
ਗ੍ਰਾਂਟ ਦੀ ਵਰਤੋਂ ਬਹੁਤ ਸੁਚੱਜੇ ਢੰਗ ਨਾਲ ਕੀਤੇ ਜਾਣ 'ਤੇ ਪ੍ਰਨੀਤ ਕੌਰ ਹੋਏ ਖੁਸ਼
ਪਟਿਆਲਾ, 6 ਅਪ੍ਰੈਲ - ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸਥਾਨਕ ਪੈਨਸ਼ਨਰਜ਼ ਹੋਮ ਦੇ ਵਿਕਾਸ ਲਈ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੂੰ ਜੋ ਸਾਢੇ ਚਾਰ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ, ਉਸ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਗਈ ਤੇ ਇਸ ਗ੍ਰਾਂਟ ਨਾਲ ਚਾਰ ਸ਼ਾਨਦਾਰ ਬਾਥਰੂਮ/ਟਾਇਲੈਟਸ ਤੋਂ ਇਲਾਵਾ ਪੌੜੀਆਂ ਉਸਾਰਨ ਦੇ ਨਾਲ ਨਾਲ ਚਾਰ ਦੀਵਾਰੀ ਦੀ ਮੁਰੰਮਤ ਵੀ ਕਰਵਾਈ ਗਈ। ਇਹ ਸਭ ਵੇਖ ਕੇ ਖੁਦ ਪ੍ਰਨੀਤ ਕੌਰ ਉਸ ਵੇਲੇ ਬਹੁਤ ਖੁਸ਼ ਹੋਏ ਜਦੋਂ ਪਿੱਛੇ ਜਿਹੇ ਪੈਨਸ਼ਨਰਜ਼ ਹੋਮ ਵਿਖੇ ਉਨ੍ਹਾਂ ਦੇ ਸਨਮਾਨ ਹਿੱਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਪਟਿਆਲਾ, 6 ਅਪ੍ਰੈਲ - ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸਥਾਨਕ ਪੈਨਸ਼ਨਰਜ਼ ਹੋਮ ਦੇ ਵਿਕਾਸ ਲਈ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੂੰ ਜੋ ਸਾਢੇ ਚਾਰ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ, ਉਸ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਗਈ ਤੇ ਇਸ ਗ੍ਰਾਂਟ ਨਾਲ ਚਾਰ ਸ਼ਾਨਦਾਰ ਬਾਥਰੂਮ/ਟਾਇਲੈਟਸ ਤੋਂ ਇਲਾਵਾ ਪੌੜੀਆਂ ਉਸਾਰਨ ਦੇ ਨਾਲ ਨਾਲ ਚਾਰ ਦੀਵਾਰੀ ਦੀ ਮੁਰੰਮਤ ਵੀ ਕਰਵਾਈ ਗਈ। ਇਹ ਸਭ ਵੇਖ ਕੇ ਖੁਦ ਪ੍ਰਨੀਤ ਕੌਰ ਉਸ ਵੇਲੇ ਬਹੁਤ ਖੁਸ਼ ਹੋਏ ਜਦੋਂ ਪਿੱਛੇ ਜਿਹੇ ਪੈਨਸ਼ਨਰਜ਼ ਹੋਮ ਵਿਖੇ ਉਨ੍ਹਾਂ ਦੇ ਸਨਮਾਨ ਹਿੱਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਕੀਤੀ। ਇਸ ਮੌਕੇ ਜਿਥੇ ਪ੍ਰਨੀਤ ਕੌਰ ਨੂੰ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਉਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਾਂ ਦੀ ਭਲਾਈ ਵਾਲੀ ਕੋਈ ਠੋਸ ਨੀਤੀ ਨਾ ਅਪਨਾਉਣ ਦੀ ਨਿਖੇਧੀ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਾ ਇਹ ਪੈਨਸ਼ਨਰ ਹੋਮ ਕੈਪਟਨ ਅਮਰਿੰਦਰ ਸਿੰਘ ਦੀ ਹੀ ਦੇਣ ਹੈ ਜੋ ਉਨ੍ਹਾਂ ਨੇ 2006 'ਚ ਬਣਾ ਕੇ ਦਿੱਤਾ ਸੀ। ਇਸ ਨਾਲ ਦਾ ਪੈਨਸ਼ਨ ਘਰ ਪੰਜਾਬ 'ਚ ਹੋਰ ਕਿਸੇ ਸ਼ਹਿਰ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਪੈਨਸ਼ਨਰਾਂ ਤੇ ਸੀਨੀਅਰ ਸਿਟੀਜ਼ਨਜ਼ ਲਈ ਬਹੁਤ ਸਤਿਕਾਰ ਹੈ। ਸਮਾਗਮ ਦੌਰਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਰਾਜ ਦੇ ਪੈਨਸ਼ਨਰਾਂ ਨੂੰ ਮਾਯੂਸ ਕਰਨ ਦੇ ਰਾਹ 'ਤੇ ਚੱਲ ਰਹੀ ਹੈ। ਇਸ ਮੌਕੇ ਜਿਨ੍ਹਾਂ ਹੋਰਨਾਂ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਉਨ੍ਹਾਂ ਵਿੱਚ ਪਰਮਜੀਤ ਸਿੰਘ ਮੱਗੋ ਤੋਂ ਇਲਾਵਾ ਸਤਪਾਲ ਰਾਹੀ, ਜਗਜੀਤ ਸਿੰਘ ਦੂਆ, ਸਤਪਾਲ ਸਿੰਘ ਚੰਬਲ, ਗੁਰਮੀਤ ਸਿੰਘ ਟਿਵਾਣਾ, ਚੰਦ ਪ੍ਰਕਾਸ਼ ਸਿੰਗਲਾ, ਅਜੀਤ ਸਿੰਘ ਸੈਣੀ, ਸੁਰਜੀਤ ਸ਼ਰਮਾ, ਐਚ. ਐਸ. ਗਿੱਲ, ਰਣਜੀਤ ਸਿੰਘ, ਹਰਦੇਵ ਸਿੰਘ ਵਾਲੀਆ, ਸੁਰਵਿੰਦਰ ਸਿੰਘ ਛਾਬੜਾ, ਜਸਪਾਲ ਮਹਿਰਾ, ਰਤਨ ਮੱਟੂ, ਗੁਰਜੋਤ ਕੌਰ ਵਾਲੀਆ, ਦਵਿੰਦਰ ਕੌਰ ਕਾਲੜਾ, ਇੰਦਰਜੀਤ ਕੌਰ ਧਾਰੀਵਾਲ, ਕੰਵਲਜੀਤ ਸਿੰਘ ਕਪੂਰ, ਹਰਚੰਦ ਸਿੰਘ ਨਿਰਵਾਣ ਗੁਲਜਾਰ ਖਹਿਰਾ, ਭਗਤ ਚਹਿਲ, ਸੁਰਜੀਤ ਸਿੰਘ ਗੋਰੀਆ, ਫਕੀਰ ਚੰਦ, ਮੇਘਰਾਜ ਸ਼ਰਮਾ, ਮਦਨ ਗੋਪਾਲ, ਮਹਿੰਦਰ ਸਿੰਘ ਧਾਰੀਵਾਲ, ਮਨਸਾ ਰਾਮ, ਸੁਖਦੇਵ ਸਿੰਘ ਚਹਿਲ, ਸਵਰਨਜੀਤ ਸਿੰਘ ਕੈਂਟਲ ਆਦਿ ਸ਼ਾਮਲ ਸਨ।
