ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਮੁਕੰਦਪੁਰ ਤੋਂ ਅੱਜ
ਨਵਾਂਸ਼ਹਿਰ - ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਪ੍ਰਕਾਸ਼ ਉਤਸਵ ਤੇ ਵਿਚਾਰਧਾਰਾ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਮਿਤੀ 14 ਅਪਰੈਲ 2024 ਨੂੰ ਦਿਨ ਐਤਵਾਰ ਸਮਾਂ ਸਵੇਰੇ 8 ਵਜੇ ਸਥਾਨ ਬੱਸ ਸਟੈਂਡ ਮੁਕੰਦ ਪੁਰ ਤੋਂ ਸ਼ੁਰੂ ਹੋ ਕੇ ਪਿੰਡ ਰਹਿਪਾ, ਜਗਤਪੁਰ, ਸਾਧਪੁਰ, ਮੰਡੇਰਾ, ਖਾਨਪੁਰ, ਸਰਹਾਲ ਕਾਜੀਆਂ, ਨੂਰਪੁਰ, ਲੰਗੇਰੀ, ਬੀਸਲਾ, ਕਲੇਰਾਂ ਅਤੇ ਸਮਾਪਤੀ ਸੀ੍ ਗੁਰੂ ਰਵਿਦਾਸ ਗੁਰਦੁਆਰਾ ਬੰਗਾ ਨੇੜੇ ਰੇਲਵੇ ਫਾਟਕ ਪੂਨੀਆਂ ਵਿਖੇ ਹੋਵੇਗੀ।

ਇਸ ਯਾਤਰਾ ਦਾ ਮੁੱਖ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਉਪਰਾਲਾ ਹੈ। ਸੋਸਾਇਟੀ ਵੱਲੋਂ ਸਮੂਹ ਡਾ ਅੰਬੇਡਕਰ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸੁਭਾਵਾਂ, ਭਗਵਾਨ ਵਾਲਮੀਕ ਸਭਾਵਾਂ ਅਤੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਮਾਰਚ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਸਹਿਯੋਗ ਕਰੋ। ਇਸ ਮੌਕੇ ਤੇ ਡਾਕਟਰ ਕਸ਼ਮੀਰ, ਡਾਕਟਰ ਸੁਖਵਿੰਦਰ ਸਿੰਘ ਹੀਰਾ, ਡਾਕਟਰ ਵੇਦ ਪ੍ਰਕਾਸ਼ ਡਾਕਟਰ ਜਸਵਿੰਦਰ ਸਿੰਘ ਰੱਲ੍ਹ, ਡਾਕਟਰ ਅਮਰੀਕ ਸਿੰਘ, ਪੋ਼੍ ਕੁਲਵਿੰਦਰ ਬੰਗਾ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਨਿਤਿਨ ਮੁਕੰਦ ਪੁਰ, ਲੈਕ ਬਲਿਹਾਰ ਸਿੰਘ, ਰਮੇਸ਼ ਕੁਮਾਰ ਅਟਾਰੀ, ਰਮੇਸ਼ ਭੂਤਾਂ, ਸੁਰਿੰਦਰ ਮੋਹਨ, ਹਰਜਿੰਦਰ ਸਿੰਘ, ਲੈਕ ਸੁਰਜੀਤ ਸੈਂਪਲੇ, ਡਾਕਟਰ ਸਾਥੀ ਲਾਲ, ਸਰਬਜੀਤ ਸਿੰਘ, ਰਾਮ ਲਾਲ ਗੁਣਾਚੌਰ, ਧਰਮਿੰਦਰ ਮਸਾਣੀ,ਰਾਣਾ ਮੁਕੰਦ ਪੁਰ, ਮੁਕੇਸ਼ ਕਾਹਮਾ, ਵਿਜੇ, ਬਲਦੀਸ਼ ਲੰਗੇਰੀ, ਬਾਬਾ ਮਾਦਬ ਗੋਪਾਲ, ਹਰਜਿੰਦਰ ਲੱਧੜ ਤੇ ਖ਼ੁਸ਼ਵੰਤ ਰਾਏ ਆਦਿ ਹਾਜ਼ਰ ਸਨ।