ਪੰਜਾਬ ਸਰਕਾਰ ਨੇ ਚੁਣਾਵੀ ਵਾਅਦਿਆਂ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ
ਪੰਜਾਬ ਸਰਕਾਰ ਨੇ ਚੁਣਾਵੀ ਵਾਅਦਿਆਂ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਪਹਿਲ ਦੇ ਆਧਾਰ ਤੇ ਹਲ਼ ਕਰਨ ਦੀ ਗਰੰਟੀ ਦਿੱਤੀ ਸੀ। ਜੇਕਰ ਸਿੱਖਿਆ ਦੇ ਖੇਤਰ ਨੂੰ ਦੇਖਿਆ ਜਾਵੇ ਤਾਂ ਇਹ ਗਾਰੰਟੀ ਸਾਕਾਰ ਹੁੰਦੀ ਨਹੀਂ ਦਿੱਖ ਰਹੀ। ਪ੍ਰੈਸ ਨਾਲ ਗਲਬਾਤ ਦੌਰਾਨ ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਕਿਹਾ ਕਿ ਜਦੋਂ ਸੂਬਾ ਸਰਕਾਰ ਨੇ ਚੁਣਾਵੀ ਗਰੰਟੀਆਂ ਦਿੱਤੀਆਂ ਸਨ,ਉਹਨਾ ਵਿੱਚ ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਦੀ ਗੱਲ ਕੀਤੀ ਗਈ ਸੀ । ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਿੱਖਿਆ ਖੇਤਰ ਵਿਚ ਸੁਧਾਰ ਹੁੰਦਾ ਨਹੀਂ ਦਿੱਖ ਰਿਹਾ, ਸਕੂਲਾਂ ਵਿੱਚ ਟੀਚਰਾਂ ਦੀ ਕਮੀਂ ਭਾਰੀ ਮਾਤਰਾ ਵਿੱਚ ਦੇਖਣ ਨੂੰ ਮਿਲ ਰਹੀ ਹੈ।

ਸਕੂਲਾਂ ਵਿਚ ਹੈਡ ਟੀਚਰਾਂ ਦੀ ਕਮੀਂ ਬਹੁਤ ਜਿਆਦਾ ਹੈ। ਜਿਹੜੇ ਹੈਡ ਟੀਚਰ ਹਨ ਉਹਨਾ ਨੂੰ ਇਕ ਇਕ ਹੈਡ ਟੀਚਰ ਨੂੰ 10 ਤੋਂ 12 ਸਕੂਲਾਂ ਦਾ ਚਾਰਜ ਦਿੱਤਾ ਹੋਇਆ ।ਇਥੋਂ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਇਕ ਹੈਡ ਟੀਚਰ ਕੋਲ 10 ਸਕੂਲਾਂ ਦਾ ਕੰਮ ਕਾਜ ਹੋਵੇਗਾ ਤਾਂ ਉਹਨਾ ਸਕੂਲਾਂ ਦੀ ਮੈਨੇਜਮੈਂਟ ਕਿਵੇਂ ਚਲਦੀ ਹੋਵੇਗੀ ਇਥੋਂ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਅਤੇ ਸਿੱਖਿਆ ਪ੍ਰਤੀ ਸਰਕਾਰ ਦੀ ਗੰਭੀਰਤਾ ਦਾ ਅੰਦਾਜਾ ਵੀ ਲਗ ਜਾਂਦਾ ਹੈ। ਸਕੂਲਾਂ ਵਿੱਚ ਵਿਦਿਆਥੀਆਂ ਨੂੰ ਪੜਨ ਲਈ ਅੱਠ ਵਿਸ਼ੇ ਹੁੰਦੇ ਹਨ ਅਤੇ ਉਹਨਾਂ ਨੂੰ ਪੜ੍ਹਾਉਣ ਲਈ ਅਧਿਆਪਕ 5-6 ਹੁੰਦੇ ਹਨ, ਹਰ ਇਕ ਅਧਿਆਪਕ ਨੂੰ ਪੜ੍ਹਾਉਣ ਲਈ ਦੋ ਤੋ ਤਿੰਨ ਵਿਸੇ ਮਿਲਦੇ ਹਨ।
