
ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ 'ਚ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨਾਲ ਵਰਕਰ ਮਿਲਣੀ ਕੀਤੀ
ਬਲਾਚੌਰ - ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ 2024 ਦੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਬੀਬ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵਲੋਂ ਬਲਾਚੌਰ ਵਿਖੇ ਸਮੂਹ ਵਾਲੰਟੀਅਰਾਂ ਅਤੇ ਵਰਕਰਾਂ ਨਾਲ ਮਿਲਣੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਹਨਾਂ ਵਲੋਂ ਬਾਬਾ ਬਲਰਾਜ ਮੰਦਰ ਬਲਾਚੌਰ ਵਿਖੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ।
ਬਲਾਚੌਰ - ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ 2024 ਦੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਬੀਬ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵਲੋਂ ਬਲਾਚੌਰ ਵਿਖੇ ਸਮੂਹ ਵਾਲੰਟੀਅਰਾਂ ਅਤੇ ਵਰਕਰਾਂ ਨਾਲ ਮਿਲਣੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਹਨਾਂ ਵਲੋਂ ਬਾਬਾ ਬਲਰਾਜ ਮੰਦਰ ਬਲਾਚੌਰ ਵਿਖੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ।
ਜਿਥੇ ਕਿ ਪ੍ਰਬੰਧਕ ਕਮੇਟੀ ਵਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਸੰਬੋਧਨ ਕਰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਿਹਤ ਸਹੂਲਤਾਂ, ਸਿੱਖਿਆ ਦੇ ਖੇਤਰ ਵਿਚ ਅਤੇ ਰੁਜਗਾਰ ਦੇ ਖੇਤਰ ਵਿੱਚ, ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਨਹਿਰੀ ਪਾਣੀ ਦੇ ਲਈ ਪੰਜਾਬ ਵੱਡੀਆਂ ਪੁਲਾਘਾਂ ਪੁੱਟ ਰਿਹਾ ਹੈ। ਪੰਜਾਬ ਦੀ ਸਮੂਹ ਜਨਤਾ ਦੇ 90 ਫੀਸਦੀ ਤੋਂ ਵੱਧ ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋ ਆਏ ਹਨ। ਜਿਸ ਕਾਰਨ ਦੂਜੀਆਂ ਰਵਾਇਤੀ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੀਆਂ ਇਹਨਾਂ ਲੋਕ ਪੱਖੀ ਯੋਜਨਾਵਾਂ ਤੋਂ ਖੁਸ਼ ਨਹੀਂ ਹਨ, ਕਿਉਂਕਿ ਇਹਨਾਂ 75 ਸਾਲ ਤੋਂ ਰਵਾਇਤੀ ਪਾਰਟੀਆਂ ਦੇ ਮੁਖੀਆਂ ਨੇ ਪਰਿਵਾਰਵਾਦ ਨੂੰ ਹੀ ਤਰਜੀਹ ਦਿੱਤੀ ਹੈ ਅਤੇ ਲੋਕਾਂ ਨਾਲ ਇਹਨਾਂ ਵਲੋਂ ਹਮੇਸ਼ਾਂ ਧੋਖਾ ਹੀ ਕੀਤਾ ਗਿਆ ਹੈ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿਚ ਹੀ ਸੂਬੇ ਵਿੱਚੋਂ ਗੁੰਡਾਗਰਦੀ ਨੂੰ ਠੱਲ੍ਹ ਪਾਉਣ ਦੇ ਲਈ ਕਈ ਵੱਡੇ ਵੱਡੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬਾ ਲਾਉਣ ਵਾਲਿਆਂ ਤੇ ਸ਼ਿਕੰਜਾ ਕੱਸਿਆ ਹੈ।
