ਸ਼੍ਰੋਮਣੀ ਪੱਤਰਕਾਰ ਜਗੀਰ ਸਿੰਘ ਜਗਤਾਰ ਨਹੀਂ ਰਹੇ

ਨਵਾਂਸ਼ਹਿਰ - ਰਜਿ. ਦੇ ਮੌਜੂਦਾ ਸਰਪ੍ਰਸਤ, ਸ਼੍ਰੋਮਣੀ ਪੱਤਰਕਾਰ, ਉੱਘੇ ਕਾਲਮਨਵੀਸ, ਉੱਘੇ ਲੇਖਕ, ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਮੌਜੂਦਾ ਸਰਪ੍ਰਸਤ ਜਗੀਰ ਸਿੰਘ ਜਗਤਾਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਤੋਂ ਪਹਿਲਾਂ ਉਹ ਸਾਂਝੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਾਇਕ ਸਕੱਤਰ ਅਤੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ

ਨਵਾਂਸ਼ਹਿਰ - ਰਜਿ. ਦੇ ਮੌਜੂਦਾ ਸਰਪ੍ਰਸਤ, ਸ਼੍ਰੋਮਣੀ ਪੱਤਰਕਾਰ, ਉੱਘੇ ਕਾਲਮਨਵੀਸ,  ਉੱਘੇ ਲੇਖਕ, ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਮੌਜੂਦਾ ਸਰਪ੍ਰਸਤ ਜਗੀਰ ਸਿੰਘ ਜਗਤਾਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਤੋਂ ਪਹਿਲਾਂ ਉਹ ਸਾਂਝੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਾਇਕ ਸਕੱਤਰ ਅਤੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ, ਇਸ ਤੋਂ ਇਲਾਵਾ ਇਹ ਲਿਖਾਰੀ ਸਭਾ ਬਰਨਾਲਾ ਦੇ ਪ੍ਧਾਨ ਵੀ ਰਹੇ। ਬਰਨਾਲਾ ਸਕੂਲ ਆਫ ਪੋਇਟਰੀ ਵਿੱਚ ਉਹਨਾਂ ਦਾ ਸਿਧਾਂਤਕ ਅਤੇ ਗੁਣਾਤਮਕ ਯੋਗਦਾਨ ਰਿਹਾ ਹੈ। ਉੁਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹ ਮਰਦੇ ਦਮ ਤੱਕ ਵੀ ਉਹ ਬਿਨਾ ਰੁਕੇ " ਪੱਤਰਕਾਰ ਅਤੇ ਸਮਾਜ" ਨਾਮ ਦੇ ਹਫਤਾਵਾਰ ਰਸਾਲੇ ਦੇ ਮੁੱਖ ਸੰਪਾਦਕ ਦਾ ਕਾਰਜ ਕਰਦੇ ਰਹੇ। ਉਨ੍ਹਾਂ ਦੀ ਸੰਪਾਦਨਾ ਹੇਠ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਜਿਸ ਵਿੱਚ ਸੰਤ ਰਾਮ ਉਦਾਸੀ ਦੇ ਦੋ ਕਾਵਿ ਸੰਗ੍ਰਹਿ " ਕੰਮੀਆਂ ਦਾ ਵੇਹੜਾ " ਅਤੇ " ਦਿੱਲੀਏ  ਦਿਆਲਾ ਵੇਖ "  ਜੋ ਸੰਤ ਰਾਮ ਉਦਾਸੀ ਦੇ ਦਿਹਾਂਤ ਤੋਂ ਬਾਅਦ ਜਗਤਾਰ ਜੀ ਵੱਲੋਂ ਪ੍ਕਾਸ਼ਿਤ ਕਰਨ ਦਾ ਜ਼ਿਕਰ ਕਰਨਾ ਲਾਜ਼ਮੀ ਬਣ ਜਾਂਦਾ ਹੈ। ਉਹਨਾਂ ਵੱਲੋਂ ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਕੀਤੇ ਕਾਰਜਾਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਜੰਗੀਰ ਸਿੰਘ ਜਗਤਾਰ ਪੱਤਰਕਾਰਤਾ ਦੇ ਖੇਤਰ ਵਿੱਚ ਲਾਸਾਨੀ ਪੱਤਰਕਾਰ, ਚਿੰਤਕ, ਲੇਖਕ, ਕਾਲਮਨਵੀਸ, ਸਮਾਜ ਸੇਵੀ ਸ਼ਖ਼ਸੀਅਤ ਸਨ।
