ਆਕਾਸ਼ਵਾਣੀ ਚੰਡੀਗੜ੍ਹ ਦੀ ਪ੍ਰੋਗਰਾਮ ਅਧਿਕਾਰੀ ਰਿਤੂਰਾਜ ਕੌਰ ਸੰਧੂ ਸੇਵਾ ਮੁਕਤ

27 ਮਾਰਚ : ਅੱਜ ਆਕਾਸ਼ਵਾਣੀ ਚੰਡੀਗੜ੍ਹ ਦੇ ਸਮੂਹ ਸਟਾਫ ਵੱਲੋਂ ਪ੍ਰੋਗਰਾਮ ਅਫਸਰ ਰਿਤੂਰਾਜ ਕੌਰ ਸੰਧੂ ਦੀ ਰਿਟਾਇਰਮੈਂਟ ਮੌਕੇ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਆਕਾਸ਼ਵਾਣੀ ਚੰਡੀਗੜ੍ਹ ਦਾ ਪੂਰਾ ਸਟਾਫ ਅਤੇ ਦੂਰਦਰਸ਼ਨ ਚੰਡੀਗੜ੍ਹ ਦੇ ਉੱਚ ਅਧਿਕਾਰੀ ਹਾਜਰ ਸਨ| ਸੰਧੂ ਨੇ ਆਪਣੀਆਂ ਸੇਵਾਵਾਂ ਬਤੌਰ ਪ੍ਰਸਾਰਣ ਅਧਿਕਾਰੀ 21 ਜੂਨ 1994 ਵਿੱਚ ਆਕਾਸ਼ਵਾਣੀ ਜਲੰਧਰ ਤੋਂ ਸ਼ੁਰੂ ਕੀਤੀਆਂ |

27 ਮਾਰਚ : ਅੱਜ ਆਕਾਸ਼ਵਾਣੀ ਚੰਡੀਗੜ੍ਹ ਦੇ ਸਮੂਹ ਸਟਾਫ ਵੱਲੋਂ ਪ੍ਰੋਗਰਾਮ ਅਫਸਰ ਰਿਤੂਰਾਜ ਕੌਰ ਸੰਧੂ ਦੀ ਰਿਟਾਇਰਮੈਂਟ ਮੌਕੇ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤੇ ਆਕਾਸ਼ਵਾਣੀ ਚੰਡੀਗੜ੍ਹ ਦਾ ਪੂਰਾ ਸਟਾਫ ਅਤੇ ਦੂਰਦਰਸ਼ਨ ਚੰਡੀਗੜ੍ਹ ਦੇ ਉੱਚ ਅਧਿਕਾਰੀ ਹਾਜਰ ਸਨ| ਸੰਧੂ ਨੇ ਆਪਣੀਆਂ ਸੇਵਾਵਾਂ ਬਤੌਰ ਪ੍ਰਸਾਰਣ ਅਧਿਕਾਰੀ 21 ਜੂਨ 1994 ਵਿੱਚ ਆਕਾਸ਼ਵਾਣੀ ਜਲੰਧਰ ਤੋਂ ਸ਼ੁਰੂ ਕੀਤੀਆਂ | ਕੁਝ ਸਮਾਂ ਜਲੰਧਰ ਸਰਵਿਸ ਕਰਨ ਤੋਂ ਬਾਅਦ ਉਹਨਾਂ ਦੀ ਬਦਲੀ ਚੰਡੀਗੜ੍ਹ ਹੋ ਗਈ | ਉਹਨਾਂ ਦਾ ਹਫਤਾਵਾਰੀ ਪ੍ਰੋਗਰਾਮ "ਬਾਤੋਂ ਬਾਤੋਂ ਮੇ" ਸਰੋਤਿਆਂ ਵਿੱਚ ਬਹੁਤ ਮਕਬੂਲ ਹੋਇਆ| ਇਸ ਤੋਂ ਇਲਾਵਾ ਸੰਜੀਵਨੀ ਅਤੇ ਐਫਐਮ ਲਾਈਫ ਲਾਈਨ ਪ੍ਰੋਗਰਾਮ ਵਿੱਚ ਮਾਹਿਰ ਡਾਕਟਰਾਂ ਨਾਲ ਇੰਟਰਵਿਊ ਵੀ ਕਰਦੇ ਰਹੇ| ਅੱਜ ਉਹਨਾਂ ਦੀ ਵਿਦਾਇਗੀ ਪਾਰਟੀ ਮੌਕੇ ਉਪ ਮਹਾ ਨਿਰਦੇਸ਼ਕ ਸ੍ਰੀ ਕਸ਼ਮੀਰ ਸਿੰਘ ਜੀ ਅਤੇ ਪ੍ਰੋਗਰਾਮ ਪ੍ਰਮੁੱਖ ਸ਼੍ਰੀਮਤੀ ਪੂਨਮ ਅਮ੍ਰਿਤ  ਸਿੰਘ ਜੀ ਨੇ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਯਾਦ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ| ਸਭ ਬੁਲਾਰਿਆਂ ਨੇ ਉਹਨਾਂ ਦੀ ਚੰਗੀ ਸਿਹਤ ਅਤੇ ਸੁਖਦਾਇਕ ਜੀਵਨ ਸਫਰ ਦੀ ਕਾਮਨਾ ਕੀਤੀ |