
ਮਿਸ਼ਨ ਸਮਰੱਥ ਤਹਿਤ ਬਲਾਕ ਫਗਵਾੜਾ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੇ ਮਕਸਦ ਨਾਲ 2 ਰੋਜ਼ਾ ਸੈਮੀਨਾਰ ਸ਼ੁਰੂ
ਫਗਵਾੜਾ - ਐੱਸ .ਸੀ. ਈ. ਆਰ. ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ , ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਨੰਦਾ ਧਵਨ ਤੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਫਗਵਾੜਾ ਦੀ ਅਗਵਾਈ ਹੇਠ 2 ਰੋਜ਼ਾ ਅਧਿਆਪਕਾਂ ਦੀ ਟ੍ਰੇਨਿੰਗ ਲਈ ਸੈਮੀਨਾਰ ਬਲਾਕ ਫਗਵਾੜਾ -l ਦੇ ਸਰਕਾਰੀ ਐਲੀਮੈਂਟਰੀ ਸਕੂਲ ਹੁਸ਼ਿਆਰਪੁਰ ਰੋਡ ਵਿਖੇ ਸ਼ੁਰੂ ਕਰਵਾਇਆ ਗਿਆ।
ਫਗਵਾੜਾ - ਐੱਸ .ਸੀ. ਈ. ਆਰ. ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ , ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਨੰਦਾ ਧਵਨ ਤੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਫਗਵਾੜਾ ਦੀ ਅਗਵਾਈ ਹੇਠ 2 ਰੋਜ਼ਾ ਅਧਿਆਪਕਾਂ ਦੀ ਟ੍ਰੇਨਿੰਗ ਲਈ ਸੈਮੀਨਾਰ ਬਲਾਕ ਫਗਵਾੜਾ -l ਦੇ ਸਰਕਾਰੀ ਐਲੀਮੈਂਟਰੀ ਸਕੂਲ ਹੁਸ਼ਿਆਰਪੁਰ ਰੋਡ ਵਿਖੇ ਸ਼ੁਰੂ ਕਰਵਾਇਆ ਗਿਆ। ਇਸ ਦੋ ਰੋਜ਼ਾ ਟ੍ਰੇਨਿੰਗ ਸੈਮੀਨਾਰ ਵਿੱਚ ਮਿਸ਼ਨ ਸਮਰੱਥ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਸਕੂਲ ਦੇ ਹਰ ਅਧਿਆਪਕ ਤੱਕ ਪਹੁੰਚਣ ਤੇ ਮਿਸ਼ਨ ਸਮਰੱਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰਨਾ ਹੈ। ਸੈਮੀਨਾਰ ਇੰਚਾਰਜ ਸੀ. ਐੱਚ. ਟੀ. ਮਨਜੀਤ ਲਾਲ ਨੇ ਦੱਸਿਆ ਮਿਸ਼ਨ ਸਮਰੱਥ ਇੱਕ ਅਜਿਹਾ ਪ੍ਰਾਜੈਕਟ ਹੈ ਜਿਸ ਨਾਲ ਕਮਜ਼ੋਰ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਪੜ੍ਹਨ, ਲਿਖਣ ਅਤੇ ਸਮਝਣ ਦਾ ਪੱਧਰ ਉੱਚਾ ਕਰਨ ਲਈ ਬਹੁਤ ਲਾਭਦਾਇਕ ਹੈ। ਇਸ ਮੌਕੇ ਸੀ. ਐੱਚ. ਟੀ. ਸਤਨਾਮ ਸਿੰਘ ਪਰਮਾਰ, ਬਿਕਰਮਜੀਤ ਸਿੰਘ ਅਤੇ ਨਵਤੇਜ ਸਿੰਘ ਨੇ ਅਧਿਆਪਕਾਂ ਵਲੋਂ ਸਕੂਲੀ ਬੱਚਿਆਂ ਨੂੰ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਪ੍ਰਤੀ ਜਾਣੂ ਕਰਵਾਇਆ।ਆਏੇ ਹੋੇਏ ਅਧਿਆਪਕਾਂ ਨੇ ਬੜੀ ਦਿਲਚਸਪੀ ਨਾਲ ਮਿਸ਼ਨ ਪ੍ਰਾਜੈਕਟ ਦੀਆਂ ਗਤੀਵਿਧੀਆਂ ਨੂੰ ਬਹੁਤ ਹੀ ਲਗਨ ਨਾਲ ਸਿੱਖਿਆ ਤਾਂ ਜੋ ਸਕੂਲਾਂ ਵਿੱਚ ਜਾ ਕੇ ਮਿਸ਼ਨ ਪ੍ਰਾਜੈਕਟ ਨੂੰ ਬੱਚਿਆਂ ਨੂੰ ਜਾਣੂ ਕਰਵਾਇਆ ਜਾ ਸਕੇ । ਇਸ ਪਹਿਲੇ ਬੈਚ ਵਿੱਚ 40 ਅਧਿਆਪਕਾ ਨੇ ਹਿੱਸਾ ਲਿਆ। ਇਸ ਮੌਕੇ ਹੈੱਡ ਟੀਚਰ ਗਣੇਸ਼ ਭਗਤ, ਗੁਰਪ੍ਰੀਤ ਸਿੰਘ, ਜਤਿੰਦਰ ਕੁਮਾਰ, ਸੁਖਪ੍ਰੀਤ ਕੌਰ, ਲਖਵਿੰਦਰ ਕੌਰ, ਜਸਵਿੰਦਰ ਸਿੰਘ, ਸੁਨੀਤਾ ਰਾਣੀ, ਪਰਮਿੰਦਰ ਕੌਰ, ਨੀਲਮ ਕੁਮਾਰੀ, ਬਲਵੀਰ ਕੌਰ, ਸਤਇੰਦਰ ਸੈਣੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਹਾਜਰ ਸਨ।
