ਅਜੈਵੀਰ ਸਿੰਘ ਲਾਲਪੁਰਾ ਨੇ ਲੁਟੇਰਿਆਂ ਵਲੋਂ ਗੰਭੀਰ ਜਖਮੀ ਕੀਤੇ ਦੁਕਾਨਦਾਰ ਮਨੋਜ ਜੋਸ਼ੀ ਦਾ ਹਾਲ ਜਾਣਿਆ

ਨੂਰਪੁਰਬੇਦੀ - ਬੀਤੇ ਦਿਨੀਂ ਹਲਕਾ ਰੂਪਨਗਰ ਦੇ ਨੂਰਪੁਰਬੇਦੀ ਮਨ ਬੱਸ ਸਟੈਂਡ ਟੀ ਪੁਆਇੰਟ ਚੌਂਕ ਪੁਲਸ ਸਟੇਸ਼ਨ ਤੋਂ ਸਿਰਫ 100 ਕਦਮ ਦੀ ਦੂਰੀ ਉਤੇ ਦੁਕਾਨਦਾਰ ਮਨੋਜ ਜੋਸ਼ੀ ਤੇ ਕੁਝ ਲੁਟੇਰਿਆਂ ਵਲੋਂ ਹਮਲਾ ਕਰਕੇ ਗੰਭੀਰ ਜਖਮੀ ਕਰਨ ਮਗਰੋਂ ਅੱਜ ਭਾਜਪਾ ਜਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆਂ।

ਇਸ ਮੌਕੇ ਲਾਲਪੁਰਾ ਨੇ ਕਿਹਾ ਕਿ ਇਹ ਵਾਰਦਾਤ ਆਪ ਸਰਕਾਰ ਦੀ ਸੁਰੱਖਿਆ ਵਿਵਸਥਾ ਦੇ ਮੂੰਹ ਤੇ ਕਰਾਰੀ ਚਪੇੜ ਹੈ। ਮਨੋਜ ਜੋਸ਼ੀ ਨੂਰਪੁਰ ਬੇਦੀ ਵਿਖੇ ਕਨਫੈਕਸ਼ਨਰੀ ਦੀ ਦੁਕਾਨ ਕਰਦੇ ਹਨ। ਜਿਹਨਾਂ ਤੇ ਕੁਝ ਲੁਟੇਰਿਆਂ ਨੇ ਹਮਲਾ ਕੀਤਾ ਤੇ ਦੁੱਖ ਦੀ ਗੱਲ ਹੈ ਕਿ ਹਮਲੇ 'ਚ ਉਹਨਾਂ ਦੇ ਸਿਰ ਤੇ ਗੰਭੀਰ ਸੱਟ ਲੱਗੀ ਹੈ। ਹਾਲਾਂਕਿ ਪੁਲਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਪਰ ਲਾਲਪੁਰਾ ਨੇ ਸਥਾਨਕ ਵਿਧਾਇਕ ਨੂੰ ਸਵਾਲ ਕਰਦਿਆਂ ਕਿਹਾ ਕਿ ਗੁੰਡਾਗਰਦੀ, ਗੈਂਗਸਟਰਵਾਦ ਅਤੇ ਕਤਲੋਗਾਰਤ ਕਰਕੇ ਪੂਰੇ ਪੰਜਾਬ ਵਿਚ ਵਪਾਰੀਆਂ ਤੇ ਆਮ ਲੋਕਾਂ 'ਚ ਖੌਫ ਹੈ। ਆਖਰ ਇਹਨਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਜਿੰਮੇਵਾਰੀ ਕਿਸ ਦੀ ਹੈ ? ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਪੁਲਸ ਚੌਂਕੀ ਨੇੜੇ ਬੈਠੇ ਦੁਕਾਨਦਾਰ ਹੀ ਮਹਿਫੂਜ਼ ਨਹੀਂ ਹਨ ਤਾਂ ਫੇਰ ਹੋਰ ਕਿਸ ਦੇ ਆਸਰੇ ਮਹਿਫੂਜ਼ ਹੋਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਖਬਾਰਾਂ ਦੇ ਇਸ਼ਤਿਹਾਰਾਂ ਵਿਚ ਰੰਗਲੇ ਪੰਜਾਬ ਦਾ ਢਿੰਡੋਰਾ ਪਿੱਟਦੇ ਹਨ। ਪਰ ਇਹ ਕਿਹੋ ਜਿਹਾ ਰੰਗਲਾ ਪੰਜਾਬ ਹੈ ਜਿੱਥੇ ਆਏ ਦਿਨ ਗੁੰਡਾਗਰਦੀ ਵਧਦੀ ਹੀ ਜਾ ਰਹੀ ਹੈ। ਲਾਲਪੁਰਾ ਨੇ ਕਿਹਾ ਕਿ ਲੋਕਾਂ ਦਾ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਕਿਉਂਕਿ ਸਰਕਾਰ ਨੇ ਹਾਲੇ ਤੱਕ ਸਿਰਫ ਸੋਸ਼ੇਬਾਜੀ ਤੋਂ ਸਿਵਾਏ ਪੰਜਾਬ ਦਾ ਕੁਝ ਵੀ ਨਹੀਂ ਸੰਵਾਰਿਆ ਹੈ। ਜਿਸ ਕਰਕੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਉਤਾਵਲੇ ਹਨ।