ਦਸ਼ਮੇਸ਼ ਡਾਇਮੰਡ 'ਤੇ ਯੁਵਕ ਸੇਵਾਵਾਂ ਕਲੱਬ ਵਲੋਂ ਦੂਸਰਾ ਕਵੀ ਦਰਬਾਰ ਕਰਵਾਇਆ

ਹੁਸ਼ਿਆਰਪੁਰ - ਦਸ਼ਮੇਸ਼ ਡਾਇਮੰਡ ਅਤੇ ਯੁਵਕ ਸੇਵਾਵਾਂ ਕਲੱਬ ਧਾਲੀਵਾਲ ਵੱਲੋਂ ਜਥੇਦਾਰ ਵਿਜੇ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਧਾਲੀਵਾਲ ਵਿਖੇ ਦੂਸਰਾ ਮਹਾਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਉੱਘੇ ਕਵੀ, ਸ਼ਾਇਰ ਅਤੇ ਸਾਹਿਤਿਕ ਪ੍ਰੇਮੀਆਂ ਨੇ ਵੱਧ ਚੜ ਕੇ ਭਾਗ ਲਿਆ।

ਹੁਸ਼ਿਆਰਪੁਰ - ਦਸ਼ਮੇਸ਼ ਡਾਇਮੰਡ ਅਤੇ ਯੁਵਕ ਸੇਵਾਵਾਂ ਕਲੱਬ ਧਾਲੀਵਾਲ ਵੱਲੋਂ ਜਥੇਦਾਰ ਵਿਜੇ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਧਾਲੀਵਾਲ ਵਿਖੇ ਦੂਸਰਾ ਮਹਾਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਉੱਘੇ ਕਵੀ, ਸ਼ਾਇਰ ਅਤੇ ਸਾਹਿਤਿਕ ਪ੍ਰੇਮੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਜਥੇਦਾਰ ਵਿਜੇ ਸਿੰਘ ਧਾਲੀਵਾਲ ਦੀ ਚੌਥੀ ਕਿਤਾਬ "ਮੋਹ ਦੀਆਂ ਤੰਦਾਂ" ਉੱਘੇ ਸਮਾਜ ਸੇਵੀ ਡਾ. ਹਰਜਿੰਦਰ ਸਿੰਘ ਉਬਰਾਏ ਅਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਧਾਲੀਵਾਲ ਦੇ ਸਰਪ੍ਰਸਤ ਜਥੇਦਾਰ ਕੁਲਬੀਰ ਸਿੰਘ ਬੈਂਸ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤੀ ਗਈ। ਸਮਾਗਮ ਦੌਰਾਨ ਬੋਲਦਿਆਂ ਸਕੂਲ ਬੱਸ ਆਪਰੇਟਰ ਯੂਨੀਅਨ ਪੰਜਾਬ ਦੇ ਕੌਮੀ ਪ੍ਰਧਾਨ ਸੁਖਮਨ ਸਿੰਘ ਧਾਲੀਵਾਲ ਨੇ ਕਿਹਾ ਕਿ ਅਜਿਹੇ ਸਾਹਿਤਿਕ ਪ੍ਰੋਗਰਾਮ ਹਰੇਕ ਪਿੰਡ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਵੀ ਸਾਹਿਤ ਦੀ ਚੇਟਕ ਲੱਗ ਸਕੇ। ਇਸ ਮੌਕੇ ਹਾਜਰ ਕਵੀਆਂ ਸੁਖਜੀਤ ਝਾਸਾਂਵਾਲਾ, ਹੇਮਰਾਜ ਸ਼ਰਮਾ, ਪ੍ਰੋਫੈਸਰ ਬਲਰਾਜ, ਮੁਖਤਿਆਰ ਸਿੰਘ ਬੱਲ ਅਤੇ ਰੋਮੀ ਦਿਵਗੁਣ ਨੇ ਸਮਾਜ ਦੇ ਵੱਖ ਵੱਖ ਪਹਿਲੂਆਂ ਨੂੰ ਛੁੰਹਦੀਆਂ ਭਾਵੁਕ, ਹਾਸ-ਰਸ ਅਤੇ ਵੀਰਤਾ ਭਰੀਆਂ ਕਵਿਤਾਵਾਂ ਅਤੇ ਗੀਤਾਂ ਰਾਹੀਂ  ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਸਿੰਘ ਭੱਕਲਾ, ਅਵਤਾਰ ਸਿੰਘ, ਰਜਿੰਦਰਪਾਲ ਸਿੰਘ ਹੈਪੀ, ਕਰਨੈਲ ਸਿੰਘ ਸੈਣੀ, ਗਗਨਪ੍ਰੀਤ ਸਿੰਘ, ਨਰੇਸ਼ ਸੈਣੀ, ਸਰਪੰਚ ਨੀਲਮ ਧਾਲੀਵਾਲ, ਬੀਬੀ ਸੁਰਿੰਦਰ ਕੌਰ, ਬੀਬੀ ਕੁਲਦੀਪ ਕੌਰ, ਇੰਦਰਜੀਤ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਕੁਲਵੰਤ ਕੌਰ, ਨਵਜੀਤ ਕੌਰ, ਅਮਨਦੀਪ ਕੌਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।