ਸਕੂਟਰੀ ਸਵਾਰ ਲੜਕੀ ਦੀ ਅਣਗਹਿਲੀ ਨਾਲ ਹੋਇਆ ਹਾਦਸਾ, ਬੱਸ ਡਿਵਾਈਡਰ ਤੇ ਜਾ ਚੜ੍ਹੀ

ਬਲਾਚੌਰ - ਰੋਪੜ ਬਲਾਚੌਰ ਮੇਨ ਹਾਈਵੇਅ ਤੇ ਸਥਿਤ ਪਿੰਡ ਮਾਜਰਾ ਜੱਟਾਂ ਦੇ ਬੱਸ ਅੱਡੇ ਨੇੜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਰੋਡ ਵਿਚਕਾਰ ਲੱਗੇ ਡਿਵਾਈਡਰ ਤੇ ਜਾ ਚੜ੍ਹੀ। ਜਿਸ ਕਾਰਨ ਡਰਾਈਵਰ ਸਮੇਤ ਸਵਾਰੀਆਂ ਜਖਮੀ ਹੋ ਗਈਆਂ। ਜਖਮੀ ਸਵਾਰੀਆਂ ਨੂੰ ਤੁਰੰਤ ਪਹੁੰਚ ਕੇ ਰੋਪੜ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਰਾਜਧਾਨੀ ਕੰਪਨੀ ਦੀ ਬੱਸ ਨੰਬਰ ਪੀ ਬੀ 07 ਬੀ ਵੀ 6506 ਬਟਾਲਾ ਤੋਂ ਮੋਹਾਲੀ ਵੱਲ ਨੂੰ ਜਾ ਰਹੀ ਸੀ।

ਬਲਾਚੌਰ - ਰੋਪੜ ਬਲਾਚੌਰ ਮੇਨ ਹਾਈਵੇਅ ਤੇ ਸਥਿਤ ਪਿੰਡ ਮਾਜਰਾ ਜੱਟਾਂ ਦੇ ਬੱਸ ਅੱਡੇ ਨੇੜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਰੋਡ ਵਿਚਕਾਰ ਲੱਗੇ ਡਿਵਾਈਡਰ ਤੇ ਜਾ ਚੜ੍ਹੀ। ਜਿਸ ਕਾਰਨ ਡਰਾਈਵਰ ਸਮੇਤ ਸਵਾਰੀਆਂ ਜਖਮੀ ਹੋ ਗਈਆਂ। ਜਖਮੀ ਸਵਾਰੀਆਂ ਨੂੰ ਤੁਰੰਤ ਪਹੁੰਚ ਕੇ ਰੋਪੜ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਰਾਜਧਾਨੀ ਕੰਪਨੀ ਦੀ ਬੱਸ ਨੰਬਰ ਪੀ ਬੀ 07 ਬੀ ਵੀ 6506 ਬਟਾਲਾ ਤੋਂ ਮੋਹਾਲੀ ਵੱਲ ਨੂੰ ਜਾ ਰਹੀ ਸੀ। ਜਦੋਂ ਉਹ ਉਪਰੋਕਤ ਸਥਾਨ ਤੇ ਪਹੁੰਚੀ ਤਾ ਇਕ ਸਕੂਟਰੀ ਸਵਾਰ ਲੜਕੀ ਜਿਸ ਨਾਲ ਇਕ ਬਜੁਰਗ ਵਿਅਕਤੀ ਬੈਠਾ ਸੀ, ਨੇ ਪਿੱਛੇ ਵੇਖੇ ਬਿਨ੍ਹਾ ਆਪਣੀ ਸਕੂਟਰੁ ਨੂੰ ਸੜਕ ਤੇ ਬਣੇ ਕੱਟ ਤੋਂ ਮੋੜ ਲਿਆ। ਉਸਦੇ ਪਿੱਛੇ ਤੇਜ ਰਫਤਾਰ ਨਾਲ ਰਾਜਧਾਨੀ ਕੰਪਨੀ ਦੀ ਬੱਸ ਆ ਰਹੀ ਸੀ। ਲੜਕੀ ਦੀ ਅਣਗਹਿਲੀ ਤੇ ਬੱਸ ਡਰਾਈਵਰ ਨੇ ਚੁਸਤੀ ਤੋਂ ਕੰਮ ਲੈਂਦਿਆਂ ਬਰੇਕਾਂ ਲਗਾਈਆਂ। ਪਰ ਬੱਸ ਤੇਜ ਰਫਤਾਰ ਹੋਣ ਕਾਰਨ ਸੜਕ ਤੇ ਬਣੇ ਡਿਵਾਈਡਰ ਤੇ ਜਾ ਚੜ੍ਹੀ। ਹਾਦਸਾ ਹੁੰਦੇ ਸਾਰ ਲੜਕੀ ਸਕੂਟਰੀ ਸਮੇਤ ਮੌਕੇ ਤੋਂ ਰਫੂ ਚੱਕਰ ਹੋ ਗਈ। ਹਾਦਸੇ ਦੀ ਖਬਰ ਸੁਣਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਏ ਐਸ ਆਈ ਕੁਲਵੀਰ ਸਿੰਘ, ਕਾਂਸਟੇਬਲ ਜਤਿੰਦਰ ਸਿੰਘ, ਸਾਹਿਲ ਅਤੇ ਗੁਰਦੀਪ ਸਿੰਘ ਤੁਰੰਤ ਮੌਕੇ ਤੇ ਪਹੁੰਚ ਗਏ। ਜਿਹਨਾਂ ਹਾਦਸੇ ਦੇ ਜਖਮੀ ਡਰਾਈਵਰ ਤੇ ਸਵਾਰੀਆਂ ਨੂੰ ਟੋਲ ਪਲਾਜਾ ਬੱਛੂਆਂ ਦੀ ਐਂਬੂਲੈਂਸ ਰਾਹੀਂ ਤੁਰੰਤ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾ ਦਿੱਤਾ। ਬੱਸ ਦੇ ਹਾਦਸੇ ਨਾਲ ਸੜਕ ਵਿਚਕਾਰ ਲਾਈਟ ਵਾਸਤੇ ਲੱਗਿਆ ਬਿਜਲੀ ਦਾ ਖੰਭਾ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਸਥਾਨਕ ਮਾਰਕੀਟ ਦੇ ਦੁਕਾਨਦਾਰਾਂ ਨੇ ਬੱਸ ਦੀਆਂ ਜਖਮੀ ਸਵਾਰੀਆਂ ਨੂੰ ਬੱਸ ਤੋਂ ਬਾਹਰ ਕੱਢਣ ਵਿਚ ਬਹੁਤ ਮਿਹਨਤ ਕੀਤੀ।