
ਡਾ ਬੀ ਆਰ ਅੰਬੇਡਕਰ ਪੇਅ ਬੈਕ ਟੂ ਸੁਸਾਇਟੀ ਬਡੇਸਰੋਂ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ
ਗੜ੍ਹਸ਼ੰਕਰ - ਡਾ ਬੀ ਆਰ ਅੰਬੇਡਕਰ ਪੇਅ ਬੈਕ ਟੂ ਸੁਸਾਇਟੀ "ਬਡੇਸਰੋਂ" ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਲੋਕ ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥ ਤੋਂ ਪ੍ਰੇਰਨਾ ਲੈਕੇ ਅਤੇ ਅੰਬੇਡਕਰ ਸਾਬ ਜੀ ਦੇ ਦਿੱਤੇ ਹੋਏ ਸਿਧਾਂਤ ਪੇਅ ਬੈਕ ਟੂ ਸੁਸਾਇਟੀ ਦੇ ਰਾਹ ਤੇ ਚੱਲਦੇ ਹੋਏ ਡਾ ਬੀ ਆਰ ਅੰਬੇਡਕਰ ਪੇਅ ਬੈਕ ਟੂ ਸੁਸਾਇਟੀ "ਬਡੇਸਰੋਂ" ਵਲੋਂ ਡਾ ਅੰਬੇਡਕਰ ਸਾਬ ਜੀ ਦੇ 133 ਵੇਂ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਪਿੰਡ ਬਡੇਸਰੋਂ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਲੈ ਕੇ ਦਿੱਤੀਆਂ ਤਾਂ ਜੋ ਵਿਦਿਆਰਥੀ ਵਿੱਦਿਆ ਵਿੱਚ ਅੱਗੇ ਵੱਧ ਸਕਣ।
ਗੜ੍ਹਸ਼ੰਕਰ - ਡਾ ਬੀ ਆਰ ਅੰਬੇਡਕਰ ਪੇਅ ਬੈਕ ਟੂ ਸੁਸਾਇਟੀ "ਬਡੇਸਰੋਂ" ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਸ਼ਲੋਕ ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥ ਤੋਂ ਪ੍ਰੇਰਨਾ ਲੈਕੇ ਅਤੇ ਅੰਬੇਡਕਰ ਸਾਬ ਜੀ ਦੇ ਦਿੱਤੇ ਹੋਏ ਸਿਧਾਂਤ ਪੇਅ ਬੈਕ ਟੂ ਸੁਸਾਇਟੀ ਦੇ ਰਾਹ ਤੇ ਚੱਲਦੇ ਹੋਏ ਡਾ ਬੀ ਆਰ ਅੰਬੇਡਕਰ ਪੇਅ ਬੈਕ ਟੂ ਸੁਸਾਇਟੀ "ਬਡੇਸਰੋਂ" ਵਲੋਂ ਡਾ ਅੰਬੇਡਕਰ ਸਾਬ ਜੀ ਦੇ 133 ਵੇਂ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਪਿੰਡ ਬਡੇਸਰੋਂ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਲੈ ਕੇ ਦਿੱਤੀਆਂ ਤਾਂ ਜੋ ਵਿਦਿਆਰਥੀ ਵਿੱਦਿਆ ਵਿੱਚ ਅੱਗੇ ਵੱਧ ਸਕਣ। ਸੁਸਾਇਟੀ ਪੂਰੀ ਤਰ੍ਹਾਂ ਪੇਅ ਬੈਕ ਟੂ ਸੁਸਾਇਟੀ ਦੇ ਸਿਧਾਂਤ ਨੂੰ ਪ੍ਰਨਾਈ ਹੋਈ ਹੈ ਜੋ ਸਮੇਂ ਸਮੇਂ ਤੇ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਮਾਣ ਸਨਮਾਨ ਕਰਦੀ ਰਹਿੰਦੀ ਹੈ ਤਾਂ ਜੋ ਵਿਦਿਆਰਥੀ ਵੱਡੀਆਂ ਪੁਲਾਂਘਾ ਪੁੱਟਦੇ ਰਹਿਣ। ਇਸ ਸਮੇਂ ਸੁਰਿੰਦਰ ਥਾਣੇਦਾਰ, ਨਰਿੰਦਰ ਮੋਹਨ ਜੂਨੀਅਰ ਸਹਾਇਕ, ਰਮੇਸ਼ ਕੁਮਾਰ ਜੂਨੀਅਰ ਸਹਾਇਕ, ਸੁਖਵੀਰ ਰਾਏ ਮਾਸਟਰ, ਸੰਦੀਪ ਕੁਮਾਰ ਹੈੱਡ ਮਾਸਟਰ, ਰਿੰਕੂ ਸਿੰਘ ਲੈਕਚਰਾਰ ਅਤੇ ਬਲਵੀਰ "ਬਡੇਸਰੋਂ" ਸੀਨੀਅਰ ਸਹਾਇਕ ਸੁਸਾਇਟੀ ਮੈਂਬਰ ਹਾਜ਼ਰ ਸਨ।
