ਡਾ. ਅਮਰਿੰਦਰ ਸਿੰਘ ਗੋਲਡ ਮੈਡਲ ਨਾਲ ਸਨਮਾਨਤ

ਪਟਿਆਲਾ, 16 ਮਾਰਚ - ਬੀਤੇ ਦਿਨੀਂ ਡਾ. ਅਮਰਿੰਦਰ ਸਿੰਘ (ਬੀ ਐਨ ਵਾਈ ਐਸ) ਨੂੰ ਨਿਊਰੋਥੈਰੇਪੀ ਦੇ ਡਿਪਲੋਮਾ ਕੋਰਸ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਲਈ ਸੈਂਟਰ ਫਾਰ ਐਲਐਮਐਨਟੀ ਰਿਸਰਚ ਐਂਡ ਟਰੇਨਿੰਗ ਵੱਲੋਂ ਡਾਇਰੈਕਟਰ ਆਚਾਰੀਆ ਰਾਮਚੰਦਰਨ ਸ੍ਰੀਨਿਵਾਸਨ ਨੇ ਡਾ. ਅਮਰਿੰਦਰ ਦੇ ਸਮਰਪਣ, ਹੁਨਰ ਅਤੇ ਰਚਨਾਤਮਕਤਾ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੇ 99 ਪ੍ਰਤੀਸ਼ਤ ਸ਼ਾਨਦਾਰ ਨਤੀਜੇ ਲਈ ਡਾ. ਅਮਰਿੰਦਰ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ।

ਪਟਿਆਲਾ, 16 ਮਾਰਚ - ਬੀਤੇ ਦਿਨੀਂ ਡਾ. ਅਮਰਿੰਦਰ ਸਿੰਘ (ਬੀ ਐਨ ਵਾਈ ਐਸ) ਨੂੰ ਨਿਊਰੋਥੈਰੇਪੀ ਦੇ ਡਿਪਲੋਮਾ ਕੋਰਸ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਲਈ ਸੈਂਟਰ ਫਾਰ ਐਲਐਮਐਨਟੀ ਰਿਸਰਚ ਐਂਡ ਟਰੇਨਿੰਗ ਵੱਲੋਂ ਡਾਇਰੈਕਟਰ ਆਚਾਰੀਆ ਰਾਮਚੰਦਰਨ ਸ੍ਰੀਨਿਵਾਸਨ ਨੇ ਡਾ. ਅਮਰਿੰਦਰ  ਦੇ ਸਮਰਪਣ, ਹੁਨਰ ਅਤੇ ਰਚਨਾਤਮਕਤਾ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੇ 99 ਪ੍ਰਤੀਸ਼ਤ ਸ਼ਾਨਦਾਰ ਨਤੀਜੇ ਲਈ ਡਾ. ਅਮਰਿੰਦਰ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਡਾ. ਅਮਰਿੰਦਰ ਸਿੰਘ ਨੈਚੂਰੋਪੈਥੀ ਅਤੇ ਯੋਗਿਕ ਸਾਇੰਸਿਜ਼ ਦੇ ਡਾਕਟਰ ਅਤੇ ਨਿਊਰੋਥੈਰੇਪੀ ਦੇ ਸਪੈਸ਼ਲਿਸਟ ਹਨ। ਸ੍ਰੀਨਿਵਾਸਨ ਨੇ ਕਿਹਾ ਕਿ ਡਾ. ਅਮਰਿੰਦਰ ਦੀਆਂ ਬੇਮਿਸਾਲ ਪ੍ਰਾਪਤੀਆਂ ਨੇ ਨਾ ਸਿਰਫ਼ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ ਸਗੋਂ ਦਵਾਈ ਰਹਿਤ (ਡਰੱਗਲੈੱਸ)  ਇਲਾਜ ਦੇ ਖੇਤਰ ਨੂੰ ਵੀ ਚਰਚਾ ਵਿੱਚ ਲਿਆਂਦਾ ਹੈ। ਉਨ੍ਹਾਂ ਨਿਊਰੋਥੈਰੇਪੀ ਦੇ ਖੇਤਰ ਵਿੱਚ ਡਾ. ਅਮਰਿੰਦਰ ਸਿੰਘ ਦੇ ਯੋਗਦਾਨ 'ਤੇ ਜ਼ੋਰ ਦਿੰਦੇ ਹੋਏ ਬਾਂਝਪਨ ਦੇ ਇਲਾਜ ਉੱਤੇ ਡਾ. ਅਮਰਿੰਦਰ ਸਿੰਘ ਦੇ ਇਕ ਕੇਸ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਡਾ. ਅਮਰਿੰਦਰ ਸਿੰਘ ਵਲੋਂ ਇਕ ਨਿਰਾਸ਼ ਨਿਸੰਤਾਨ ਜੋੜੇ ਦਾ ਬਿਨਾਂ ਦਵਾਈਆਂ ਦੇ ਨਿਊਰੋਥੈਰਪੀ ਰਾਹੀਂ ਸਫਲ ਇਲਾਜ ਕੀਤਾ ਗਿਆ। ਪੰਜ ਸਾਲਾਂ ਤੋਂ ਬੱਚੇ ਦੀ ਚਾਹਤ ਵਿਚ ਕਈ ਡਾਕਟਰਾਂ ਤੋਂ ਅਤੇ ਪੀ.