
ਦੋਆਬਾ ਸਾਹਿਤ ਸਭਾ ( ਰਜਿ.) ਗੜ੍ਹਸ਼ੰਕਰ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ
ਗੜ੍ਹਸ਼ੰਕਰ - ਦੋਆਬਾ ਖੇਤਰ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਵੱਲੋਂ ਆਪਣਾ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ. ਬਿੱਕਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਵਿਖੇ ਕਰਵਾਇਆ।
ਗੜ੍ਹਸ਼ੰਕਰ - ਦੋਆਬਾ ਖੇਤਰ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਵੱਲੋਂ ਆਪਣਾ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ. ਬਿੱਕਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜਸ਼ੰਕਰ ਵਿਖੇ ਕਰਵਾਇਆ।
ਇਸ ਸਮਾਗਮ ਵਿੱਚ ਦੋਆਬਾ ਭਰ ਵਿੱਚੋਂ ਸਰਗਰਮ ਸਾਹਿਤਕ ਸਭਾਵਾਂ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ, ਦਰਪਣ ਸਾਹਿਤ ਸਭਾ ਸੈਲਾ ਖੁਰਦ ਅਤੇ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਮੈਂਬਰਾਂ, ਇਲਾਕੇ ਭਰ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਿੱਕਰ ਸਿੰਘ ਵੱਲੋਂ ਸਮ੍ਹਾਂ ਰੌਸ਼ਨ ਕਰਕੇ ਕੀਤੀ ਗਈ ਅਤੇ ਆਉਣ ਵਾਲੇ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆ ਕਿਹਾ ਤੇ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਸੰਧੂ ਵਰਿਆਣਵੀ ਜਰਨਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਪ੍ਰਿੰਸੀਪਲ ਬਿੱਕਰ ਸਿੰਘ ਪ੍ਰਧਾਨ ਦੋਆਬਾ ਸਾਹਿਤ ਸਭਾ ਗੜਸ਼ੰਕਰ, ਪ੍ਰਿੰਸੀਪਲ ਗੁਰਜੰਟ ਸਿੰਘ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਸ਼ਾਮਿਲ ਹੋਏ। ਸਮਾਗਮ ਦੌਰਾਨ ਸਰਦਾਰ ਸੰਤੋਖ ਸਿੰਘ ਵੀਰ ਜੀ ਵੱਲੋਂ ਰਚਿਤ ਗੁਰਸਿੱਖੀ ਦੀ ਏਹ ਨੀਸਾਣੀ ਭਾਗ 25 ਅਤੇ ਭਾਗ 26 ਨੂੰ ਲੋਕ ਅਰਪਣ ਕੀਤਾ ਗਿਆ। ਸਰਦਾਰ ਅਮਰੀਕ ਸਿੰਘ ਹਮਰਾਜ਼ ਜੀ ਵੱਲੋਂ ਰਚਿਤ ਨਿਬੰਧ ਸੰਗ੍ਰਹਿ 'ਗੁੰਗਾ ਸਾਜ਼' ਦੀ ਘੁੰਡ ਚੁਕਾਈ ਵੀ ਇਸ ਸਮਾਗਮ ਦੌਰਾਨ ਕੀਤੀ ਗਈ। ਸਭਾ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰ ਸਰਦਾਰ ਮੇਜਰ ਸਿੰਘ ਮੌਜੀ ਯਾਦਗਾਰੀ ਪੁਰਸਕਾਰ ਸ੍ਰੀ ਗੁਰਦੀਪ ਸਿੰਘ ਮੁਕੱਦਮ ਜੀ ਨੂੰ, ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਉੱਘੇ ਗਲਪਕਾਰ ਡਾਕਟਰ ਮੀਤ ਖੱਟੜਾ ਜੀ ਨੂੰ, ਉਸਤਾਦ ਉਲਫਤ ਬਾਜਵਾ ਯਾਦਗਾਰੀ ਪੁਰਸਕਾਰ ਸ੍ਰੀ ਜਗਦੀਸ਼ ਰਾਣਾ ਜੀ ਨੂੰ ਅਤੇ ਸਥਾਨਕ ਸਾਹਿਤ ਸਭਾ ਦੇ ਮੈਂਬਰਾਂ ਵਿੱਚੋਂ ਉਤਸ਼ਾਹਿਤ ਵਿਸ਼ੇਸ਼ ਸਨਮਾਨ ਸਭਾ ਦੇ ਸੀਨੀਅਰ ਮੈਂਬਰ ਅਤੇ ਸਰਪ੍ਰਸਤ ਸਰਦਾਰ ਸੰਤੋਖ ਸਿੰਘ ਵੀਰ ਜੀ ਨੂੰ ਦਿੱਤੇ ਗਏ।
ਕਵੀ ਦਰਬਾਰ ਵਿੱਚ ਜੋਗਾ ਸਿੰਘ ਭੰਮੀਆਂ, ਓਮ ਪ੍ਰਕਾਸ਼ ਜਖਮੀ, ਰਣਵੀਰ ਬੱਬਰ, ਹੰਸਰਾਜ, ਵਿਜੇ ਭੱਟੀ, ਪਵਨ ਭੰਮੀਆਂ, ਸੰਤੋਖ ਸਿੰਘ ਵੀਰ, ਸੋਹਣ ਸਿੰਘ ਸੂਨੀ, ਦੇਸ਼ ਰਾਜ ਬਾਲੀ, ਸੱਤਪਾਲ ਸਾਹਲੋਂ, ਤਾਰਾ ਸਿੰਘ ਚੇੜਾ, ਕ੍ਰਿਸ਼ਨ ਗੜ੍ਹਸ਼ੰਕਰੀ, ਸਰਵਣ ਸਿੱਧੂ, ਤਰਨਜੀਤ ਗੋਗੋਂ, ਬਨਾਰਸੀ ਰੱਤੇਵਾਲ, ਅਮਰੀਕ ਹਮਰਾਜ, ਮਲਕੀਤ ਖੱਟੜਾ, ਜਗਦੀਸ਼ ਰਾਣਾ, ਗੁਰਦੀਪ ਸਿੰਘ ਮੁਕੱਦਮ, ਪ੍ਰੋ ਜੇ ਬੀ ਸੇਖੋਂ ਖਾਲਸਾ ਕਾਲਜ ਮਾਹਿਲਪੁਰ, ਪੈਨਸਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਸਰੂਪ ਚੰਦ, ਬਲਵੰਤ ਰਾਮ, ਤਰਕਸ਼ੀਲ ਆਗੂ ਜੋਗਿੰਦਰ ਕੁੱਲੇਵਾਲ, ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦਰਸ਼ਨ ਮੱਟੂ, ਪ੍ਰਿੰਸੀਪਲ ਗੁਰਜੰਟ ਸਿੰਘ, ਤਰਸੇਮ ਸਾਕੀ, ਰਣਜੀਤ ਪੋਸੀ, ਮਾਸਟਰ ਨਰੇਸ਼ ਕੁਮਾਰ ਭੰਮੀਆਂ, ਪ੍ਰਿੰਸੀਪਲ ਜਗਦੀਸ਼ ਰਾਏ, ਗਗਨਦੀਪ ਥਾਂਦੀ, ਪਰਮਜੀਤ ਖੱਟੜਾ ਐਡਵੋਕੇਟ, ਲਖਵਿੰਦਰ ਸਿੰਘ ਧਾਲੀਵਾਲ, ਗਿਆਨੀ ਅਵਤਾਰ ਸਿੰਘ ਥਾਣਾ, ਸ਼ਾਮ ਸੁੰਦਰ, ਸਾਬੀ ਪੱਖੋਵਾਲ, ਅਵਤਾਰ ਸਿੰਘ ਪੱਖੋਵਾਲ, ਜਸਵੀਰ ਬੇਗਮਪੁਰੀ, ਮੈਨੇਜਰ ਹਰਭਜਨ ਸਿੰਘ, ਚੀਫ ਮੈਨੇਜਰ ਹਰਦੇਵ ਰਾਏ, ਰਿਟਾਇਰਡ ਤਹਿਸੀਲਦਾਰ ਹਰੀ ਲਾਲ ਨਫਰੀ, ਸੰਧੂ ਵਰਿਆਣਵੀ, ਪ੍ਰਿੰਸੀਪਲ ਦਲਵਾਰਾ ਰਾਮ, ਮਾਸਟਰ ਦਲਵਿੰਦਰ ਸਿੰਘ ਹਿਸੋਵਾਲ, ਹੇਮਰਾਜ ਧੰਜਲ, ਰਾਣਾ ਭੀਮ ਸਿੰਘ, ਗੁਨਪ੍ਰੀਤ ਗੈਰੀ ਅਤੇ ਬਲਜਿੰਦਰ ਮਾਨ ਸ਼ਾਮਲ ਹੋਏ। ਇਸ ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਸੰਤੋਖ ਸਿੰਘ ਵੀਰ ਅਤੇ ਪਵਨ ਕੁਮਾਰ ਭੰਮੀਆਂ ਨੇ ਮਿਲ ਕੇ ਕੀਤਾ। ਸਮਾਰੋਹ ਦੇ ਅੰਤ ਵਿੱਚ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਆਏ ਹੋਏ ਸਭਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।