ਇਕ ਅਧਿਆਪਕ ਅਪਣਾ ਵਿਸਾ ਛਡ ਕੇ ਵਾਧੂ ਵਿਸ਼ਾ ਵੀ ਪੜ੍ਹਾਏਗਾ ਤਾਂ ਉਸ ਵਿਸੇ ਪ੍ਰਤੀ ਅਧਿਆਪਕ ਦੀ ਗੰਭੀਰਤਾ ਅਤੇ ਵਿਦਿਆਰਥੀਆਂ ਦੀ ਤਿਆਰੀ ਦਾ ਅੰਦਾਜਾ ਇਥੋਂ ਹੀ ਲਗ ਜਾਂਦਾ ਹੈ। ਜਿਆਦਾਤਰ ਸਕੂਲਾਂ ਕਲਰਕ ਦੀਆਂ ਪੋਸਟ ਵੀ ਖਾਲੀ ਹਨ ਅਤੇ ਇਕ ਕਲਰਕ ਕੋਲ ਤਿੰਨ ਤੋ ਚਾਰ ਸਕੂਲਾਂ ਦਾ ਚਾਰਜ ਦਿੱਤਾ ਗਿਆ ਹੈ।ਇਥੋਂ ਤਕ ਪਿਉਨ (ਕਲਾਸ ਫ਼ੋਰ ਮੁਲਾਜਿਮ) ਦੀ ਵੀ ਕਮੀਂ ਦੇਖਣ ਨੂੰ ਮਿਲ ਰਹੀ।ਇਕ ਪਿਉਨ ਨੂੰ ਦੋ ਸਕੂਲਾਂ ਦਾ ਦਿੱਤਾ ਹੋਇਆ ਹੈ। ਜਿੱਥੇ ਸਕੂਲਾਂ ਚ ਇੰਨੀਆਂ ਕਮੀਆ ਹੋਣਗੀਆਂ ,ਉਥੇ ਸਿੱਖਿਆ ਦਾ ਪੱਧਰ ਕਿੰਨਾ ਉੱਚਾ ਹੋਵੇਗਾ। ਅੱਜ ਹਰ ਇਕ ਮਾਤਾ ਪਿਤਾ ਪੜਿਆ ਲਿਖਿਆ ਹੈ,ਅਤੇ ਆਪਣੇ ਬੱਚਿਆਂ ਲਈ ਵਧੀਆ ਲੈਵਲ ਦੀ ਸਿੱਖਿਆ ਦੀ ਆਸ ਕਰਦਾ ਹੈ। ਸਕੂਲਾਂ ਵਿਚ ਇਹਨਾਂ ਕਮੀਆਂ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਤਾ ਪਿਤਾ ਸਰਕਾਰੀ ਸਕੂਲਾਂ ਨੂੰ ਨਕਾਰ ਕੇ ਨਿੱਜੀ ਸਕੂਲਾਂ ਵਲ੍ਹ ਨੂੰ ਰੁਖ ਕਰ ਰਹੇ ਹਨ। ਅਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਕਮੀ ਆ ਰਹੀ ਹੈ,ਅਤੇ ਸਕੂਲ ਬੰਦ ਹੋਣ ਦੀ ਕਗਾਰ ਤੇ ਆ ਗਏ ਹਨ ।ਇਕ ਸਰਕਾਰੀ ਸਕੂਲਾਂ ਵਿਚ ਜਾ ਕੇ ਉਥੋਂ ਦੇ ਅਧਿਆਪਕ ਨਾਲ ਇਹਨਾਂ ਕਮੀਆ ਵਾਰੇ ਗਲਬਾਤ ਕੀਤੀ ਤਾਂ ਉਹਨਾਂ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਸਰਕਾਰ ਵਲੋ ਛੇਵੀਂ ਤੋ ਅੱਠਵੀਂ ਤਕ ਦੇ ਵਿਦਿਆਰਥੀਆਂ ਪਹਿਲੀ ਅਪ੍ਰੈਲ ਤੋਂ 30 ਮਈ ਤਕ ਲਈ ਮਿਸ਼ਨ ਸਮਰੱਥ ਯੋਜਨਾ ਸਟਾਰਟ ਕੀਤੀ ਹੋਈ ਹੈ।