ਲੋਕ ਸਭਾ ਚੋਣਾਂ ਵਿੱਚ ਯੂਥ ਦਾ ਅਹਿਮ ਯੋਗਦਾਨ ਰਹੇਗਾ : ਅਮਰਦੀਪ ਸੰਘੇੜਾ

ਸਨੌਰ/ਪਟਿਆਲਾ,16 ਮਾਰਚ - ਹਲਕਾ ਸਨੌਰ ਤੋਂ ਅਮਰਦੀਪ ਸੰਘੇੜਾ ਨੂੰ ਆਮ ਆਦਮੀ ਪਾਰਟੀ ਵੱਲੋਂ ਦੂਜੀ ਵਾਰ ਯੂਥ ਵਿੰਗ ