ਨਵਾਂਸ਼ਹਿਰ ਦੇ ਰੇਹੜੀ ਵਰਕਰ 23 ਮਾਰਚ ਨੂੰ ਹੜਤਾਲ ਕਰਕੇ ਪਹੁੰਚਣਗੇ ਖੱਟਕੜ ਕਲਾਂ

ਨਵਾਂਸ਼ਹਿਰ - ਰੇਹੜੀ ਵਰਕਰਜ਼ ਯੂਨੀਅਨ ਨਵਾਂਸ਼ਹਿਰ ਦੇ ਕਾਮੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਹੜਤਾਲ ਕਰਕੇ ਖੱਟਕੜ ਕਲਾਂ ਪਹੁੰਚਣਗੇ। ਇਸ ਸਬੰਧੀ ਅੱਜ ਸਥਾਨਕ ਬਾਰਾਦਰੀ ਬਾਗ ਵਿਖੇ ਯੂਨੀਅਨ ਦੀ ਮੀਟਿੰਗ ਹੋਈ।

ਨਵਾਂਸ਼ਹਿਰ - ਰੇਹੜੀ ਵਰਕਰਜ਼ ਯੂਨੀਅਨ ਨਵਾਂਸ਼ਹਿਰ ਦੇ ਕਾਮੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਹੜਤਾਲ ਕਰਕੇ ਖੱਟਕੜ ਕਲਾਂ ਪਹੁੰਚਣਗੇ। ਇਸ ਸਬੰਧੀ ਅੱਜ ਸਥਾਨਕ ਬਾਰਾਦਰੀ ਬਾਗ ਵਿਖੇ ਯੂਨੀਅਨ ਦੀ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਦੱਸਿਆ ਕਿ  ਯੂਨੀਅਨ ਨੇ 23 ਮਾਰਚ ਨੂੰ ਮੁਕੰਮਲ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦਿਨ ਜੇਕਰ ਕੋਈ ਰੇਹੜੀ ਵਰਕਰ ਰੇਹੜੀ ਲਾਕੇ ਯੂਨੀਅਨ ਦੇ ਫੈਸਲੇ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇਸ਼ ਦੇ ਆਜਾਦੀ ਸੰਗਰਾਮ ਦੇ ਮਹਾਨ ਸ਼ਹੀਦ ਹਨ। ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ 23 ਮਾਰਚ ਨੂੰ ਖੱਟਕੜ ਕਲਾਂ ਪਹੁੰਚ ਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰੀਏ। ਉਹਨਾਂ ਦੱਸਿਆ ਕਿ ਉਹਨਾਂ ਦਾ ਕਾਫਲਾ 23 ਮਾਰਚ ਨੂੰ ਸਵੇਰੇ 9 ਵਜੇ ਪੈਟਰੋਲ ਪੰਪ ਬੰਗਾ ਰੋਡ ਨਵਾਂਸ਼ਹਿਰ ਤੋਂ ਖੱਟਕੜ ਕਲਾਂ ਲਈ  ਰਵਾਨਾ ਹੋਵੇਗਾ।