ਪਿੰਡ ਮੁਬਾਰਕਪੁਰ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੂਟੇ ਲਗਾਏ।

ਪਿੰਡ ਮੁਬਾਰਕਪੁਰ ਦੇ ਝਿੜੀ ਬਾਬਾ ਸ਼ਹਿਜ਼ਾਦਾ ਜੀ ਦੇ ਦਰਬਾਰ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਵਲੋਂ ਬੂਟੇ ਲਗਾਏ ਗਏ। ਆਪਣੇ ਸੰਖੇਪ ਸੈਮੀਨਾਰ ਤੋਂ ਬਾਅਦ ਬੂਟੇ ਲਗਾਉਂਦਿਆਂ ਵਲੰਟੀਅਰਜ਼ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।

ਜਿਸ ਨਾਲ ਵਾਤਾਵਰਣ ਨੂੰ ਸੰਭਾਲਣ ਲਈ ਹਰ ਵਿਅਕਤੀ ਦਾ ਕਰਤੱਵ ਬਣਦਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਅਤੇ ਵਕੀਲ ਦੀਆਂ ਸੇਵਾਵਾਂ ਮੁਫਤ ਲੈਣ ਲਈ ਨਵੇਂ ਕੋਰਟ ਕੰਪਲੈਕਸ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ ਅਤੇ ਅਥਾਰਟੀ ਦੀ ਜ਼ਿਆਦਾ ਜਾਣਕਾਰੀ ਲੈਣ ਲਈ 1968 ਨੰਬਰ ਤੇ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਤੋਂ ਇਲਾਵਾ ਜਸਵੀਰ ਸਿੰਘ, ਜੱਸੀ ਕੈਨੇਡਾ, ਮੰਗਾ ਸਿੰਘ, ਜਨਕ ਰਾਜ, ਸੋਨੀ, ਬਲਵਿੰਦਰ ਕੌਰ ਬਾਲੀ, ਹਰਭਜਨ ਕੌਰ, ਸੁਰਿੰਦਰ ਕੌਰ, ਆਦਿ ਹਾਜ਼ਰ ਸਨ।