ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਨਾਲ ਉਨ੍ਹਾਂ ਦੀ ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ : ਹਡਾਣਾ
ਪਟਿਆਲਾ, 29 ਮਾਰਚ - ਪੀ ਆਰ ਟੀ ਸੀ ਚੇਅਰਮੈਨ ਅਤੇ "ਆਪ" ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਬੀ ਜੇ ਪੀ ਵੱਲੋਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੈਦ ਕਰਨ ਵਾਲੀਆਂ ਲੂੰਬੜ ਚਾਲਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਲੋਕਤੰਤਰ ਦਾ ਵੱਡਾ ਘਾਣ ਸਾਬਤ ਹੋਇਆ ਹੈ। ਉਨਾਂ ਕਿਹਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਨਾਲ ਉਨਾਂ ਦੀ ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਸੋਚ ਨੂੰ ਦਬਾਇਆ ਜਾ ਸਕਦਾ ਹੈ ਪਰ ਖਤਮ ਨਹੀ ਕੀਤਾ ਜਾ ਸਕਦਾ।

ਉਨਾਂ ਕਿਹਾ ਕਿ ਬੀ ਜੇ ਪੀ ਸਰਕਾਰ ਦਿੱਲੀ ਵਿੱਚਲੀ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਹਲਕੇ ਵਿੱਚ ਲੈ ਰਹੀ ਸੀ ਪਰ ਇਸ ਮਗਰੋਂ ਪੰਜਾਬ ਦੀ ਜਿੱਤ ਅਤੇ ਹੋਰਨਾਂ ਰਾਜਾਂ ਵਿੱਚ "ਆਪ" ਲਈ ਲੋਕਾਂ ਦਾ ਪਿਆਰ ਵੇਖ ਬਿਲਕੁਲ ਹੀ ਬੌਖਲਾ ਗਈ ਹੈ । ਪਹਿਲਾਂ ਮਨੀਸ਼ ਸਿਸੋਦੀਆ ਤੇ ਹੁਣ ਕੇਜਰੀਵਾਲ ਨੂੰ ਕੈਦ ਕਰਨਾ ਭਾਜਪਾ ਵਿੱਚ ਪਸਰੇ ਡਰ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਬੀ ਜੇ ਪੀ ਦੇ ਨਾਜਾਇਜ਼ ਧੱਕੇ ਖਿਲਾਫ 31 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਮਹਾਂਰੈਲੀ ਦਾ ਆਯੋਜਨ ਕੀਤਾ ਜਾ ਰਿਹਾ। ਜਿਸ ਮਗਰੋਂ ਬੀ ਜੇ ਪੀ ਦੀ ਕਿਸ਼ਤੀ ਡੁੱਬਣ ਲਈ ਤਿਆਰ ਬਰ ਤਿਆਰ ਹੋਵੇਗੀ। ਹਡਾਣਾ ਨੇ ਆਗਾਮੀ ਚੋਣਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਪ ਵੱਲੋਂ ਵੱਡੀ ਜਿੱਤ ਹਾਸਲ ਕਰ ਕੇ ਇਤਿਹਾਸ ਰਚਿਆ ਜਾਵੇਗਾ। ਉਨਾਂ ਕਿਹਾ ਕਿ ਇਸ ਜਿੱਤ ਨਾਲ ਪੰਜਾਬ ਪਹਿਲਾਂ ਨਾਲੋਂ ਖੁਸ਼ਹਾਲ ਪੰਜਾਬ ਬਣੇਗਾ। ਉਨਾਂ ਮੋਦੀ ਸਰਕਾਰ ਵੱਲੋਂ ਪੰਜਾਬ ਦਾ ਬਣਦਾ ਹੱਕ ਸਮੇਂ ਸਿਰ ਨਾ ਦੇਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਫਿਲਹਾਲ ਪੰਜਾਬ ਖੁਦ ਆਪਣੇ ਪੈਰੀਂ ਤਰੱਕੀ ਦੀਆਂ ਲੀਹਾਂ 'ਤੇ ਹੈ ਪਰ ਜੇਕਰ ਮੋਦੀ ਸਰਕਾਰ ਪੰਜਾਬ ਦਾ ਬਣਦਾ ਪੈਸਾ ਸਮੇਂ ਨਾਲ ਦੇ ਦੇਵੇ ਤਾਂ ਤਰੱਕੀ ਦੀ ਰਫਤਾਰ ਚੌਗਣੀ ਹੋ ਸਕਦੀ ਹੈ। ਪਰ ਪੰਜਾਬ ਨਾਲ ਕੀਤਾ ਜਾ ਰਿਹਾ ਵਿਤਕਰਾ ਬੀ ਜੇ ਪੀ ਦਾ ਤਖਤਾ ਪਲਟਣ ਵਿੱਚ ਵਿੱਚ ਅਹਿਮ ਹੋਵੇਗਾ।