿਹਾ ਕਿ ਪੁਸਤਕ ਵਿੱਚ ਕਈ ਸਮਾਜਕ ਵਿਸ਼ਿਆਂ ਨੂੰ ਛੋਹਿਆ ਗਿਆ ਹੈ, ਜਿਸ ਵਿਚ ਸਵੈ ਦੇ ਦਰਦ ਤੋਂ ਉਪਰ ਉੱਠ ਕੇ ਪਰ ਦੇ ਦਰਦ ਦਾ ਅਹਿਸਾਸ ਹੁੰਦਾ ਹੈ।
ਡਾ. ਸੁਰੇਸ਼ ਨਾਇਕ ਨੇ ਕਿਹਾ ਕਿ ਪੁਸਤਕ "ਤਤਵ ਧਾਰਾ"  ਆਪਣੇ ਆਪ ਨਾਲ ਪਛਾਣ ਕਰਵਾਉਦੀਂ  ਹੈ।  ਪ੍ਰੋਗਰਾਮ ਵਿੱਚ ਡਾ. ਰਵਿੰਦਰ ਭਾਟੀਆ ਦੀ ਲਿਖੀ ਪੁਸਤਕ "ਕ੍ਰਿਸ਼ਮਾ" ਦਾ ਵੀ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੀ ਮੰਚ ਸੰਚਾਲਨਾ ਦਾ ਫ਼ਰਜ਼ ਡਾ. ਉਮਾ ਸ਼ਰਮਾ  ਨੇ ਬਾਖੂਬੀ  ਨਿਭਾਇਆ। ਮੁੱਖ ਮਹਿਮਾਨ ਡਾ. ਗੁਰਚਰਨ ਕੋਛੜ ਨੇ ਸਮਾਗਮ ਤੇ ਇਸ ਦੇ ਆਯੋਜਕਾਂ ਦੀ ਭਰਵੀਂ ਸ਼ਲਾਘਾ ਕੀਤੀ। ਕਾਵਿ ਸਾਗਰ ਵਲੋਂ ਸਮੂਹ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ, ਰੋਟੇਰੀਅਨ ਪ੍ਰੋਫ਼ੈਸਰ ਨਰਿੰਦਰ ਢੀਂਡਸਾ ਅਤੇ ਸ਼ਹਿਰ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਦੇ ਨੁਮਾਇੰਦੇ ਤੇ ਕਵੀ ਹਾਜ਼ਰ ਸਨ।