
ਲਵਾਰਿਸਾਂ ਨੂੰ ਮੁਕਤ ਕਰਵਾਉਣ ਵਿੱਚ ਵਰਦਾਨ ਸਾਬਤ ਹੋ ਰਹੀ ਹੈ ਮਾਨਵ ਮੁਕਤੀ ਸੇਵਾ ਸੁਸਾਇਟੀ
ਹੁਸ਼ਿਆਰਪੁਰ - ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਅੱਜ ਹੁਸ਼ਿਆਰਪੁਰ ਤੋਂ ਪਾਣੀ ਵਿੱਚ ਵਿਸਰਜਿਤ ਕਰਨ ਲਈ ਹਰਿਦੁਆਰ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਸਥਿਤ ਮਾਨਵ ਮੁਕਤੀ ਸੇਵਾ ਸੁਸਾਇਟੀ ਦੇ ਸੰਸਥਾਪਕ ਬਾਬਾ ਰਵਿੰਦਰ ਨਾਥ ਦੀ ਤਰਫ਼ੋਂ ਪਿਛਲੇ ਲੰਬੇ ਸਮੇਂ ਤੋਂ ਲਾਵਾਰਿਸ ਪਈਆਂ ਲਾਸ਼ਾਂ ਦੀਆਂ ਹੱਡੀਆਂ ਨੂੰ ਖਿੱਲਰਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਹੁਸ਼ਿਆਰਪੁਰ - ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨੂੰ ਅੱਜ ਹੁਸ਼ਿਆਰਪੁਰ ਤੋਂ ਪਾਣੀ ਵਿੱਚ ਵਿਸਰਜਿਤ ਕਰਨ ਲਈ ਹਰਿਦੁਆਰ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਸਥਿਤ ਮਾਨਵ ਮੁਕਤੀ ਸੇਵਾ ਸੁਸਾਇਟੀ ਦੇ ਸੰਸਥਾਪਕ ਬਾਬਾ ਰਵਿੰਦਰ ਨਾਥ ਦੀ ਤਰਫ਼ੋਂ ਪਿਛਲੇ ਲੰਬੇ ਸਮੇਂ ਤੋਂ ਲਾਵਾਰਿਸ ਪਈਆਂ ਲਾਸ਼ਾਂ ਦੀਆਂ ਹੱਡੀਆਂ ਨੂੰ ਖਿੱਲਰਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਅੱਜ ਉਨ੍ਹਾਂ ਵੱਲੋਂ ਜਲ ਪ੍ਰਵਾਹ ਤੋਂ ਲੈ ਕੇ ਅੰਤਿਮ ਰਸਮਾਂ ਪੂਰੀਆਂ ਕਰਨ ਤੱਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਅੱਜ ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ (ਸ਼ਿਵ ਪੁਰੀ) ਤੋਂ ਬਾਬਾ ਰਵਿੰਦਰ ਨਾਥ ਵਲੋਂ 35 ਲਾਵਾਰਸ ਵਿਅਕਤੀਆਂ ਦੀਆਂ ਅਸਥੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ਮੀਤ ਪ੍ਰਧਾਨ ਸੁਨੀਲ ਦੱਤ ਪ੍ਰੈਸ਼ਰ, ਵਰੁਣ ਸ਼ਰਮਾ ਆਸ਼ੂ ਸਮਾਜ ਸੇਵੀ, ਸੁਮਿਤ ਗੁਪਤਾ, ਮੁਨੀਸ਼ ਚੱਢਾ, ਪ੍ਰਿੰਸ ਕੁਮਾਰ ਰਸ਼ਮੀ ਬੇਰੀ, ਭੋਲਾ ਕੁਮਾਰ, ਨੀਰਜ ਗੁਪਤਾ, ਰਾਕੇਸ਼ ਵਾਲੀਆ ਅਨਿਲ ਸੇਠੀ ਆਦਿ ਹਾਜ਼ਰ ਸਨ। ਇਸ ਮੌਕੇ ਜਲ ਪ੍ਰਵਾਹ ਕਰਨ ਉਪਰੰਤ ਨਤਮਸਤਕ ਹੋਣ ਦੀ ਰਸਮ ਅਦਾ ਕੀਤੀ ਗਈ।
