ਕਰੇਨ ਅਪਰੇਟਰ ਜਨਕ ਰਾਜ 39 ਸਾਲਾਂ ਦੀਆਂ ਸੇਵਾਵਾਂ ਉਪਰੰਤ ਸੇਵਾ ਮੁਕਤੀ ਮੌਕੇ ਸਨਮਾਨਤ

ਨਵਾਂਸ਼ਹਿਰ - ਗਰੀਬ ਪਰਿਵਾਰ ਵਿੱਚ ਜਨਮੇ ਜਨਕ ਰਾਜ ਸ਼ੂਗਰ ਮਿੱਲ ਨਵਾਂਸ਼ਹਿਰ ਵਿਖੇ 39 ਸਾਲਾਂ ਦੀਆਂ ਸ਼ਾਨਦਾਰ ਤੇ ਬੇਦਾਗ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਮਿੱਲ ਵਿਖੇ ਸਾਥੀ ਕਰਮਚਾਰੀਆਂ ਵਲੋਂ ਇੱਕ ਪਰਿਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ।ਸਾਰੇ ਸਾਥੀਆਂ ਵਲੋਂ ਫੁੱਲਾਂ ਦੇ ਹਾਰਾਂ ਤੋਂ ਇਲਾਵਾ ਯਾਦ ਚਿੰਨਾ ਰਾਹੀ ਸ਼੍ ਜਨਕ ਰਾਜ ਨੂੰ ਸਨਮਾਨਿਤ ਕੀਤਾ ਗਿਆ।

ਨਵਾਂਸ਼ਹਿਰ - ਗਰੀਬ ਪਰਿਵਾਰ ਵਿੱਚ ਜਨਮੇ ਜਨਕ ਰਾਜ  ਸ਼ੂਗਰ ਮਿੱਲ ਨਵਾਂਸ਼ਹਿਰ ਵਿਖੇ 39 ਸਾਲਾਂ ਦੀਆਂ ਸ਼ਾਨਦਾਰ ਤੇ ਬੇਦਾਗ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਮਿੱਲ ਵਿਖੇ ਸਾਥੀ ਕਰਮਚਾਰੀਆਂ ਵਲੋਂ ਇੱਕ ਪਰਿਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ।ਸਾਰੇ ਸਾਥੀਆਂ ਵਲੋਂ ਫੁੱਲਾਂ ਦੇ ਹਾਰਾਂ ਤੋਂ ਇਲਾਵਾ ਯਾਦ ਚਿੰਨਾ ਰਾਹੀ ਸ਼੍ ਜਨਕ ਰਾਜ  ਨੂੰ ਸਨਮਾਨਿਤ ਕੀਤਾ ਗਿਆ। ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਸਾਥੀ ਨਾਲ ਗੁਜਾਰੇ ਚੰਗੇ ਪਲਾਂ ਨੂੰ ਯਾਦ ਕਰਦਿਆਂ ਸ਼ਲਾਘਾ ਕੀਤੀ ਉੱਥੇ ਉਹਨਾ ਦੇ ਚੰਗੇਰੇ ਤੇ ਤੰਦਰੁਸਤੀ ਭਰਪੂਰ ਜੀਵਨ ਦੀ ਕਾਮਨਾ ਕਰਦੇ ਹੋਏ ਸਮੁੱਚੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੂਬਾ ਪ੍ਰਧਾਨ ਹਰਦੀਪ ਸਿੰਘ ਮੁੱਗੋਵਾਲ ਨੇ ਜਨਕ ਰਾਜ ਨੂੰ ਮਿਹਨਤੀ ਤੇ ਇਮਾਨਦਾਰ ਕਰਮਚਾਰੀ ਅਪ੍ਰੇਟਰ ਦੱਸਦਿਆਂ ਉਹਨਾ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਰਿੰਦਰਪਾਲ ਜਨਰਲ ਮੈਨੇਜਰ, ਹਰਦੇਵ ਸਿੰਘ ਮੁੱਖ ਇੰਜੀਨੀਅਰ, ਹਰਪ੍ਰੀਤ ਸਿੰਘ ਰੱਕੜ ਇੰਜੀਨੀਅਰ, ਅਰੁਣ ਕੁਮਾਰ ਇੰਜੀਨੀਅਰ, ਦੀਕਸ਼ਿਤ ਇੰਜੀਨੀਅਰ, ਅਨਿਲ ਕੁਮਾਰ, ਪ੍ਰਭੂਨਾਥ, ਹਰਜਿੰਦਰ ਕੁਮਾਰ, ਪ੍ਰਦੀਪ ਬਾਲੀ ਅਤੇ ਸਮੂਹ ਅਪ੍ਰੇਟਰ ਹਾਜਰ ਸਨ।