ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਤਲਵੰਡੀ ਧਾਮ ਵਾਲਿਆਂ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਮਾਰਗ ਲਈ ਮਾਇਆ ਦੀ ਸੇਵਾ ਕੀਤੀ
ਸੜੋਆ - ਸਵਾਮੀ ਸ਼ੰਕਰਾ ਨੰਦ ਭੂਰੀਵਾਲੇ ਤਲਵੰਡੀ ਧਾਮ ਵਾਲਿਆਂ ਵਲੋਂ ਅੱਜ ਸ਼੍ਰੀ ਗੁਰੂ ਤੇਗ ਬਹਾਦੁਰ ਮਾਰਗ ਸ਼੍ਰੀ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਦੀ ਕਾਰ ਸੇਵਾ ਜੋ ਕਿਲਾ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ, ਲਈ 51,000 ਰੁਪਏ ਦੀ ਸੇਵਾ ਦਿੱਤੀ। ਇਹ ਸੇਵਾ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵਲੋਂ ਅੱਜ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਨੂੰ ਭੇਟ ਕੀਤੀ।

ਇਸ ਮੌਕੇ ਜਾਣਕਾਰੀ ਦਿੰਦਿਆ ਕਿਸਾਨ ਆਗੂ ਤੇ ਸਮਾਜ ਸੇਵੀ ਦਲਜੀਤ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਸੰਤਾਂ ਦੇ ਸਾਰੇ ਜੱਥੇ ਵਲੋਂ ਸੇਵਾ ਤਨਦੇਹੀ ਨਾਲ ਕੀਤੀ ਜਾ ਰਹੀ ਹੈ। ਸੰਗਤਾਂ ਤਨ, ਮਨ ਤੇ ਧੰਨ ਨਾਲ ਬਹੁਤ ਵੱਡਾ ਸਹਿਯੋਗ ਕਰ ਰਹੀਆ ਹਨ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਜੀ ਵਲੋਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਰਗ ਦੀ ਸੇਵਾ ਇੰਝ ਹੀ ਜਾਰੀ ਰੱਖਣ ਤਾਂ ਜੋ ਇਹ ਕਾਰਜ ਨੂੰ ਉਹ ਛੇਤੀ ਹੀ ਮੁਕੰਮਲ ਕਰ ਦੇਣ। ਇਸ ਮੌਕੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵਲੋਂ ਵੀ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਾਰ ਸੇਵਾ ਵਾਲੇ ਸੰਤਾਂ ਦਾ ਵੱਧ ਤੋਂ ਵੱਧ ਇਸ ਇਤਿਹਾਸਕ ਕਾਰਜ ਵਿੱਚ ਸਹਿਯੋਗ ਦੇ ਕੇ ਗੁਰੂ ਦੇ ਦਰ ਤੋਂ ਜੱਸ ਖੱਟਣ। ਉਹਨਾਂ ਦੱਸਿਆ ਕਿ ਸੰਗਤ ਜਦੋਂ ਵੀ ਇਸ ਮਾਰਗ ਤੋਂ ਲੰਘਦੀ ਸੀ ਤਾਂ ਇਸ ਮਾਰਗ ਦੀ ਤਰਸਯੋਗ ਹਾਲਤ ਵੇਖ ਕੇ ਰੋਣਾ ਆਉਂਦਾ ਸੀ, ਕਿ ਜੋ ਕੰਮ ਸਰਕਾਰਾਂ ਦਾ ਪਹਿਲ ਦੇ ਅਧਾਰ ਤੇ ਕਰਨ ਵਾਲਾ ਸੀ। ਉਸ ਨੂੰ ਕਰਨ ਲਈ ਗੁਰੂਆਂ ਦੇ ਆਸ਼ੀਰਵਾਦ ਨਾਲ ਸੰਤਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਕਰਨਾ ਪੈ ਰਿਹਾ ਹੈ। ਉਹਨਾਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸੰਤਾਂ ਦਾ ਵਧ ਤੋਂ ਵਧ ਸਹਿਯੋਗ ਕਰਕੇ ਆਪਣੀ ਜਿੰਮੇਵਾਰੀ ਪੂਰੀ ਕਰਨਾ ਸਾਡਾ ਵੀ ਫਰਜ ਹੈ।
ਇਸ ਮੌਕੇ ਤੇ ਡਾਕਟਰ ਕੇਵਲ ਬ੍ਰਹਮਪੁਰੀ, ਹਰਪਾਲ ਪਾਲੀ ਕਾਹਨਪੁਰ ਖੂਹੀ, ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਸਰਪੰਚ ਸੁਰਿੰਦਰ ਸਿੰਘ ਝਾਂਡੀਆਂ, ਸ਼ਾਹ ਜੀ ਲੋਪੋਕੇ ਅਮ੍ਰਿਤਸਰ, ਚਾਨਣ ਸਿੰਘ ਅਮ੍ਰਿਤਸਰ ਤੇ ਸਮਾਜ ਸੇਵੀ ਦਲਜੀਤ ਸਿੰਘ ਬੈਂਸ ਵੀ ਮੌਜੂਦ ਸਨ।