ਕਿਸਾਨਾਂ ਨੂੰ ਮੰਡੀਆਂ 'ਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ : ਹਰਮੀਤ ਪਠਾਣਮਾਜਰਾ
ਸਨੌਰ (ਪਟਿਆਲਾ ) 11 ਅਪ੍ਰੈਲ - ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅਨਾਜ ਮੰਡੀ ਸਨੌਰ ਦਾ ਜਾਇਜ਼ਾ ਲਿਆ ਗਿਆ। ਮੰਡੀ ਦੀ ਆੜਤੀ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਵਿਧਾਇਕ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਵੀਰ ਆਪਣੀ ਫਸਲ ਨੂੰ ਪੂਰੀ ਤਰ੍ਹਾਂ ਪਕਾ ਕੇ ਹੀ ਮੰਡੀ ਵਿੱਚ ਲਿਆਉਣ ਤਾਂ ਜੋ ਕਣਕ ਦੇ ਵਿੱਚ ਨਮੀ ਦੇ ਕਾਰਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਕਿਸਾਨ ਵੀਰਾਂ ਨੂੰ ਸਾਹਮਣਾ ਨਾ ਕਰਨਾ ਪਵੇ।

ਉਹਨਾਂ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨਰਮ ਕਣਕ ਦੀ ਵਢਾਈ ਕਰਵਾਉਂਦੇ ਹਨ ਤਾਂ ਕੁਝ ਦਿਨ ਉਸ ਨੂੰ ਸੁਕਾਉਣ ਲਈ ਲੱਗਦੇ ਹਨ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤੀ ਜਾਵੇ।
ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਆੜਤੀ ਐਸੋਸੀਏਸ਼ਨ ਅਨਾਜ ਮੰਡੀ ਸਨੌਰ ਦੇ ਪ੍ਰਧਾਨ ਰਜਤ ਕਪੂਰ, ਹਰਜਸ਼ਨ ਸਿੰਘ ਪਠਾਣਮਾਜਰਾ, ਵਿਨੋਦ ਗੋਇਲ, ਸੁਭਾਸ਼ ਚੰਦ, ਗਗਨਦੀਪ, ਅਜੇ ਗੁਪਤਾ, ਰਜਿੰਦਰ ਕਪੂਰ, ਰਘਵੀਰ ਚੰਦ, ਪਾਰਸ, ਸਚਿਨ, ਨੀਤਿਨ, ਵਿਜੇ ਗੋਇਲ, ਰਮੇਸ਼ ਮਹਿਤਾ, ਮੋਨੂੰ ਗਰਗ, ਸੱਜਣ ਸਿੰਘ ਸਰੋਆ, ਚੇਅਰਮੈਨ ਹਰਪ੍ਰੀਤ ਚੱਠਾ, ਅਮਰ ਸੰਘੇੜਾ, ਗੁਰਦੀਪ ਪਠਾਣਮਾਜਰਾ, ਹਰਪ੍ਰੀਤ ਹੈਪੀ ਅਤੇ ਹੋਰ ਕਿਸਾਨ ਮੌਜੂਦ ਸਨ ।