ਕੈਪਟਨ ਰਾਜਿੰਦਰ ਸਿੰਘ ਫਤਿਹਪੁਰ ਵੱਲੋਂ ਸੱਤ ਕੰਪਿਊਟਰ ਖਾਕਟਾਂ ਸਕੂਲ ਨੂੰ ਦਾਨ
ਭੁਨਰਹੇੜੀ (ਪਟਿਆਲਾ), 15 ਅਪ੍ਰੈਲ - ਸਰਕਾਰੀ ਸਮਾਰਟ ਸਕੂਲ ਖਾਕਟਾਂ ਵਿਖੇ ਪਹਿਲੀ ਮਾਪੇ ਸਪੋਰਟਸ ਮੀਟ ਕਰਵਾਈ ਗਈ। ਇਸ ਮੀਟਿੰਗ ਦੌਰਾਨ ਖਾਕਟਾਂ ਦੇ ਆਲੇ ਦੁਆਲੇ ਦੇ 12 ਪਿੰਡਾਂ ਦੇ ਵਿਦਿਆਰਥੀਆਂ ਵੱਲੋਂ ਦਾਖਲਾ ਸਕੂਲ ਦੀ ਅਕਾਦਮਿਕ ਪ੍ਰਾਪਤੀ ਤੇ ਸਪੋਰਟਸ ਗਤੀਵਿਧੀਆਂ ਕਰਕੇ ਲਿਆ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਜੁੜੇ ਮਾਪਿਆਂ ਨਾਲ ਇਕੱਠੇ ਰੂਪ ਵਿੱਚ ਗੱਲਬਾਤ ਕਰਨ ਲਈ ਪਹਿਲੀ ਮਾਪੇ ਸਪੋਰਟਸ ਮੀਟ ਕਰਵਾਈ ਜਿਸ ਵਿੱਚ ਮਾਪਿਆਂ ਦੀਆਂ ਵੱਖ ਵੱਖ ਖੇਡਾਂ ਵਿੱਚ ਭਾਗੀਦਾਰੀ ਕਰਵਾਈ ਗਈ।

ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ-ਪੇਸ਼ਕਾਰੀਆਂ ਨੇ ਮਾਪਿਆਂ ਨੂੰ ਕੀਲਿਆ। ਇਸ ਮੌਕੇ ਕੈਪਟਨ ਰਾਜਿੰਦਰ ਸਿੰਘ ਅਤੇ ਉਨਾਂ ਦੇ ਸਾਥੀ ਕਸ਼ਮੀਰ ਸਿੰਘ ਨੇ ਮਾਪਿਆਂ ਨੂੰ ਵਧਾਈ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਕੈਪਟਨ ਰਾਜਿੰਦਰ ਸਿੰਘ ਵੱਲੋਂ ਸਕੂਲ ਨੂੰ ਸੱਤ ਕੰਪਿਊਟਰ ਦਾਨ ਕੀਤੇ ਗਏ। ਪ੍ਰਾਇਮਰੀ ਜ਼ਿਲਾ ਸਿੱਖਿਆ ਅਫਸਰ ਦਰਸ਼ਨਜੀਤ ਸਿੰਘ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ, ਉਨ੍ਹਾਂ ਵੱਡੀ ਗਿਣਤੀ 'ਚ ਦਾਖਲੇ ਲਈ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਮਦਨ ਲਾਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਐਚਟੀ ਗੁਰਪ੍ਰੀਤ ਸਿੰਘ ਰਵਿੰਦਰ ਸਿੰਘ, ਕਾਂਤਾ ਰਾਣੀ, ਰਵਿੰਦਰ ਕੌਰ, ਅਮਨਪ੍ਰੀਤ ਕੌਰ, ਗੁਲਜਾਰ ਸਿੰਘ, ਸੁਰਿੰਦਰ ਕੌਰ, ਸਰਪੰਚ ਰਜਿੰਦਰ ਕੌਰ ਖਾਕਟਾਂ ਖੁਰਦ, ਸਰਪੰਚ ਹਰਬੰਸ ਕੌਰ ਖਾਕਟਾਂ ਕਲਾਂ ਅਤੇ ਵਿਸ਼ੇਸ਼ ਸਹਿਯੋਗੀ ਲਖਵਿੰਦਰ ਸਿੰਘ ਐਨਆਰਆਈ, ਸਰਬਜੀਤ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ ਤੇ ਰਮਨਿੰਦਰ ਸਿੰਘ ਆਦਿ ਮੌਜੂਦ ਸਨ।