ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਹਰਮੀਤ ਪਠਾਣਮਾਜਰਾ

ਭੁਨਰਹੇੜੀ (ਪਟਿਆਲਾ) 15 ਅਪ੍ਰੈਲ - ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅਨਾਜ ਮੰਡੀ ਭੁਨਰਹੇੜੀ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

 ਸਰਕਾਰੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ  ਖੱਜਲਖੁਆਰੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਖਰਾਬ ਮੌਸਮ ਦੇ ਚੱਲਦਿਆਂ ਆੜਤੀਆਂ ਵੱਲੋਂ ਤ੍ਰਿਪਾਲਾਂ ਅਤੇ ਹੋਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਕਿਸੇ ਵੀ ਕਿਸਾਨ ਦੀ  ਫਸਲ ਨੂੰ  ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ  ਡਿਪਟੀ ਕਮਿਸ਼ਨਰ  ਪਟਿਆਲਾ ਦੀ ਅਗਵਾਈ ਵਿੱਚ ਡੀਐਫਸੀ ਡਾਕਟਰ ਰਮਿੰਦਰ ਕੌਰ ਤੇ ਡੀਐਮਓ ਅਜੇਪਾਲ ਬਰਾੜ ਸਾਰੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਹਰ ਮੁਸ਼ਕਿਲ ਨੂੰ  ਹੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ  ਬਾਰਦਾਨੇ ਸਮੇਤ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਪਠਾਨਮਾਜਰਾ ਨੇ
ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਮੌਸਮ ਬਿਲਕੁਲ ਸਾਫ ਹੋ ਜਾਵੇਗਾ। ਇਸ ਲਈ ਕੋਈ ਵੀ ਜਲਦਬਾਜ਼ੀ ਵਿੱਚ ਕਿਸਾਨ ਵੀਰ ਨਰਮ ਕਣਕ ਨਾ ਵਢਾਉਣ,  ਫਸਲ ਨੂੰ ਸਹੀ ਤਰੀਕੇ ਨਾਲ ਪਕਾ ਕੇ ਹੀ ਮੰਡੀਆਂ ਵਿੱਚ ਲਿਆਉਣ। ਇਸ ਮੌਕੇ ਉਨਾਂ ਦੇ ਨਾਲ ਸੰਮਤੀ ਦੇ ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਹਰਦੇਵ ਸਿੰਘ ਘੜਾਮ, ਸਾਜਨ ਢਿੱਲੋਂ,  ਪ੍ਰਿਥੀਪਾਲ ਸਿੰਘ ਧਾਂਦੀਆਂ ਪ੍ਰਧਾਨ ਆੜਤੀ ਐਸੋਸੀਏਸ਼ਨ ਅਨਾਜ ਮੰਡੀ ਭੁਨਰਹੇੜੀ, ਪ੍ਰਗਟ ਸਿੰਘ ਰੱਤਾਖੇੜਾ, ਮਨਿੰਦਰ ਸਿੰਘ,
ਨਿਰਮਲ ਸਿੰਘ,ਦਰਸ਼ਨ ਸਿੰਘ, ਆੜਤੀ, ਗੁਰਮੇਜ ਸਿੰਘ, ਤਰਸੇਮ ਕਾਂਸਲ, ਧਰਮਿੰਦਰ ਸਿੰਘ, ਪੁਨੀਤ ਵਿੱਕੀ, ਸੰਜੇ ਨਾਗਪਾਲ, ਰਾਜਕੁਮਾਰ, ਗੁਰਮੀਤ ਸਿੰਘ ਆੜਤੀ  ਅਤੇ ਕਿਸਾਨ ਮੌਜੂਦ ਸਨ।