
ਮੇਨ ਚੌਂਕ ਮਾਹਿਲਪੁਰ ਦੇ ਨਜ਼ਦੀਕ ਇੱਕ ਨੌਜਵਾਨ ਦੇ ਮਾਰੀਆਂ ਗੋਲੀਆਂ, ਮੌਤ
ਮਾਹਿਲਪੁਰ, (28 ਮਾਰਚ)- ਮਾਹਿਲਪੁਰ ਦੇ ਮੇਨ ਚੌਂਕ ਵਿੱਚ ਅੱਜ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਦਹਿਸ਼ਤ ਫੈਲ ਗਈ। ਜਦ ਇਕ ਬੇਕਰੀ ਦੀ ਦੁਕਾਨ ਤੇ ਸਮਾਨ ਲੈਣ ਆਏ ਯੁਵਕ ਤੇ ਅਚਾਨਕ 6-7 ਗੋਲੀਆਂ ਚਲਾ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸਨੂੰ ਇਲਾਜ ਲਈ ਸਿਵਿਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਦੋ ਗੋਲ਼ੀਆਂ ਨਜਦੀਕ ਤੋਂ ਲੱਗਣ ਦੀ ਪੁਸ਼ਟੀ ਕੀਤੀ ਹੈ।
ਮਾਹਿਲਪੁਰ, (28 ਮਾਰਚ)- ਮਾਹਿਲਪੁਰ ਦੇ ਮੇਨ ਚੌਂਕ ਵਿੱਚ ਅੱਜ ਸ਼ਾਮ 5 ਵਜੇ ਦੇ ਕਰੀਬ ਉਸ ਵੇਲੇ ਦਹਿਸ਼ਤ ਫੈਲ ਗਈ। ਜਦ ਇਕ ਬੇਕਰੀ ਦੀ ਦੁਕਾਨ ਤੇ ਸਮਾਨ ਲੈਣ ਆਏ ਯੁਵਕ ਤੇ ਅਚਾਨਕ 6-7 ਗੋਲੀਆਂ ਚਲਾ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸਨੂੰ ਇਲਾਜ ਲਈ ਸਿਵਿਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਦੋ ਗੋਲ਼ੀਆਂ ਨਜਦੀਕ ਤੋਂ ਲੱਗਣ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਮੌਕੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮਾਹਿਲਪੁਰ ਦੇ ਮੇਨ ਚੌਂਕ ਦੇ ਨਜਦੀਕ ਬੇਕਰੀ ਦੀ ਦੁਕਾਨ ਦੇ ਮਾਲਿਕ ਮਹੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਰਾਣਾ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਦੇ ਕਰੀਬ ਉਸਦੀ ਮਾਤਾ ਭੋਲੀ ਅਤੇ ਇਕ ਕਰਿੰਦਾ ਦੁਕਾਨ ਤੇ ਬੈਠੇ ਸਨ ਤਾਂ ਸਨੀ ਭਾਰਦਵਾਜ (35) ਪੁੱਤਰ ਹਰੀ ਓਮ ਨਿਵਾਸੀ ਮਾਹਿਲਪੁਰ ਅਪਣਾ ਬੁਲੇਟ ਮੋਟਰਸਾਈਕਲ ਦੁਕਾਨ ਦੇ ਬਾਹਰ ਖੜ੍ਹਾ ਕਰਕੇ ਦੁਕਾਨ ਦੇ ਅੰਦਰ ਸਮਾਨ ਲੈਣ ਲਈ ਆਇਆ। ਅਚਾਨਕ ਉਸਦੇ ਪਿੱਛੇ ਆਏ ਇਕ ਹੋਰ ਨੌਜਵਾਨ ਜਿਸਨੇ ਅਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ, ਨੇ 6-7 ਫਾਇਰ ਕਰ ਦਿੱਤੇ। ਤਾਬੜਤੋੜ ਗੋਲ਼ੀਆਂ ਚਲਾਓਣ ਤੋਂ ਬਾਅਦ ਹਮਲਾਵਰ ਨੌਜਵਾਨ ਬੇਖੌਫ ਹੋ ਕੇ ਦੂਰ ਖੜ੍ਹੇ ਮੋਟਰਸਾਇਕਲ ਤੇ ਆਪਣੇ ਸਾਥੀ ਨਾਲ ਫਰਾਰ ਹੋ ਗਿਆ। ਗੋਲੀਆਂ ਨਜਦੀਕ ਤੋਂ ਲੱਗਣ ਕਾਰਣ ਸਨੀ ਭਾਰਦਵਾਜ ਗੰਭੀਰ ਜ਼ਖ਼ਮੀ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਜਾਇਆ ਗਿਆ। ਜਿੱਥੇ ਪਹੁੰਚ ਕੇ ਉਸਦੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਮ੍ਰਿਤਕ ਸਨੀ ਭਾਰਦਵਾਜ ਥਾਣਾ ਮਾਹਿਲਪੁਰ ਵਿੱਚ ਮਿਤੀ 28/12 ਨੂੰ 271 ਕੇਸ ਨੰਬਰ ਵਿਚ ਅਸਲ੍ਹਾ ਐਕਟ ਤਹਿਤ ਗਿਰਫ਼ਤਾਰ ਜੋ ਪਿਛਲੇ 25ਦਿਨਾਂ ਤੋਂ ਜਮਾਨਤ ਆਇਆ ਹੋਇਆ ਸੀ। ਮਾਹਿਲਪੁਰ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਸੀ.ਸੀ. ਟੀ.ਵੀ ਕੈਮਰੇ ਦੀ ਫੁਟੇਜ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