ਜੀ.ਆਈ. ਸਮੇਤ ਕਈ ਹਸਪਤਾਲਾਂ ਵਿਚ ਭਟਕਣ ਤੋਂ ਬਾਅਦ ਮਰੀਜ਼ ਨੂੰ ਕਿਤੋਂ ਵੀ ਸਫਲਤਾ ਨਹੀਂ ਮਿਲੀ ਸੀ। ਮਰੀਜ਼ ਦੀਆਂ ਫੈਲੋਪੀਅਨ ਟਿਊਬਾਂ ਬੰਦ ਸਨ ਅਤੇ ਹੋਰ ਕਈ ਸਮੱਸਿਆਵਾਂ ਸਨ। ਡਾ. ਸਿੰਘ ਨੇ ਨਿਊਰੋਪੈਥੀ ਅਤੇ ਨੈਚਰੋਪੈਥੀ ਨਾਲ ਮਰੀਜ਼ ਦਾ ਇਲਾਜ ਕੀਤਾ ਅਤੇ ਤੀਸਰੇ ਮਹੀਨੇ ਵਿਚ ਹੀ ਮਰੀਜ਼ ਨੇ ਗਰਭ ਧਾਰਣ ਕਰ ਲਿਆ ਅਤੇ ਹਾਲ ਹੀ ਵਿਚ ਇਕ ਖੂਬਸੂਰਤ ਬੱਚੀ ਨੂੰ ਜਨਮ ਦਿੱਤਾ ਹੈ। ਇਸ ਬਾਰੇ ਗੱਲ ਕਰਦਿਆਂ ਡਾ. ਅਮਰਿੰਦਰ ਸਿੰਘ ਨੇ ਕਿਹਾ ਕਿ ਸੈਂਟਰ ਫਾਰ ਐਲਐਮਐਨਟੀ ਰਿਸਰਚ ਐਂਡ ਟਰੇਨਿੰਗ ਤੋਂ ਇਹ ਸਨਮਾਨ ਪ੍ਰਾਪਤ ਕਰਕੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾ ਕਿਹਾ ਕਿ ਨਿਊਰੋਥੈਰੇਪੀ ਦੇ ਚਾਣੱਕਿਆ ਅਚਾਰੀਆ ਰਾਮਚੰਦਰਨ ਸ੍ਰੀ ਨਿਵਾਸਨ ਤੋਂ ਟ੍ਰੇਨਿੰਗ ਲੈਣ ਦੇ ਮੌਕੇ ਲਈ ਸ਼ੁਕਰਗੁਜ਼ਾਰ ਹਾਂ ਅਤੇ ਆਪਣਾ ਕੰਮ, ਅਗੇਤੀ ਖੋਜ ਅਤੇ ਬਿਨਾਂ ਦਵਾਈਆਂ ਦੇ ਲੋਕਾਂ ਨੂੰ ਸਿਹਤਮੰਦ ਅਤੇ ਰੋਗ-ਰਹਿਤ ਬਣਾਉਣ ਦੇ ਯਤਨ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਟਿਆਲਾ ਸ਼ਹਿਰ ਵਿਚ ਇਕ ਵੈੱਲਨੈੱਸ ਸੈਂਟਰ ਜਲਦ ਹੀ ਸਥਾਪਤ ਕੀਤਾ ਜਾ ਰਿਹਾ ਹੈ ਜਿਥੇ ਬਿਨਾਂ ਦਵਾਈਆਂ ਦੇ ਇਲਾਜ ਕਰ ਕੇ ਰੋਗੀਆਂ ਨੂੰ ਰੋਗਾਂ ਤੋਂ ਨਿਜਾਤ ਦਵਾਈ ਜਾਵੇਗੀ। ਇਸ ਮੌਕੇ ਮੈਨੇਜਿੰਗ ਐਡੀਟਰ ਸ. ਗੁਰਨਾਮ ਸਿੰਘ, ਚੀਫ ਐਡੀਟਰ ਸ੍ਰੀਮਤੀ ਜਸਵੰਤ ਕੌਰ, ਸਾਹਿਤਕਾਰ ਸਤਿੰਦਰ ਸਿੰਘ ਨੰਦਾ, ਪੱਤਰਕਾਰ ਗੁਰਪ੍ਰਤਾਪ ਸਿੰਘ ਸਾਹੀ,  ਪੱਤਰਕਾਰ ਅਰਵਿੰਦਰ ਸਿੰਘ , ਜਗਜੀਤ ਸਿੰਘ ਸੱਗੂ , ਮਨਿੰਦਰ ਸਿੰਘ ਪੱਤਰਕਾਰ, ਬਸੰਤ ਸਿੰਘ ਚੌਹਾਨ  ਪੱਤਰਕਾਰ, ਰਾਜ ਕੁਮਾਰ, ਜਗਜੀਤ ਸਿੰਘ ਰਾਜੂ, ਲਵ ਮਹਾਜਨ, ਯੋਗੰਬਰ ਚੌਹਾਨ, ਵਿਜੈ ਕੁਮਾਰ ਅਤੇ ਮਹਿੰਦਰ ਸਿੰਘ ਆਦਿ ਨੇ ਡਾ. ਅਮਰਿੰਦਰ ਸਿੰਘ ਨੂੰ ਗੋਲਡ ਮੈਡਲ ਨਾਲ ਸਨਮਾਨਤ ਕੀਤੇ ਜਾਣ ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।