         ਲੁੱਟ, ਅਨਿਆਂ, ਵਿਤਕਰੇ, ਫਿਰਕਾਪ੍ਰਸਤ, ਫ਼ਾਸੀ ਦਹਿਸ਼ਤਗਰਦੀ, ਸਾਮਰਾਜੀ ਅਤੇ ਦੇਸੀ ਕਾਰਪੋਰਟ ਘਰਾਣਿਆਂ ਦੀ ਲੁੱਟ ਖ਼ਿਲਾਫ਼ ਲੋਕ ਲਹਿਰਾਂ ਅਤੇ ਸਮਾਜਿਕ ਤਬਦੀਲੀ ਦੇ ਸੰਗਰਾਮ ਦੇ ਝੰਡਾਬਰਦਾਰ ਸਨ ਉਹਨਾਂ ਦੀਆਂ ਇਹਨਾਂ ਸਮਾਜਿਕ ਅਤੇ ਸਾਹਿਤਕ ਖੇਤਰਾਂ ਵਿੱਚ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰਖਦੇ ਹੋਏ ਬਰਨਾਲੇ ਦੇ ਲੇਖਕ ਸਮੂਹ ਵੱਲੋਂ ਉਹਨਾਂ ਨੂੰ  "ਅਭਿਨੰਦਨ ਗ੍ੰਥ" ਵੀ ਭੇਂਟ ਕੀਤਾ ਗਿਆ ਸੀ ਅਤੇ ਸ. ਬਲਦੇਵ ਸਿੰਘ ਬੱਦਲ ਵੱਲੋਂ ਉਹਨਾਂ ਦੇ ਲੇਖਾਂ ਦਾ ਸੰਗ੍ਰਹਿ ਕਰ ਕੇ ਇੱਕ ਪੁਸਤਕ " ਜੰਗੀਰ ਸਿੰਘ ਜਗਤਾਰ ਦੇ ਚੋਣਵੇਂ ਲੇਖ " ਵੀ ਪ੍ਕਾਸ਼ਿਤ ਕੀਤੀ ਗਈ ਹੈ। ਇਸ ਬਹੁਪੱਖੀ ਸਖ਼ਸ਼ੀਅਤ ਦੇ ਅਚਨਚੇਤ ਇਸ ਨਾਸ਼ਵਾਨ ਜਗਤ ਤੋਂ ਰੁਖਸਤ ਹੋਣ ਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ ਅਤੇ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕਾ ਦੁੱਖੀ ਹਿਰਦੇ ਪਵਨ ਹਰਚੰਦ ਪੁਰੀ (ਪ੍ਧਾਨ), ਸੰਧੂ ਵਰਿਆਣਵੀ ( ਜਨ. ਸਕੱਤਰ) । ਸਮੂਹ ਸਰਪ੍ਰਸਤ ਡਾ. ਤੇਜਵੰਤ ਸਿੰਘ ਮਾਨ,  ਡਾ. ਦੀਪਕ ਮਨਮੋਹਨ ਸਿੰਘ, ਸਵਰਾਜ ਸਿੰਘ, ਨਵਰਾਹੀ ਘੁਗਿਆਣਵੀ, ਡਾ. ਅਮਰ ਕੋਮਲ, ਜੀ. ਡੀ. ਚੌਧਰੀ, ਓਮ ਪ੍ਕਾਸ਼ ਗਾਸੋ। ਸਮੂਹ ਸੀਨੀਅਰ ਮੀਤ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ, ਭੁਪਿੰਦਰ ਜਗਰਾਉਂ, ਡਾ. ਗੁਰਚਰਨ ਕੌਰ ਕੋਚਰ। ਸਮੂਹ ਮੀਤ ਪ੍ਰਧਾਨ ਡਾ. ਭਗਵੰਤ ਸਿੰਘ, ਭੁਪਿੰਦਰ ਸੰਧੂ, ਡਾ. ਬਲਦੇਵ ਸਿੰਘ ਬੱਦਨ, ਇਕਬਾਲ ਘਾਰੂ, ਡਾ. ਕੰਵਰ ਜਸਮਿੰਦਰ ਪਾਲ ਸਿੰਘ, ਲਖਵਿੰਦਰ ਸਿੰਘ ਬਾਜਵਾ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਸੁਦਰਸ਼ਨ ਗਾਸੋ, ਪਿ੍ਸੀ. ਗਰਜੰਟ ਸਿੰਘ, ਜੁਗਰਾਜ ਧੌਲਾ। ਸਮੂਹ ਸਕੱਤਰ ਡਾ. ਹਰਜੀਤ ਸਿੰਘ ਸੱਧਰ, ਡਾ. ਗੁਰਚਰਨ ਸਿੰਘ ਨੂਰਪੁਰ, ਡਾ. ਨਾਇਬ ਸਿੰਘ ਮੰਡੇਰ, ਜਗਦੀਸ਼ ਰਾਏ ਕੂਲਰੀਆਂ, ਮਾ. ਗੁਰਚਰਨ ਸਿੰਘ ਢੁੱਡੀਕੇ, ਕੇ. ਸਾਧੂ ਸਿੰਘ, ਬਲਬੀਰ ਜਲਾਲਾਬਾਦੀ, ਜਗਦੀਸ਼ ਰਾਣਾ, ਬਲਬੀਰ ਬੱਲੀ ਰਾਏਕੋਟ, ਦਰਸ਼ਨ ਸਿੰਘ ਪ੍ਰੀਤੀਮਾਨ।