
ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਲਈ ਜਾਗਰੂਕ ਕੀਤਾ
ਐਸ ਏ ਐਸ ਨਗਰ, 26 ਮਾਰਚ - ਪਿੰਡ ਚਪੜ ਚਿੜੀ ਖੁਰਦ ਵਿਖੇ ਫ਼ੂਡ ਸਿਕਿਓਰਟੀ ਗਰੁੱਪ ਤਹਿਤ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਜਹਿਰ ਮੁਕਤ ਕਰਨ ਲਈ ਜਾਗਰੂਕ ਕੈਂਪ ਲਗਾਇਆ।
ਐਸ ਏ ਐਸ ਨਗਰ, 26 ਮਾਰਚ - ਪਿੰਡ ਚਪੜ ਚਿੜੀ ਖੁਰਦ ਵਿਖੇ ਫ਼ੂਡ ਸਿਕਿਓਰਟੀ ਗਰੁੱਪ ਤਹਿਤ ਖੇਤੀਬਾੜੀ ਅਫਸਰ ਡਾ. ਸ਼ੁਭਕਰਨ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕਿਸਾਨ ਬੀਬੀਆਂ ਨੂੰ ਘਰੇਲੂ ਬਗੀਚੀ ਜਹਿਰ ਮੁਕਤ ਕਰਨ ਲਈ ਜਾਗਰੂਕ ਕੈਂਪ ਲਗਾਇਆ। ਇਸ ਮੌਕੇ ਡਾ. ਸੁਭਕਰਨ ਸਿੰਘ ਖੇਤੀਬਾੜੀ ਅਫਸਰ ਨੇ ਕਿਸਾਨ ਬੀਬੀਆਂ ਨੂੰ ਜਹਿਰ ਮੁਕਤ ਸਬਜ਼ੀ ਦੀ ਕਾਸ਼ਤ ਕਰਨ ਜਰੂਰੀ ਨੁਕਤੇ ਸਾਂਝੇ ਕੀਤੇ ਅਤੇ ਸਬਜ਼ੀ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵਲੋਂ ਘਰੇਲੂ ਸਬਜ਼ੀ ਲਈ ਵੱਖ ਵੱਖ ਬੀਜਾਂ ਦੀ ਇਕ ਕਿੱਟ ਤਿਆਰ ਕੀਤੀ ਜਾਂਦੀ ਹੈ ਤਾ ਜੋ ਕਿਸਾਨ ਘਰੇਲੂ ਵਰਤੋਂ ਲਈ ਸਬਜ਼ੀ ਲਗਾਈ ਜਾਵੇ। ਇਸ ਮੌਕੇ ਸਮੂਹ ਸਟਾਫ, ਸਰਪੰਚ ਰਾਜਵੀਰ ਕੌਰ ਅਤੇ ਹੋਰ ਕਿਸਾਨ ਬੀਬੀਆਂ ਹਾਜਿਰ ਸਨ।
