ਸ਼ਾਨਦਾਰ ਸੇਵਾਵਾਂ ਬਦਲੇ ਕਰਨਾਣਾ ਸਕੂਲ ਦੇ ਮੁਖੀ ਹਰਮੇਸ਼ ਭਾਰਤੀ ਦਾ ਸੇਵਾ ਮੁਕਤੀ ਮੌਕੇ ਸ਼ਾਨਦਾਰ ਸਨਮਾਨ

ਨਵਾਂਸ਼ਹਿਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨਾਣਾ ਵਿਖੇ ਸਕੂਲ ਮੁਖੀ ਹਰਮੇਸ਼ ਭਾਰਤੀ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਂਣ ਬਦਲੇ ਇਲਾਕੇ ਦੇ ਚਾਰ ਪਿੰਡਾਂ ਦੇ ਸਰਪੰਚਾਂ, ਸਮਾਜ ਸੇਵੀ ਜੱਥੇਬੰਦੀਆਂ, ਸਕੂਲ ਮੈਨੇਜਮੈਂਟ ਕਮੇਟੀ ਤੇ ਸਮੂਹ ਸਟਾਫ ਮੈਂਬਰਾਂ ਵਲੋਂ ਮੋਹ ਭਿੱਜਾ ਭਰਵਾਂ ਸਨਮਾਨ ਕੀਤਾ ਗਿਆ।

ਨਵਾਂਸ਼ਹਿਰ - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨਾਣਾ ਵਿਖੇ ਸਕੂਲ ਮੁਖੀ ਹਰਮੇਸ਼ ਭਾਰਤੀ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਂਣ ਬਦਲੇ ਇਲਾਕੇ ਦੇ ਚਾਰ ਪਿੰਡਾਂ ਦੇ ਸਰਪੰਚਾਂ, ਸਮਾਜ ਸੇਵੀ ਜੱਥੇਬੰਦੀਆਂ, ਸਕੂਲ ਮੈਨੇਜਮੈਂਟ ਕਮੇਟੀ ਤੇ ਸਮੂਹ ਸਟਾਫ ਮੈਂਬਰਾਂ ਵਲੋਂ ਮੋਹ ਭਿੱਜਾ ਭਰਵਾਂ ਸਨਮਾਨ ਕੀਤਾ ਗਿਆ। ਭਾਰਤੀ ਜੀ ਦੀ ਸਕੂਲ ਵਿੱਚ ਮਾਣਮੱਤੀ ਕਾਰਗੁਜ਼ਾਰੀ ਤੇ ਕੀਤੀਆਂ ਪ੍ਰਾਪਤੀਆਂ ਨੂੰ ਬਿਆਨ ਕਰਦਾ ਪ੍ਰਸੰਸਾ ਪੱਤਰ ਸਕੂਲ ਦੀ ਲੈਕਚਰਾਰ ਮੈਡਮ ਇੰਦਰਜੀਤ ਕੌਰ ਜੀ ਨੇ ਪੜ੍ਹ ਕੇ ਸੁਣਾਇਆ। ਮੈਨੇਜਰ ਦਰਵਾਰਾ ਸਿੰਘ ਪਰਿਹਾਰ, ਡਾਕਟਰ ਹਰਭਜਨ ਸਿੰਘ ਕਰਨਾਣਾ, ਸਿੱਖਿਆ ਸ਼ਾਸਤਰੀ ਜਗਦੀਸ਼ ਰਾਏ, ਮਾਸਟਰ ਇੰਦਰਜੀਤ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਹਰੀ ਪਾਲ ਮਕਸੂਦਾਂ, ਮੈਡਮ ਜਸਪ੍ਰੀਤ ਕੌਰ, ਲੈਕਚਰਾਰ ਜਸਵੰਤ ਸਿੰਘ ਆਦਿ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਹਰਮੇਸ਼ ਭਾਰਤੀ ਜੀ ਦੀ ਮਿੱਠ ਬੋਲੜੀ ਸ਼ਖਸੀਅਤ, ਮਿਲਾਪੜਾ ਸੁਭਾਅ ਅਤੇ ਸਕੂਲ ਪ੍ਰਤੀ ਸਮਰਪਿਤ ਭਾਵਨਾ ਦੀ ਜਿੰਨੀ ਸਿਫਤ ਕੀਤੀ ਜਾਵੇ ਉੱਨੀ ਹੀ ਘੱਟ ਹੈ। ਉਹਨਾ ਵਲੋਂ ਸਕੂਲ ਨੂੰ ਦਿੱਤੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸਕੂਲ ਅਤੇ ਇਲਾਕਾ ਉਹਨਾ ਦੀ ਕਾਰਗੁਜ਼ਾਰੀ ਨੂੰ ਹਮੇਸ਼ਾਂ ਯਾਦ ਰੱਖੇਗਾ। ਸਮਾਗਮ ਦਾ ਆਰੰਭ ਬੱਚੀ ਵਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ। ਉਪਰੰਤ ਸਕੂਲ ਅਧਿਆਪਕਾਂ ਦੁਆਰਾ ਤਿਆਰ ਸਭਿਆਚਾਰਕ ਪ੍ਰੋਗਰਾਮ ਬੱਚਿਆਂ ਵਲੋਂ ਸਫਲਤਾਪੂਰਬਕ ਪੇਸ਼ ਕੀਤਾ ਗਿਆ। ਭਾਰਤੀ ਜੀ ਅਤੇ ਉਹਨਾ ਦੀ ਧਰਮ ਪਤਨੀ ਸੁਲਿੰਦਰ ਕੌਰ ਜੀ ਨੂੰ ਸਕੂਲ ਅਤੇ ਪਹੁੰਚੀਆਂ ਸ਼ਖਸੀਅਤਾਂ ਵਲੋ ਬਹੁਮੁੱਲੇ ਯਾਦ ਚਿੰਨ੍ਹਾ ਨਾਲ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਬਲਵੀਰ ਸਿੰਘ ਜੀ ਨੇ ਸੁਚੱਜੇ ਢੰਗ ਨਾਲ ਨਿਭਾਈ।ਲੈਕਚਰਾਰ ਜਸਵੰਤ ਸਿੰਘ ਨੇ ਪੁੱਜੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।