ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਹੁੱਲੜਬਾਜ਼ਾਂ ਨੂੰ ਮਰਿਆਦਾ ਕਾਇਮ ਰੱਖਣ ਦੀ ਅਪੀਲ ਕੀਤੀ

ਸੜੋਆ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਮਨਾਏ ਜਾ ਰਹੇ 6 ਰੋਜ਼ਾ ਕੋਮੀ ਜੋੜ ਮੇਲਾ ਹੋਲਾ ਮੁਹੱਲਾ ਮੌਕੇ ਦੌਰਾਨ ਨੌਜਵਾਨਾਂ ਨੂੰ ਮਰਿਆਦਾ ਕਾਇਮ ਰੱਖਣ ਦੀ ਅਪੀਲ ਕੀਤੀ। ਮੋਟਰਸਾਈਕਲਾਂ ’ਤੇ ਪਟਾਕੇ ਚਲਾਉਣਾ, ਟਰੈਕਟਰ ਟਰਾਲੀਆਂ ’ਤੇ ਲਾਊਡ ਸਪੀਕਰਾਂ ’ਤੇ ਉੱਚੀ ਆਵਾਜ਼ ’ਚ ਗੀਤ ਵਜਾਉਣਾ ਲੋਕਾਂ ਤੇ ਹੋਰ ਸ਼ਰਧਾਲੂਆਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ।

ਸੜੋਆ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਮਨਾਏ ਜਾ ਰਹੇ 6 ਰੋਜ਼ਾ ਕੋਮੀ ਜੋੜ ਮੇਲਾ ਹੋਲਾ ਮੁਹੱਲਾ ਮੌਕੇ ਦੌਰਾਨ ਨੌਜਵਾਨਾਂ ਨੂੰ ਮਰਿਆਦਾ ਕਾਇਮ ਰੱਖਣ ਦੀ ਅਪੀਲ ਕੀਤੀ। ਮੋਟਰਸਾਈਕਲਾਂ ’ਤੇ ਪਟਾਕੇ ਚਲਾਉਣਾ, ਟਰੈਕਟਰ ਟਰਾਲੀਆਂ ’ਤੇ ਲਾਊਡ ਸਪੀਕਰਾਂ ’ਤੇ ਉੱਚੀ ਆਵਾਜ਼ ’ਚ ਗੀਤ ਵਜਾਉਣਾ ਲੋਕਾਂ ਤੇ ਹੋਰ ਸ਼ਰਧਾਲੂਆਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹੋਲੇ ਮਹੱਲੇ ਦੀ ਸ਼ੁਰੂਆਤ 21 ਮਾਰਚ ਦੀ ਰਾਤ ਨੂੰ ਗੁਰਦੁਆਰਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਪੰਜ ਨਗਾਰਿਆਂ ਤੇ ਜੈਕਾਰਿਆਂ ਨਾਲ ਕੀਤੀ ਜਾਵੇਗੀ, ਜੋ ਕਿ 23 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 24 ਤੋਂ 26 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾਵੇਗੀ। ਉਹਨਾਂ ਆਖਿਆ ਕਿ ਦੇਖਿਆ ਗਿਆ ਹੈ ਕਿ ਕੁਝ ਨੌਜਵਾਨ ਮੋਟਰਸਾਈਕਲਾਂ 'ਤੇ ਪਟਾਕਿਆਂ ਦੇ ਨਾਲ-ਨਾਲ ਟਰੈਕਟਰਾਂ 'ਤੇ ਵੀ ਸਟੰਟ ਕਰਦੇ ਹਨ, ਜੋ ਕਿ ਸਰਾਸਰ ਗਲਤ ਹੈ। ਇਸ ਨੂੰ ਰੋਕਣ ਲਈ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਗਿਆਨੀ ਸੁਲਤਾਨ ਸਿੰਘ ਨੇ ਦੱਸਿਆ ਕਿ  ਸਾਲ ਬਾਅਦ ਇਹ ਹੋਲਾ ਮੁਹੱਲਾ ਸੰਗਤਾਂ ਲਈ ਆਉਂਦਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਰਧਾਲੂ ਇਸ ਪਵਿੱਤਰ ਤਿਉਹਾਰ ਮੌਕੇ ਵਾਹਨਾਂ 'ਚ ਆਉਂਦੇ ਸਮੇਂ ਸੜਕਾਂ ਅਤੇ ਲਾਈਨਾਂ ਸਮੇਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਸੜਕਾਂ 'ਤੇ ਲਗਾਏ ਗਏ ਲੰਗਰਾਂ 'ਤੇ ਵਾਹਨਾਂ ਨੂੰ ਸਾਈਡ 'ਤੇ ਹੀ ਰੋਕਿਆ ਜਾਵੇ, ਤਾਂ ਜੋ ਪਿੱਛੇ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਾਬਾ ਸਤਨਾਮ ਸਿੰਘ ਜੀ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਸਰਦਾਰ ਦਲਜੀਤ ਸਿੰਘ ਬੈਂਸ ਖੁਰਦਾ ਆਦਿ ਹਾਜ਼ਰ ਸਨ।