
ਰੋਜਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਨੇ ਆਪਣਾ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ।
27 ਮਾਰਚ, 2024 ਨਵਾਂਸ਼ਹਿਰ - ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਜੀ ਦੀ ਅਗਵਾਈ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਨੇ ਆਪਣੇ ਜਨਮ ਦਿਨ ਤੇ ਫੁੱਟਬਾਲ ਮੈਚ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਕਰਵਾਇਆ।
27 ਮਾਰਚ, 2024 ਨਵਾਂਸ਼ਹਿਰ - ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਜੀ ਦੀ ਅਗਵਾਈ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਨੇ ਆਪਣੇ ਜਨਮ ਦਿਨ ਤੇ ਫੁੱਟਬਾਲ ਮੈਚ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਕਰਵਾਇਆ।
ਇਸ ਸਬੰਧੀ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਅੱਜ ੲਿਹ ਮੇਚ ਮੁਖਤਿਆਰ ਰਾਏ ਇਲੈਵਨ ਅਤੇ ਅਜੇ ਸਰੀਨ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਦੇ ਪਹਿਲੇ ਹਾਫ਼ ਵਿੱਚ ਮੁਖਤਿਆਰ ਰਾਏ ਇਲੈਵਨ ਦੀ ਟੀਮ ਦੇ ਖਿਡਾਰੀਆ ਭਵਨੀਸ ਜਾਗੜਾ ਕਮਲਜੀਤ ਕਾਕੂ, ਅਵਤਾਰ ਸਿੰਘ, ਪੁਨੀਤ ਜੈਨ, ਮੰਜੂ ਬਾਲੀ ,ਆਯੂਸ ਗੰਗੜ, ਮਿੰਟਾ ਗੁਜਰਪੁਰੀਆ, ਇਕਬਾਲ ਸਿੰਘ ਨੇ ਬਾਲ ਬਣਾਉਦੇ ਹੋਏ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆ 1 ਗੋਲ ਮੰਜੂ ਬਾਲੀ ਵਲੋ ਰਿਵਾਉਡ ਮਿਲਣ ਤੇ ਕੀਤਾ ਗਿਆ। ਉਸ ਤੋ ਬਾਅਦ ੳੁਨ੍ਹਾਂ ਵਲੋਂ ਕਾਫੀ ਅਟੈਕ ਕੀਤੇ ਅਤੇ ਸ਼ੂਟਿੰਗ ਕੀਤੀ ਗਈ। ਜਿਸ ਦੀ ਬਦੋਲਤ 2 ਗੋਲ ਕਮਲਜੀਤ ਕਾਕੂ ਵਲੋ ਕਾਉਂਟਰ ਅਟੈਕ ਤੇ 1 ਗੋਲ ਅਵਤਾਰ ਸਿੰਘ ਵਲੋ ਕੀਤਾ ਗਿਆ। ਹੁਣ ਅਜੈ ਸਰੀਨ ਇਲੈਵਨ ਦੇ ਖਿਡਾਰੀਆ ਤਰਸੇਮ ਲਾਲ , ਸਰਬਜੀਤ ਸਿੰਘ, ਲਵਦੀਪ ਸਿੰਘ ਲਵੀ, ਹਰਦੀਪ ਬਾਲੀ, ਅਜੈ ਮਹਿਰਾ, ਰੋਵਿਨ, ਦੀਪਾ ਗੜਸੰਕਰੀਆ, ਹਰਦੀਪ ਬਾਲੀ ਵਲੋ ਪਾਸਿੰਗ ਬਣਾਉਂਦੇ ਹੋਏ ਇੱਕ ਬਾਲ ਰਾਜਵੀਰ ਨੂੰ ਪਾਇਆ ਤੇ ਉਸ ਨੇ ਬਹੁਤ ਵਧੀਆ ਛੂਟ ਲਗਾ ਕੇ ਗੋਲ ਕੀਤਾ। ਇਸੇ ਤਰਾ ਉਹਨਾ ਨੇ ਬਾਲ ਬਣਾਉਦੇ ਹੋਏ ਇੱਕ ਬਾਲ ਰੋਵਿਨ ਵਾਈਸ ਪ੍ਰਧਾਨ ਨੂੰ ਪਾਇਆ ਤੇ ਉਸ ਨੇ ਬਹੁਤ ਵਧੀਆ ਛੂਟ ਲਗਾ ਕੇ ਗੋਲ ਕੀਤਾ।
ਦੂਸਰੇ ਹਾਫ ਵਿੱਚ ਸਰਬਜੀਤ ਸਿੰਘ ਵਲੋ ਫਾਰਵਰਡ ਖੇਡਦੇ ਹੋਏ ਹੋਰ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪੁਨੀਤ ਜੈਨ, ਮਿੰਟਾ ਗੁੱਜਰਪੁਰੀਆ ਦੀ ਵਧੀਆ ਡਿਫੈਸ ਤੇ ਭਵਨੀਸ ਜਾਗੜਾ ਦੀ ਵਧੀਆ ਗੋਲਕਿੰਪਗ ਕਰਕੇ ਕੋਈ ਹੋਰ ਗੋਲ ਨਹੀ ਕਰ ਸਕੇ ਤੇ ਸਮਾ ਸਮਾਪਤ ਹੋ ਗਿਆ। ਇਸ ਤਰਾ ਇਹ ਮੈਚ ਐਸ. ਪੀ. ਮੁਖਤਿਆਰ ਰਾਏ ਜੀ ਨੇ 4-2 ਤੇ ਜਿੱਤ ਲਿਆ। ਮੈਚ ਦੇ ਆਖਰ ਵਿੱਚ ਸਮੂਹ ਕਲੱਬ ਦੇ ਖਿਡਾਰੀਆ ਵਲੋਂ ਤਾੜੀਆ ਵਜਾ ਕੇ ਤਰਸੇਮ ਲਾਲ ਨੂੰ ਜਨਮ ਦਿਨ ਦੀਆ ਤਾੜੀਆ ਵਜਾ ਕੇ ਵਧਾਈਆ ਦਿੱਤੀਆਂ ਗਈਆ।ਤਰਸੇਮ ਲਾਲ ਵਲੋ ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ। ਇਸ ਮੌਕੇ ਤਰਸੇਮ ਲਾਲ ਅਤੇ ਅਜੇ ਮਹਿਰਾ ਨੇ ਆਰ ਕੇ ਆਰੀਆ ਕਾਲਜ ਦੇ ਪ੍ਰਿੰਸੀਪਲ ਸੰਜੀਵ ਡਾਬਰ ਅਤੇ ਆਰ ਕੇ ਆਰੀਆ ਕਾਲਜ ਸੋਸਾਇਟੀ ਪ੍ਰਧਾਨ ਵਿਨੋਦ ਭਾਰਦਵਾਜ ਜੀ ਦਾ ਆਪਣੀ ਕਲੱਬ ਵੱਲੋ ਉਨ੍ਹਾਂ ਦੇ ਭਰਪੂਰ ਸਹਿਜੋਗ ਲਈ ਧੰਨਵਾਦ ਕੀਤਾ। ਤਰਸੇਮ ਲਾਲ ਨੇ ਦੱਸਿਆ ਕਿ ਸਾਡੀ ਕਲੱਬ ਦੀ ਕੋਸਿਸ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਵਾਲੇ ਪਾਸੇ ਲੱਗ ਕੇ ਨਸ਼ਿਆਂ ਤੋਂ ਦੂਰ ਰਹਿ ਸਕਦੀ ਅਤੇ ਆਪਣੇ ਦੇਸ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੀ ਹੈ। ਇਸ ਮੌਕੇ ਸੁਰਿੰਦਰ ਕੁਮਾਰ, ਬਿੱਲਾ ਭਾਜੀ ਸਮੂਹ ਪ੍ਰਬੰਧਕਾਂ ਤੇ, ਰੋਜ਼ਾਨਾ ਸਵੇਰੇ ਫੁੱਟਬਾਲ ਕਲੱਬ ਦੇ , ਨਵੇਂ ਤੇ ਪੁਰਾਣੇ ਸਮੂਹ ਖਿਡਾਰੀਆ; ਸੈਰ ਕਮੇਟੀ ਦੇ ਸਮੂਹ ਮੈਂਬਰਾ ਵਲੋ ਸੰਪੂਰਨ ਸਹਿਜੋਗ ਦਿੱਤਾ ਗਿਆ।