ਜਿਸ ਵਿਚ ਵਿਦਿਆਰਥੀ ਆਪਣੇ ਪੱਧਰ ਤੇ ਹਿਸਾਬ,ਪੰਜਾਬੀ ਅਤੇ ਅੰਗਰੇਜ਼ੀ ਦੇ ਵਿਸ਼ਿਆਂ ਨੂੰ ਪੜ੍ਹ ਕੇ ਆਪਣੀ ਸਮਰਥਾ ਅਨੁਸਾਰ ਸਿੱਖਿਆ ਪ੍ਰਤੀ ਆਪਣਾ ਲੈਵਲ ਉੱਚ ਲੈਵਲ ਦਾ ਕਰ ਸਕਦਾ ਹੈ ।ਪਰ ਹਾਲਾਤ ਇਹ ਹਨ ਟੀਚਰਾਂ ਦੀ ਕਮੀਂ ਪਹਿਲਾਂ ਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਉਹਨਾ ਵਿੱਚੋ ਹਰ ਇਕ ਸਕੂਲ ਵਿੱਚੋ 2-3 ਤਿੰਨ ਅਧਿਆਪਕਾਂ ਦੀ ਡਿਊਟੀ ਚੋਣਾਂ ਕਰਕੇ ਫਲਾਇੰਗ ਸਕੋਰਟ ਟੀਮ (ਐਫ. ਐੱਸ ਟੀਮ) ਵਿੱਚ ਲਗਾਈ ਹੋਈ ਜਿਸ ਵਿਚ ਨਾਕਿਆਂ ਤੇ ਖੜ ਕੇ ਗੱਡੀਆਂ ਦੇ ਚੈਕਿੰਗ ਕਰਨ ਤੇ ਲਾਈ ਹੋਈ ਹੈ। ਜਿਹੜਾ ਕੰਮ ਪੁਲਿਸ ਵਿਭਾਗ ਦਾ ਹੋਣਾ ਚਾਹੀਦਾ ਹੈ ਉਹ ਵੀ ਆਧਿਆਪਕ ਸਹਿਬਾਨ ਕੋਲੋ ਲਿਆ ਜਾ ਰਿਹਾ ਹੈ। ਜੇਕਰ ਇਥੇ ਮੁਲਾਜਿਮ ਰੱਖਣ ਦੀ ਲੋੜ ਵੀ ਪੈ ਰਹੀ ਹੈ ਤਾਂ ਬੇਰੁਜਗਾਰ ਨੌਜਵਾਨਾਂ ਕੋਲੋ ਸੇਵਾ ਲੈਣੀ ਚਾਹੀਦੀ ਹੈ, ਉਥੇ ਵੀ ਪਹਿਲਾਂ ਹੀ ਸਰਕਾਰੀ ਵਿਭਾਗ ਸੇਵਾ ਨਿਭਾਅ ਰਹੇ ਮੁਲਾਜਿਮ ਰੱਖੇ ਜਾ ਰਹੇ ਹਨ।ਇੱਥੇ ਇੱਕ ਤਾਂ ਬੇਰੁਜਗਾਰ ਨੌਜਵਾਨ ਜਿਉਂ ਦਾ ਤਿਉਂ ਬੇਰੁਜਗਾਰ ਰਹਿ ਰਹੇ ਹਨ ਅਤੇ ਉਥੇ ਅਧਿਆਪਕ ਲਗਾਉਣ ਨਾਲ ਸਕੂਲਾਂ ਦੇ ਹਾਲਾਤ ਬਦਤਰ ਹੋ ਰਹੇ ਹਨ। ਇਸ ਪ੍ਰੈਸ ਵਾਰਤਾ ਦੌਰਾਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਸਿੱਖਿਆ ਸੰਬੰਧੀ ਨੀਤੀਆਂ ਵਿਚ ਸੁਧਾਰ ਕਰਨ ਦੀ ਜਰੂਰਤ ਹੈ।ਜੇਕਰ ਇੰਝ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਦੇ ਜਿਆਦਾਤਰ ਸਕੂਲ ਬੰਦ ਹੋਣ ਦੇ ਕੰਢੇ ਪਹੁੰਚ ਜਾਣਗੇ।