ਸੀ ਪੀ ਆਈ (ਐਮ) ਵਲੋਂ ਜਲੰਧਰ ਤੋਂ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਦਾ ਆਗਾਜ
ਜਲੰਧਰ - ਸੀ ਪੀ ਆਈ (ਐਮ) ਵਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਦਾ ਆਗਾਜ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੰਡਾਲਾ ਮੰਜਕੀ ਵਿੱਚ ਸੂਬਾਈ ਚੋਣ ਰੈਲੀ ਕਰਕੇ ਕੀਤਾ ਗਿਆ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਦੇਸ਼ ਅੰਦਰ ਫਿਰਕੂ ਕਾਰਪੋਰੇਟ ਗੱਠਜੋੜ ਨੂੰ ਨਿਖੇੜਨ ਅਤੇ ਮੋਦੀ ਸਰਕਾਰ ਨੂੰ ਹਰਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਦੀ ਸਰਕਾਰ ਬਣਾਈ ਜਾਵੇਗੀ।

ਉਹਨਾਂ ਕਿਹਾ ਕਿ ਮਾਸਟਰ ਬਿਲਗਾ ਨੂੰ ਜਿਤਾਉਣ ਲਈ ਹਰ ਸੂਝਵਾਨ ਵੋਟਰ ਨੂੰ ਸੱਦਾ ਦਿੱਤਾ ਗਿਆ ਹੈ। ਪਾਰਟੀ ਦੇ ਸੂਬਾਈ ਆਗੂ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਹਰ ਹਾਲ ਹਰਾਇਆ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਦੇਸ਼ ਅੰਦਰ ਧਰਮ ਨਿਰਪੱਖ ਜਮਹੂਰੀਅਤ ਪਸੰਦ ਇਮਾਨਦਾਰ ਤੇ ਸਮਾਜਿਕ ਪ੍ਰੀਵਰਤਨ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਵਾਲੀ ਰਾਜਸੀ ਪਾਰਟੀ ਸੀ ਪੀ ਆਈ (ਐਮ) ਨੂੰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ।
ਇਸ ਮੌਕੇ ਜਲੰਧਰ ਤੋਂ ਪਾਰਟੀ ਚੋਣ ਮੁਹਿੰਮ ਲਈ ਕਨਵੀਨਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਸੂਬਾ ਸਕੱਤਰੇਤ ਮੈਂਬਰਜ ਰੂਪ ਚੰਦ ਚੰਨੋਂ, ਰੂਪ ਬਸੰਤ ਸਿੰਘ ਵੜੈਚ, ਗੁਰਦਰਸ਼ਨ ਸਿੰਘ ਖਾਸਪੁਰ, ਗੁਰਨੇਕ ਸਿੰਘ ਭੱਜਲ, ਸੁੱਚਾ ਸਿੰਘ ਅਜਨਾਲਾ, ਉਮੀਦਵਾਰ ਮਾਸਟਰ ਪ੍ਰਸ਼ੋਤਮ ਬਿਲਗਾ ਵਲੋਂ ਵੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਬੀਬੀ ਬਲਵੀਰ ਕੌਰ ਬਾਂਸਲ ਵਲੋਂ ਇਕੱਠ 'ਚ ਹਾਜ਼ਰ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਗਿਆ।