संपन्न हुआ।ਪਿੰਡ ਬਸਿਆਲਾ ਦੇ ਫਾਟਕ ਤੇ ਚਾਰ ਪਿੰਡਾਂ ਦੀ ਸੰਗਤ ਵਲੋਂ ਲਗਾਇਆ ਲੰਗਰ ਸ਼ਰਧਾ ਨਾਲ ਸਮਾਪਤ।
ਪਿੰਡ ਬਸਿਆਲਾ ਦੇ ਸ਼ਹੀਦ ਬਾਬਾ ਬੁੱਧ ਸਿੰਘ ਗੇਟ ਨੇੜੇ ਚਾਰ ਪਿੰਡਾਂ ਬਸਿਆਲਾ, ਰਸੂਲਪੁਰ, ਬਕਾਪੁਰ ਗੁਰੂ ਅਤੇ ਡੋਗਰਪੁਰ ਦੀਆਂ ਸੰਗਤਾਂ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ 12 ਤੋਂ 14 ਅਪ੍ਰੈਲ ਤੱਕ ਨਵਾਂਸ਼ਹਿਰ - ਗੜ੍ਹਸ਼ੰਕਰ ਰੋਡ ਤੇ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਲੰਗਰ ਲਗਾਏ ਗਏ ਜਿਸ ਵਿੱਚ ਸੰਗਤਾਂ ਨੇ ਦਿਨ ਰਾਤ ਸੇਵਾ ਕੀਤੀ।

ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਜਿੱਥੇ ਇਲਾਕੇ ਦੀਆਂ ਸੰਗਤਾਂ ਦਾ ਭਾਰੀ ਸਹਿਯੋਗ ਰਿਹਾ ਉੱਥੇ ਐਨ ਆਰ ਆਈ ਵੀਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਪ੍ਰੋਗਰਾਮ ਨੂੰ ਸਫ਼ਲ ਕੀਤਾ। ਚਾਰ ਪਿੰਡਾਂ ਦੇ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ, ਪਿੰਡਾਂ ਦੀਆਂ ਨੌਜਵਾਨ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਅਤੇ ਨਗਰ ਵਾਸੀ ਸੰਗਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।