ਵਿਧਾਇਕ ਪਠਾਣਮਾਜਰਾ ਨੇ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਮਨਾਇਆ ਈਦ-ਉਲ ਫਿਤਰ ਦਾ ਤਿਉਹਾਰ

ਸਨੌਰ (ਪਟਿਆਲਾ ), 11 ਅਪ੍ਰੈਲ - ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਰਿਸ਼ੀ ਕਲੋਨੀ ਚੌਰਾ ਵਿਖੇ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਈਦ-ਉਲ ਫਿਤਰ ਦਾ ਤਿਓਹਾਰ ਮਨਾਇਆ। ਇਸ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਵਿਧਾਇਕ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਜਿਥੇ ਹਰਮੀਤ ਸਿੰਘ ਪਠਾਣਮਾਜਰਾ ਨੇ ਸਮੁੱਚੇ ਭਾਈਚਾਰੇ ਨੂੰ ਈਦ-ਉਲ-ਫਿਤਰ ਦੀ ਵਧਾਈਆਂ ਦਿੱਤੀਆਂ ਉਥੇ ਹੀ ਉਨ੍ਹਾਂ ਕਿਹਾ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਹਮੇਸ਼ਾ ਇੱਕਜੁੱਟ ਹੋ ਕੇ ਰਹਿੰਦੇ ਹਨ  ਅਤੇ ਸਾਰੇ ਹੀ ਧਰਮਾਂ ਦੇ ਲੋਕਾਂ ਨਾਲ ਵੀ ਮਿਲਜੁਲ ਕੇ ਰਹਿੰਦੇ ਹਨ। ਦੱਸਣਯੋਗ ਹੈ ਕਿ ਰਮਜ਼ਾਨ ਦਾ ਮਹੀਨਾ 11 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਮਹੀਨੇ ਵਾਸਤੇ ਰੋਜ਼ੇ ਰੱਖੇ ਜਾਂਦੇ ਹਨ ਅਤੇ ਇੱਕ ਮਹੀਨਾ ਬੀਤਣ ਉਪਰੰਤ ਈਦ-ਉਲ ਫਿਤਰ ਦੇ ਮੌਕੇ ਰੋਜ਼ੇ ਖੋਲ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। 
ਇਸ ਤਿਓਹਾਰ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਆਪਸ ਵਿੱਚ ਹੀ ਨਹੀਂ ਬਲਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਵੀ ਗਲੇ ਲਗਾ ਕੇ ਈਦ-ਉਲ ਫਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ| ਨਮਾਜ਼ ਪੜ ਕੇ ਸਮੁੱਚੇ ਸੰਸਾਰ ਵਿੱਚ ਸ਼ਾਂਤੀ ਅਤੇ ਅਮਨ ਦੀ ਦੁਆ ਕੀਤੀ ਜਾਂਦੀ ਹੈ। ਇਸ ਮੌਕੇ ਹਰਜਸ਼ਨ ਸਿੰਘ ਪਠਾਣਮਾਜਰਾ, ਚੇਅਰਮੈਨ ਹਰਪ੍ਰੀਤ ਸਿੰਘ ਚੱਠਾ,  ਰਜਤ ਕਪੂਰ, ਸੱਜਣ ਸਿੰਘ ਸਰੋਆ, ਅਮਰ ਸੰਘੇੜਾ, ਹੈਪੀ, ਅੰਮ੍ਰਿਤਸਰੀਆ ਰਾਜਾ ਤੂੜ, ਅਕਰਮ ਸਦਿਕੀ, ਸਾਨੂੰ ਸਿਦਕੀ, ਜੋਨ ਸਦਿਕੀ, ਇਮਰਾਨ ਸਦਿਕੀ, ਮਹਿਤਾਬ ਆਲਮ ਸ਼ਹਿਜ਼ਾਦ ਆਲਮ, ਇਮਰਾਨ ਸਦਿਕੀ, ਇਸ਼ਾਮ ਸਿਦਕੀ ਤੋਂ ਇਲਾਵਾ ਹੋਰ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।