
ਜਿਲ੍ਹਾ ਸਵੀਪ ਟੀਮ ਵਲੋਂ ਘਰ-ਘਰ ਦਸਤਕ ਮੁਹਿੰਮ ਅਧੀਨ ਸਲੋਹ ਪਿੰਡ ਦੇ ਵੋਟਰਾਂ ਨੂੰ ਕੀਤਾ ਜਾਗਰੂਕ
ਨਵਾਂਸ਼ਹਿਰ - ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ
ਨਵਾਂਸ਼ਹਿਰ - ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜੀਵ ਵਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ, ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਕੰਪਿਊਟਰ ਫੈਕਲਟੀ ਉਂਕਾਰ ਸਿੰਘ ਵਲੋਂ ਜ਼ਿਲੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਦਸਤਕ ਮੁਹਿੰਮ ਤਹਿਤ ਪਿੰਡ ਸਲੋਹ ਵਿੱਚ ਆਂਗਨਵਾੜੀ ਸੈਂਟਰ ਵਿਖੇ ਮੀਟਿੰਗ ਕੀਤੀ ਗਈ।ਸਹਾਇਕ ਸਵੀਪ ਨੋਡਲ ਅਫਸਰ ਸਤਨਾਮ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸੌ ਫੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਜ਼ਿਲੇ ਵਿਚ ਜਾਗਰੁਕ ਕਰਨ ਦੇ ਮੰਤਵ ਨਾਲ ਘਰ ਘਰ ਦਸਤਕ ਮੁਹਿੰਮ ਉਲੀਕੀ ਗਈ ਹੈ ਤਾਂ ਜੋ ਚੋਣਾਂ ਦਾ ਪਰਵ, ਦੇਸ਼ ਦਾ ਗਰਵ ਵਾਲੇ ਦਿਨ ਵੋਟਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੇ ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਯੋਗ ਸਰਕਾਰ ਚੁਣਨ ਵਿਚ ਆਪਣਾ ਯੋਗਦਾਨ ਪਾ ਸਕਣ।ਉਹਨਾਂ ਸਲੋਹ ਪਿੰਡ ਦੇ ਵੋਟਰਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਨਾਅਰੇ “ਇਸ ਬਾਰ ਸੱਤਰ ਪਾਰ” ਦੇ ਮਿਸ਼ਨ ਸੰਬੰਧੀ ਜਾਗਰੂਕ ਕੀਤਾ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਆ।ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਕਿਹਾ ਕਿ ਸਾਨੂੰ ਔਰਤਾਂ ਨੂੰ ਬਿਨ੍ਹਾਂ ਕਿਸੇ ਦਬਾਅ , ਡਰ ,ਲਾਲਚ ਜਾਤ-ਪਾਤ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਸਹਾਇਕ ਪ੍ਰੋਫੈਸਰ ਹਰਦੀਪ ਕੌਰ ਵਲੋਂ ਹਾਜ਼ਰ ਵੋਟਰਾਂ ਨੂੰ ਵੋਟਰ ਪ੍ਰਣ ਦੁਆਇਆ ਗਿਆ।ਇਸ ਮੌਕੇ ਤੇ ਆਗਨਵਾੜੀ ਵਰਕਰ ਜਗੀਰ ਕੌਰ, ਲਕਸ਼ਮੀ ਦੇਵੀ, ਗੁਰਦੇਵ ਕੌਰ,ਇੰਦੂ ਬਾਲਾ, ਸੰਤੋਸ਼ ਸ਼ਰਮਾ, ਸੋਮਾ ਰਾਣੀ, ਹਰਜੀਤ ਕੌਰ,ਬਲਵੀਰ ਕੌਰ, ਹਰਜੀਤ ਕੌਰ, ਸੁਰਿੰਦਰ ਕੌਰ, ਬਲਬੀਰ ਕੌਰ ਅਤੇ ਸਥਾਨਕ ਨਿਵਾਸੀ ਸੁਨੀਤਾ, ਗੀਤਾ, ਲਵਲੀ, ਰੇਖਾ, ਸੱਤਿਆ ,ਚਰਨਜੀਤ,ਗੁਰਮੀਤੋ , ਮਨੀਸ਼ਾ ਦੇਵੀ, ਪ੍ਰੀਤੀ, ਗੁਰਬਖਸ਼ ਕੌਰ, ਚੇਤਨਾ, ਆਸ਼ੂ, ਨਰਿੰਦਰ ਕੌਰ,ਸਰਿਤਾ,ਬਿਮਲਾ,ਦੇਵੀ,ਮੀਨਾ, ਮਾਇਆ, ਰਜਨੀ, ਸੀਤਾ ਦੇਵੀ ਆਦਿ ਹਾਜ਼ਰ ਸਨ।