ਉਹਨਾਂ ਆਖਿਆ ਕਿ ਅੱਜ ਦੀ ਇਹ ਵਲੰਟੀਅਰ ਮਿਲਣੀ ਇਕ ਰੈਲੀ ਦਾ ਰੂਪ ਧਾਰ ਗਈ ਹੈ। ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਇਕਜੁੱਟ ਹਨ। ਅਤੇ ਮੈਨੂੰ ਪੂਰਨ ਆਸ ਹੈ ਕਿ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਬਾਹਾਂ ਨੂੰ ਮਜਬੂਤ ਕਰੋਗੇ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਅੱਜ ਵਰਕਰ ਮਿਲਣੀ ਵਿੱਚ ਸ਼ਾਮਲ ਹੋ ਕੇ ਜੋ ਮਾਲਵਿੰਦਰ ਸਿੰਘ ਕੰਗ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਉਹ ਵੀ ਪੂਰਾ ਭਰੋਸਾ ਦਿੰਦੇ ਹਨ ਕਿ ਉਹਨਾਂ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਵਿਚ ਭੇਜਿਆ ਜਾਵੇਗਾ। ਉਹਨਾਂ ਮੀਟਿੰਗ ਵਿਚ ਆਏ ਵਰਕਰਾਂ ਦੇ ਸਮੂਹਿਕ ਇਕੱਠ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ, ਮਨਜੀਤ ਸਿੰਘ ਘੁੰਮਣ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਪੰਜਾਬ, ਬਲਜੀਤ ਸਿੰਘ ਭਾਰਾਪੁਰ, ਯੂਥ ਆਗੂ ਕਰਨਵੀਰ ਕਟਾਰੀਆ, ਸ਼ਿਵਕਰਨ ਚੇਚੀ ਪ੍ਰਧਾਨ ਬੀ ਸੀ ਵਿੰਗ ਪੰਜਾਬ, ਰਣਵੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ, ਸੇਠੀ ਉਧਨਵਾਲ ਜਿਲਾ ਪ੍ਰਧਾਨ ਬੀ ਸੀ ਵਿੰਗ, ਰਣਵੀਰ ਚੇਚੀ, ਪ੍ਰਵੀਨ ਪੁਰੀ ਬਲਾਕ ਪ੍ਰਧਾਨ, ਸੁਦੇਸ਼ ਕੁਮਾਰ ਕਟਾਰੀਆ, ਹਨੀ ਡਬ, ਚੰਦਰ ਮੋਹਨ ਜੇ ਡੀ, ਮੁਹੰਮਦ ਸਰਫਰਾਜ, ਮਨਜੀਤ ਬੇਦੀ, ਗੁਰਚੈਨ ਰਾਮ ਬਲਾਕ ਪ੍ਰਧਾਨ ਸੜੋਆ, ਸਤਨਾਮ ਸਹੂੰਗੜਾ ਬਲਾਕ ਪ੍ਰਧਾਨ ਸੜੋਆ, ਪਰਮਜੀਤ ਸਿੰਘ ਹਲਕਾ ਕੋਆਰਡੀਨੇਟਰ, ਜਸਵਿੰਦਰ ਬੱਛੂਆਂ, ਬਲਵੀਰ ਮਾਜਰਾ ਜੱਟਾਂ, ਜਸਵੀਰ ਘੁੰਮਣ, ਬਲਵੀਰ ਮੀਲੂ, ਜੈਮਲ ਜੌਹਰ, ਸੁਰਿੰਦਰ ਭੱਟੀ, ਬਲਦੇਵ ਰਾਜ, ਨਰੇਸ਼ ਕੁਮਾਰ ਨੀਟਾ, ਪਵਨ ਕੁਮਾਰ ਰੀਠੂ, ਕਰਮਪਾਲ ਕਰਾਵਰ, ਜੌਨੀ ਬੈਂਸ, ਹਨੀ ਜੋਗੇਵਾਲ, ਨਰੇਸ਼ ਪੰਡਿਤ, ਪ੍ਰਵੀਨ ਵਸ਼ਿਸ਼ਟ, ਪੰਮੀ ਥੋਪੀਆ, ਰਵੀ ਇੰਦਰ ਭਾਟੀਆ ਅਤੇ ਕੇਸ਼ਵ ਮੀਲੂ ਸਮੇਤ ਸਮੂਹ ਵਲੰਟੀਅਰਜ਼ ਆਦਿ ਹਾਜ਼ਰ ਸਨ।
