ਖੇਡਾਂ ਖੇਡਣ ਨਾਲ ਤਨ ਤੇ ਮਨ ਨਰੋਏ ਬਣਦੇ ਹਨ- ਬਲਜਿੰਦਰ ਮਾਨ
ਮਾਹਿਲਪੁਰ :- ਖੇਡਾਂ ਖੇਡਣ ਨਾਲ ਤਨ ਤੇ ਮਨ ਨਰੋਏ ਬਣਦੇ ਹਨ। ਇਹ ਵਿਚਾਰ ਪਿੰਡ ਮਹਿਮਦਵਾਲ ਵਿੱਚ ਕਰਵਾਏ ਫੁਟਬਾਲ ਟੂਰਨਾਮੈਂਟ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਖੇਡ ਲੇਖਕ ਬਲਜਿੰਦਰ ਮਾਨ ਨੇ ਆਖੇ l ਉਹਨਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਕੰਪਿਊਟਰ ਅਤੇ ਮੋਬਾਈਲ ਫੋਨ ਤੇ ਗੇਮਾਂ ਖੇਡਣ ਦੀ ਬਜਾਏ ਮੈਦਾਨੀ ਖੇਡਾਂ ਖੇਡਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਹੀ ਅਸੀਂ ਜੀਵਨ ਵਿੱਚ ਉੱਚੀਆਂ ਮਜ਼ਿਲਾਂ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਸਾਰੇ ਖਿਡਾਰੀ ਆਪੋ ਆਪਣੇ ਪਿੰਡ ਵਿੱਚ ਨਿੱਕੇ ਬੱਚਿਆਂ ਦੀ ਖੇਡ ਵੱਲ ਧਿਆਨ ਦੇਣ l ਜੇਕਰ ਉਹ ਮੈਦਾਨ ਵਿੱਚ ਆਉਣਗੇ ਤਦ ਹੀ ਨਵੀਂ ਪਨੀਰੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ। ਉਹਨਾਂ ਪ੍ਰਬੰਧਕ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸ਼ਾਬਾਸ਼ ਦਿੰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਦਾ ਪ੍ਰਬੰਧ ਕਰਨਾ ਸਮਾਜ ਨੂੰ ਨਰੋਆ ਬਣਾਉਂਦਾ ਹੈ। ਅਜੋਕੇ ਸਮੇਂ ਵਿੱਚ ਇਸ ਤੋਂ ਵੱਡਾ ਪਰਉਪਕਾਰ ਹੋਰ ਕੋਈ ਨਹੀਂ ਹੈ।

ਮਾਹਿਲਪੁਰ ਲਾਗਲੇ ਪਿੰਡ ਮਹਿਮਦਵਾਲ ਵਿੱਚ ਇਹ ਟੂਰਨਾਮੈਂਟ ਦਸ਼ਮੇਸ਼ ਸਪੋਰਟਸ ਕਲੱਬ, ਨਗਰ ਪੰਚਾਇਤ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਕਲੱਬ ਦੇ ਸੰਚਾਲਕ ਕਸ਼ਮੀਰ ਸਿੰਘ ਸ਼ੀਰਾ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਦਿਨ ਰਾਤ ਇਕ ਕੀਤਾ l ਦੂਰ ਨੇੜੇ ਦੇ ਪਿੰਡਾਂ ਦੀਆਂ 30 ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਬੜੇ ਹਰਸ਼ੋ ਹੁਲਾਸ ਨਾਲ ਭਾਗ ਲਿਆ l ਫਾਈਨਲ ਮੁਕਾਬਲਾ ਬਡੋਆਣ ਸਰਦੁੱਲਾਪੁਰ ਦੀ ਟੀਮ ਨੇ ਮੇਜ਼ਮਾਨ ਪਿੰਡ ਮਹਿਮਦਵਾਲ ਦੀ ਟੀਮ ਨੂੰ ਹਰਾ ਕੇ 51 ਹਜ਼ਾਰ ਦੀ ਨਗਦ ਰਾਸ਼ੀ ਅਤੇ ਟਰਾਫੀ ਜਿੱਤ ਲਈ l ਇਹ ਰਾਸ਼ੀ ਨਿਊਜ਼ੀਲੈਂਡ ਵਾਸੀ ਖੇਡ ਪ੍ਰਮੋਟਰ ਤਾਰਾ ਸਿੰਘ ਬੈਂਸ ਵੱਲੋਂ ਦਿੱਤੀ ਗਈ l ਰਨਰਜ ਅਪ ਟੀਮ ਮਹਿਮਦਵਾਲ ਨੂੰ 31 ਹਜ਼ਾਰ ਦੀ ਰਾਸ਼ੀ ਨਾਲ ਸਬਰ ਕਰਨਾ ਪਿਆ ਜੋ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਿੱਤੀ ਗਈ। ਮਹਿਮਦਵਾਲ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਭੁੱਲੇਵਾਲ ਰਾਠਾਂ ਨੂੰ ਹਰਾਇਆl ਇਸੇ ਤਰ੍ਹਾਂ ਸਹਿਯੋਗੀਆਂ ਅਤੇ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 40 ਸਾਲ ਤੋਂ ਵੱਧ ਉਮਰ ਵਰਗ ਵਿੱਚ ਮਾਹਿਲਪੁਰ ਦੀ ਟੀਮ ਦਾ ਮੁਕਾਬਲਾ ਪਿੰਡ ਮਹਿਮਦਵਾਲ ਨਾਲ ਬਹੁਤ ਸ਼ਾਨਦਾਰ ਰਿਹਾ। ਦੋਨਾਂ ਟੀਮਾਂ ਨੇ ਤਕਨੀਕੀ ਖੇਡ ਖੇਡਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਅਖੀਰ ਵਿੱਚ ਇਹ ਮੁਕਾਬਲਾ ਮਾਹਿਲਪੁਰ ਦੀ ਟੀਮ ਨੇ ਜਿੱਤਿਆ l ਛੋਟੇ ਬੱਚਿਆਂ ਦੀਆਂ ਦੌੜਾਂ ਅਤੇ ਖੇਡ ਮੁਕਾਬਲੇ ਵੀ ਬੜੇ ਦਿਲਚਸਪ ਰਹੇ l ਪਿੰਡ ਦੀ 14 ਸਾਲ ਤੋਂ ਘੱਟ ਉਮਰ ਵਰਗ ਦੀ ਨੈਸ਼ਨਲ ਫੁੱਟਬਾਲ ਖਿਡਾਰਨ ਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਫਾਈਨਲ ਮੁਕਾਬਲੇ ਮੌਕੇ ਸਰਪੰਚ ਗੁਰਵਿੰਦਰ ਸਿੰਘ ਬੈਂਸ, ਅਮਰਜੀਤ ਸਿੰਘ, ਕਸ਼ਮੀਰ ਸਿੰਘ ਖਹਿਰਾ, ਬਲਬੀਰ ਸਿੰਘ, ਲੰਬੜਦਾਰ ਤਰਸੇਮ ਸਿੰਘ, ਕਸ਼ਮੀਰ ਸਿੰਘ ਧਾਲੀਵਾਲ, ਸੋਹਣ ਸਿੰਘ ਆਦਿ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਮੰਚ ਸੰਚਾਲਨ ਦੀ ਜਿੰਮੇਵਾਰੀ ਗੁਰਦੀਪ ਚੰਦ ਵਲੋਂ ਬਾਖੂਬੀ ਨਿਭਾਈ ਗਈ।