ਸੇਵਾ-ਮੁਕਤ ਹੋਣ ਤੇ ਪੱਤਰਕਾਰ ਭਾਈਚਾਰੇ ਵੱਲੋ ਡਾਕਟਰ ਨਰੰਜਣ ਪਾਲ ਦਾ ਵਿਸੇਸ ਸਨਮਾਨ

ਨਵਾਂਸ਼ਹਿਰ - ਬੰਗਾ ਵਿਖੇ ਪੱਤਰਕਾਰ ਭਾਈਚਾਰੇ ਵੱਲੋ ਸਿਹਤ ਵਿਭਾਗ ਵਿੱਚ ਬੇਮਿਸਾਲ ਅਤੇ ਬੇਦਾਗ਼ ਸੇਵਾਵਾਂ ਦੇਣ ਉਪਰੰਤ ਬਤੌਰ ਸੀਨੀਅਰ ਮੈਡੀਕਲ ਅਫਸਰ ਵੱਜੋਂ ਸੇਵਾਮੁਕਤ ਹੋਏ ਡਾਕਟਰ ਨਰੰਜਣ ਪਾਲ ਦਾ ਵਿਸੇਸ ਸਨਮਾਨ ਕੀਤਾ ਗਿਆ। ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਅਤੇ ਚੇਅਰਮੈਨ ਹਰਮੇਸ਼ ਵਿਰਦੀ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿਹਤ ਵਿਭਾਗ ਵਿੱਚ ਬੇਮਿਸਾਲ ਸੇਵਾਵਾਂ ਕਾਰਨ ਲੱਖਾਂ ਮਰੀਜ਼ਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ।

ਡਾਕਟਰ ਸਾਹਿਬ ਦੀ ਸਿਹਤਯਾਬੀ  ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਉਹਨਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਹਮੇਸ਼ਾ ਉਨਾਂ ਦਾ ਸਾਥ ਦੇਵੇਗਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰ ਨਵਕਾਂਤ ਭਰੋਮਜਾਰਾ, ਨਰਿੰਦਰ ਮਾਹੀ, ਰਕੇਸ਼ ਅਰੋੜਾ, ਧਰਮਵੀਰ ਪਾਲ, ਮਨਜਿੰਦਰ ਸਿੰਘ ਮੁਨੀਸ਼ ਚੁੱਗ, ਸੁਰਿੰਦਰ ਕਰਮ, ਰਾਜ ਮਜਾਰੀ ਆਦਿ ਨੇ ਵੀ ਡਾਕਟਰ ਨਿਰੰਜਨ ਪਾਲ ਨੂੰ ਸੇਵਾ ਮੁਕਤੀ ਤੇ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੋਕੇ ਡਾਕਟਰ ਨਿਰੰਜਨ ਪਾਲ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾ ਦੀ ਸਿਹਤ ਵਿਭਾਗ ਵਿੱਚ 27 ਸਾਲ ਦੀ ਡਿਊਟੀ ਦੌਰਾਨ ਪੱਤਰਕਾਰਾਂ ਨਾਲ ਉਨ੍ਹਾਂ ਦੇ ਦੋਸਤਾਨਾ ਸੰਬੰਧ ਰਹੇ ਹਨ ਅਤੇ ਉਨ੍ਹਾ ਵੱਲੋ ਹਮੇਸ਼ਾ ਸਹਿਯੋਗ ਮਿਲਦਾ ਰਿਹਾ।