ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁੱਧ ਸੈਂਕੜੇ ਵਰਕਰਾਂ ਨੇ ਕੀਤੀ ਭੁੱਖ ਹੜਤਾਲ
ਪਟਿਆਲਾ, 8 ਅਪ੍ਰੈਲ - ਪਟਿਆਲਾ ਵਿਖੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ਰਮਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ਼ੈਰ ਸੰਵਿਧਾਨਕ ਤਰੀਕੇ ਨਾਲ ਹੋਈ ਗ੍ਰਿਫਤਾਰੀ ਦੇ ਵਿਰੋਧ ਵਿੱਚ ਘਲੌੜੀ ਗੇਟ ਵਿਖੇ ਸੈਂਕੜੇ ਵਲੰਟੀਅਰਾਂ ਨਾਲ ਸਮੂਹਿਕ ਭੁੱਖ ਹੜਤਾਲ (ਵਰਤ ) ਕੀਤੀ ਗਈ।

ਇਸ ਮੌਕੇ ਤੇਜਿੰਦਰ ਮਹਿਤਾ ਨੇ ਸੰਬੋਧਨ ਕਰਦਿਆਂ ਕਿਹਾ ਕੀ ਦੇਸ਼ ਵਿੱਚ ਐਮਰਜੰਸੀ ਵਾਲੇ ਹਾਲਾਤ ਬਣੇ ਹੋਏ ਹਨ I ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਤੋੜ ਕੇ ਭਾਜਪਾ ਦੀ ਸਰਕਾਰ ਜਾਂ ਜ਼ਬਰਦਸਤੀ ਗਠਜੋੜ ਵਾਲੀ ਸਰਕਾਰ ਬਣਾਈਆਂ ਜਾ ਰਹੀਆਂ ਹਨ I ਦੇਸ ਦੇ ਵਿੱਚ ਉਭਰਦੇ ਹੋਏ ਨੇਤਾ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ I ਜਿਸ ਦਾ ਆਮ ਆਦਮੀ ਪਾਰਟੀ ਦਾ ਹਰ ਵਰਕਰ ਵਿਰੋਧ ਕਰਦਾ ਹੈ। ਇਸ ਮੌਕੇ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਔਲਖ,ਪ੍ਰੀਤੀ ਮਲਹੋਤਰਾ ਸੂਬਾ ਪ੍ਰਧਾਨ ਮਹਿਲਾ ਵਿੰਗ, ਵਿੱਕੀ ਘਨੌਰ ਸੂਬਾ ਪ੍ਰਧਾਨ ਸਪੋਰਟਸ ਵਿੰਗ, ਆਰ ਪੀ ਐਸ ਮਲਹੋਤਰਾ ਸੂਬਾ ਪ੍ਰਧਾਨ ਬੁਧੀਜੀਵੀ ਵਿੰਗ,ਅਮਰੀਕ ਸਿੰਘ ਬੰਗੜ ਸੰਯੁਕਤ ਸਕੱਤਰ ਪੰਜਾਬ, ਜਰਨੈਲ ਸਿੰਘ ਮੰਨੂ ਸੰਯੁਕਤ ਸਕੱਤਰ ਪੰਜਾਬ, ਬਲਵਿੰਦਰ ਸਿੰਘ ਝਾਰਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ, ਪ੍ਰਵੀਨ ਛਾਬੜਾ ਸੀਨੀਅਰ ਵਾਈਸ ਚੇਅਰਮੈਨ ਪੀ ਆਈ ਡੀ ਸੀ, ਦੀਪਕ ਸੂਦ ਜੁਆਇੰਟ ਸਕੱਤਰ ਟਰੈਡ ਵਿੰਗ,ਅਸ਼ੋਕ ਸਿਰਸਵਾਲ ਡਾਇਰੈਕਟਰ ਐਸ ਸੀ ਲੈਂਡ, ਜਸਵੰਤ ਰਾਏ ਜੁਆਇੰਟ ਸਕੱਤਰ ਐਸ ਸੀ ਵਿੰਗ, ਕੁਲਦੀਪ ਸਿੰਘ, ਸੰਜੀਵ ਗੁਪਤਾ, ਅਮਿਤ ਵਿੱਕੀ ਬਿਕਰਮ ਸ਼ਰਮਾ, ਅਮਨ ਬਾਂਸਲ, ਰਾਜੂ ਸਾਹਨੀ, ਹਰਸ਼ਪਾਲ, ਮੋਨਿਕਾ ਸ਼ਰਮਾ, ਰਾਜ ਕੁਮਾਰ ਤੋਂ ਇਲਾਵਾ ਪਾਰਟੀ ਦੇ ਹੋਰ ਵਰਕਰ ਮੌਜੂਦ ਰਹੇ I