
ਬਦਲਾਓ ਦੇ 2 ਸਾਲ ਬਾਅਦ ਵੀ ਜਿ਼ਲੇ ਅੰਦਰ ਮਹਿਲਪੁਰ ਬਲਾਕ 1 ਦਾ ਹਰਜੀਆਣਾ ਸਰਕਾਰੀ ਪ੍ਰਾਇਮਰੀ ਸਕੂਲ ਟੀਚਰ ਲੈਸ, ਸਕੂਲ ਆਫ ਐਮੀਨੈਂਸ ਕਾਗਜਾਂ ਤੱਕ ਹੀ ਸੀਮਤ।
ਗੜ੍ਹਸੰਕਰ 24 ਮਾਰਚ - ਸਿੱਖਿਆ ਤੋਂ ਬਿਨ੍ਹਾਂ ਮਨੁੱਖੀ ਜੀਵਨ ਅਧੂਰਾ ਹੀ ਨਹੀਂ,ਰਾਸ਼ਟਰ ਨਿਰਮਾਣ ਵਿਚ ਵੱਡੀ ਰੁਕਾਵਟ।ਮੂਲ ਸਿੱਖਿਆ ਗੱਪਾਂ ਅਤੇ ਝੂੱਠ ਦੀ ਭੇਂਟ ਚੜਣ ਕਾਰਨ ਅਜ਼ਾਦੀ ਦੇ 76 ਸਾਲ ਬਾਅਦ ਵੀ ਤਰੁੱਟੀਆਂ ਨਾਲ ਜੂਝ ਰਹੀ ਹੈ,ਜਿਥੇ ਕਿ ਸਿੰਗਲ ਤੇ ਟੀਚਰ ਲੈਸ ਸਕੂਲਾਂ ਦਾ ਹਾਲੇ ਵੀ ਅੰਬਾਰ ਲੱਗਾ ਪਿਆ ਹੈ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ,ਸੋਨੂ ਮਹਿਤਪੁਰ ਤੇ ਮੀਤ ਪ੍ਰਧਾਨ ਜਸਵਿੰਦਰ ਕੁਮਾਰ,ਸਕੱਤਰ ਸੁਰਿੰਦਰ ਸਿੰਘ ਨੇ ਹੁ਼ਿਆਰ ਪੁਰ ਜਿ਼ਲੇ ਅੰਦਰ ਬਲਾਕ ਮਾਹਿਲਪੁਰ 1 ਦੇ “ਸਰਕਾਰੀ ਐਲੀਮੈਂਟਰ ਸਕੂਲ ਹਰਜੀਆਣਾ ਬਸਤੀ” ਟੀਚਰ ਹੋਣ ਲੈਸ ਹੋਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਫਲੈਕਸੀ ਤੇ ਗੱਪਮਾਰ ਘੋਸ਼ਣਾ ਦੇ ਬਾਵਜੂਦ ਜਿ਼ਲੇ ਅੰਦਰ ਦਰਜਣ; ਸਕੂਲ ਟੀਚਰ ਲੈਸ ਅਤੇ ਸਿੰਗਲ ਟੀਚਰ ਪਏ ਹਨ।
ਗੜ੍ਹਸੰਕਰ 24 ਮਾਰਚ - ਸਿੱਖਿਆ ਤੋਂ ਬਿਨ੍ਹਾਂ ਮਨੁੱਖੀ ਜੀਵਨ ਅਧੂਰਾ ਹੀ ਨਹੀਂ,ਰਾਸ਼ਟਰ ਨਿਰਮਾਣ ਵਿਚ ਵੱਡੀ ਰੁਕਾਵਟ।ਮੂਲ ਸਿੱਖਿਆ ਗੱਪਾਂ ਅਤੇ ਝੂੱਠ ਦੀ ਭੇਂਟ ਚੜਣ ਕਾਰਨ ਅਜ਼ਾਦੀ ਦੇ 76 ਸਾਲ ਬਾਅਦ ਵੀ ਤਰੁੱਟੀਆਂ ਨਾਲ ਜੂਝ ਰਹੀ ਹੈ,ਜਿਥੇ ਕਿ ਸਿੰਗਲ ਤੇ ਟੀਚਰ ਲੈਸ ਸਕੂਲਾਂ ਦਾ ਹਾਲੇ ਵੀ ਅੰਬਾਰ ਲੱਗਾ ਪਿਆ ਹੈ।ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ,ਸੋਨੂ ਮਹਿਤਪੁਰ ਤੇ ਮੀਤ ਪ੍ਰਧਾਨ ਜਸਵਿੰਦਰ ਕੁਮਾਰ,ਸਕੱਤਰ ਸੁਰਿੰਦਰ ਸਿੰਘ ਨੇ ਹੁ਼ਿਆਰ ਪੁਰ ਜਿ਼ਲੇ ਅੰਦਰ ਬਲਾਕ ਮਾਹਿਲਪੁਰ 1 ਦੇ “ਸਰਕਾਰੀ ਐਲੀਮੈਂਟਰ ਸਕੂਲ ਹਰਜੀਆਣਾ ਬਸਤੀ” ਟੀਚਰ ਹੋਣ ਲੈਸ ਹੋਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਫਲੈਕਸੀ ਤੇ ਗੱਪਮਾਰ ਘੋਸ਼ਣਾ ਦੇ ਬਾਵਜੂਦ ਜਿ਼ਲੇ ਅੰਦਰ ਦਰਜਣ; ਸਕੂਲ ਟੀਚਰ ਲੈਸ ਅਤੇ ਸਿੰਗਲ ਟੀਚਰ ਪਏ ਹਨ। ਇਕ ਪਾਸੇ ਗੱਪਾਂ ਮਾਰ ਕੇ ਅਤੇ ਝੂੱਠ ਬੋਲ ਕੇ ਸਕੂਲ ਆਫ ਐਮੀਨੈਂਸ ਬਨਾਉਣ ਦੀ ਰਚਨਾ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਮੁਢੱਲੀ ਸਰਕਾਰੀ ਸਿੱਖਿਆ ਦਾ ਪਹਿਲਾਂ ਨਾਲੋਂ ਵੀ ਜਿਆਦਾ ਭੱਠਾ ਬਿੱਠਾ ਦਿਤਾ ਗਿਆ ਹੈ।ਇਸ ਸਕੂਲ ਵਿਚ 21 ਬੱਚੇ ਪੜ੍ਹਦੇ ਹਨ,ਜਿਨ੍ਹਾਂ ਵਿਚ ਪਹਿਲੀ ਕਲਾਸ ਵਿਚ 4,ਦੂਸਰੀ ਕਲਾਸ ਵਿਚ 6, ਤੀਸਰੀ ਕਲਾਸ ਵਿਚ 4,ਚੋਥੀ ਕਲਾਸ ਵਿਚ 3, ਪੰਜਵੀਂ ਕਲਾਸ ਵਿਚ 3 ਬੱਚੇ ਅਤੇ ਐਲਕੇਜੀ ਵਿਚ 1 ਬੱਚਾ ਪੜ੍ਹਦਾ ਹੈ।ਪਰ ਇਨ੍ਹਾਂ ਨੂੰ ਪੜ੍ਹਾਉਣ ਲਈ ਪੱਕੇ ਤੋਰ ਤੇ ਕੋਈ ਵੀ ਅਧਿਆਪਕ ਸਰਕਾਰ ਵਲੋਂ ਨਿਯੁਕਤ ਨਹੀਂ ਕੀਤਾ ਜਾ ਰਿਹਾ।ਕਹਿਣ ਨੂੰ ਦੇਸ਼ ਦੀ ਮੂਲ ਸਿੱਖਆ ਹੈ।ਧੀਮਾਨ ਨੇ ਦਸਿਆ ਕਿ ਜਿਸ ਦੇਸ਼ ਅੰਦਰ ਰਾਇਟ ਟੂ ਐਜੂਕੇਸ਼ਨ,ਜਿਸ 14 ਸਾਲ ਦੀ ਓੁਮਰ ਤੱਕ ਮੁਫ਼ਤ ਅਤੇ ਲਾਜਮੀ ਸਿੱਖਿਆ ਦੀ ਦੁਹਾਈਆਂ ਪਾ ਕੇ ਪੂਰੇ ਵਿਸ਼ਵ ਨੂੰ ਝੂੱਠ ਬੋਲੇ ਕੇ ਦਸਿਆ ਜਾ ਰਿਹਾ ਕਿ ਇਹ ਮੁਢੱਲੀ ਸਿੱਖਿਆ ਮੁਫ਼ਤ ਅਤੇ ਲਾਜਮੀ ਹੈ।ਉਨ੍ਹਾਂ ਕਿਹਾ ਕਿ ਮੁਫ਼ਤ ਅਤੇ ਲਾਜਮੀ ਨੂੰ ਕੀ ਕਰਨਾ ਜੇ ਬੱਚਿਆਂ ਨੂੰ ਅਧਿਆਪਕ ਹੀ ਨਹੀਂ ਦੇਣੇ।ਇਹ ਹੋਰ ਵੀ ਦੁਖਦਾਈ ਹੈ ਕਿ ਸਾਰੀਆਂ ਸੰਵਿਧਾਨਕ ਸੰਸਥਾਵਾਂ ਵੀ ਕੁੰਭ ਕਰਨੀ ਨੀਂਦੇ ਸੁੰਤੀਆਂ ਪਈਆਂ ਹਨ ਤੇ ਬੱਚਿਆਂ ਦੇ ਭੱਵਿਖ ਨਾਲ ਹੋ ਰਹੇ ਖਿਲਵਾੜ ਨੂੰ ਚੁੱਪਚਾਪ ਵੇਖ ਰਹੀਆਂ ਹਨ।
ਧੀਮਾਨ ਨੇ ਕਿਹਾ ਕਿ ਬੱਚਿਆਂ ਨਾਲ ਖਿਲਵਾੜ ਕਰਨਾ ਸੰਵਿਧਾਨ ਨਾਲ ਖਿਲਵਾੜ ਕਰਨ ਬਰਾਬਰ ਹੈ।ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਕੋਂ ਹੈਲੀਕਾਪਟਰ ਖ੍ਰੀਦਣ ਅਤੇ ਉਨ੍ਹਾਂ ਵਿਚ ਸੈਰਾਂ ਕਰਨ ਲਈ ਤਾਂ ਪੈਸਾ ਹੈ ਪਰ ਉਨ੍ਹਾਂ ਬੱਚਿਆਂ ਨਹੀਂ ਨਹੀਂ ਜਿਹੜੇ ਦੇਸ਼ ਦਾ ਭੱਵਿਖ ਹਨ।ਮੁਢੱਲੀ ਸਿੱਖਿਆ ਦਾ ਹਾਲ ਸਮੁੰਦਰ ਵਿਚ ਬਿਨ੍ਹਾਂ ਮਲਾਹ ਵਾਲੇ ਸਮੁੰਦਰੀ ਜਹਾਜ ਵਰਗਾ ਹੈ।ਧੀਮਾਨ ਨੇ ਕਿਹਾ ਕਿ ਬੱਚਿਆ ਨੂੰ ਸਹੀ ਤੇ ਸਮੇਂ ਸਿਰ ਅਸਲ ਗਾਇਡੈਂਸ ਦੀ ਲੋੜ ਹੈ,ਉਹ ਸਿਰਫ ਇਕ ਅਧਿਕਆਪਕ ਹੀ ਦੇ ਸਕਦਾ ਹੈ।ਪਰ ਜਿਨ੍ਹਾਂ ਨੂੰ ਅਧਿਆਪਕ ਹੀ ਨਸੀਬ ਨਹੀਂ ਹੁੰਦਾ ਉਹ ਕੀ ਕਰਨਗੇ।ਸਰਕਾਰਾਂ ਦੀਆ ਅਣਗਹਿਲੀਆਂ ਅਤੇ ਨਾ ਰੁੱਚੀ ਕਾਰਨ ਦੇਸ਼ ਵਿਚ ਅਨਪੜ੍ਹਤਾ ਦੂਰ ਨਹੀਂ ਹੋ ਰਹੀ ਤੇ ਨਾ ਹੀ ਸਰਕਾਰਾਂ ਕਰਨਾ ਚਾਹੁੰਦੀਆ ਹਨ।ਬੱਚੇ ਨਿਰਦੋਸ਼ ਹਨ,ਕੀ ਹੁਣ ਬੱਚਿਆਂ ਨੂੰ ਨਾਲ ਲੈ ਕੇ ਮੁਜਾਹਰੇ ਕੀਤੇ ਜਾਣ ਤਾਂ ਹੀ ਅਧਿਕਾਰ ਮਿਲਣਗੇ।ਧੀਮਾਨ ਨੇ ਕਿਹਾ ਕਿ ਉਹ ਜਲਦੀ ਹੀ ਮੁੱਢਲੀ ਸਿੱਖਿਆ ਵਾਰੇ ਹੋਰ ਖੁਲਾਸੇ ਕਰਨਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਝੂੱਠੀਆਂ ਫਲੈਕਸਾਂ ਉਤੇ ਅਤੇ ਸਿੱਖਿਆ ਦੇ ਝੂੱਠੇ ਪ੍ਰਚਾਰ ਨੂੰ ਛੱਡ ਕੇ ਸਿੱਖਿਆ ਬਚਾਓ ਅੰਦੋਲਨ ਨੂੰ ਸਹਿਯੋਗ ਕਰਨ ਤਾਂ ਕਿ ਡਾ ਅੰਬੇਡਕਰ ਜੀ ਸਿੱਖਿਆ ਪ੍ਰਤੀ ਸਪਨੇ ਪੂਰੇ ਹੋ ਸਕਣ।
ਜਿ਼ਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਮਤੀ ਕਮਲਦੀਪ ਕੌਰ (9815901196) ਨੇ ਕਿਹਾ ਕਿ ਸਕੂਲ ਵਿਚ ਅਧਿਆਪਕ ਦਾ ਆਰਜੀ ਪ੍ਰਬੰਧ ਕੀਤਾ ਗਿਆ ਹੈ ਅਤੇ ਨਵੀਆਂ ਭਰਤੀਆਂ ਹੋਣ ਤੇ ਅਧਿਆਪਕ ਨਿਯੁਕਤ ਕਰ ਦਿਤਾ ਜਾਵੇਗਾ।
