ਜਿਲ੍ਹਾ ਅਜੈ ਮੰਗੂਪੁਰ ਨੇ ਕੀਤਾ ਪਿੰਡ ਮੋਹਰ ਵਿਖੇ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ

ਬਲਾਚੌਰ - ਬੀਤੇ ਦਿਨੀ ਹਲਕਾ ਬਲਾਚੌਰ ਦੇ ਪਿੰਡ ਮੋਹਰ ਵਿਖੇ ਗ੍ਰਾਮ ਪੰਚਾਇਤ ਮੋਹਰ ਅਤੇ ਬਾਬਾ ਨਿਹਾਲ ਸ਼ਾਹ ਸਪੋਰਟਸ ਕਲੱਬ ਵਲੋਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਅਜੈ ਮੰਗੂਪੁਰ ਜਿਲ੍ਹਾ ਪ੍ਰਧਾਨ ਕਾਂਗਰਸ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਬਲਾਚੌਰ - ਬੀਤੇ ਦਿਨੀ ਹਲਕਾ ਬਲਾਚੌਰ ਦੇ ਪਿੰਡ ਮੋਹਰ ਵਿਖੇ ਗ੍ਰਾਮ ਪੰਚਾਇਤ ਮੋਹਰ ਅਤੇ ਬਾਬਾ ਨਿਹਾਲ ਸ਼ਾਹ ਸਪੋਰਟਸ ਕਲੱਬ ਵਲੋਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਅਜੈ ਮੰਗੂਪੁਰ ਜਿਲ੍ਹਾ ਪ੍ਰਧਾਨ ਕਾਂਗਰਸ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਅਜੈ ਮੰਗੂਪੁਰ ਵਲੋਂ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਬੱਚਿਆਂ ਦੇ ਵਧੀਆ ਭਵਿੱਖ ਨੂੰ ਸਿਰਜਣ ਵਿੱਚ ਸਹਾਈ ਹੁੰਦੇ ਹਨ। ਉਹਨਾਂ ਵਲੋਂ ਟੀਮਾਂ ਅਤੇ ਖਿਡਾਰੀਆਂ ਦਾ ਪ੍ਰੋਤਸਾਹਨ ਕੀਤਾ ਗਿਆ। ਇਸ ਮੌਕੇ ਮੰਗੂਪੁਰ ਜਿਲ੍ਹਾ ਪ੍ਰਧਾਨ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ, ਨਵੀਨ ਆਦੋਆਣਾ ਸਟੇਟ ਕੋਆਰਡੀਨੇਟਰ ਓ ਬੀ ਸੀ ਸੈਲ ਪੰਜਾਬ, ਸਰਪੰਚ ਮਲਕੀਤ ਸਿੰਘ ਧੌਲ ਮੀਤ ਪ੍ਰਧਾਨ ਬਲਾਕ ਕਮੇਟੀ ਬਲਾਚੌਰ, ਦਾਰਾ ਸਿੰਘ ਮੋਹਰ, ਸਰਪੰਚ ਰਾਜਪਾਲ, ਸਾਬਕਾ ਸਰਪੰਚ ਹਰਦੇਵ ਸਿੰਘ, ਦੀਦਾਰ ਸਿੰਘ, ਪ੍ਰਧਾਨ ਨਾਹਰ ਸਿੰਘ, ਫੌਜੀ ਪਰਮਜੀਤ ਸਿੰਘ, ਮਨਦੀਪ ਸਿੰਘ, ਚਰਨਜੀਤ ਸਿੰਘ, ਹੈਪੀ, ਸ਼ਿੰਦਾ, ਮਦਨ ਲਾਲ ਟੀਹਰਾ ਤੇ ਮੋਹਣ ਲਾਲ ਆਦਿ ਹਾਜ਼ਰ ਸਨ।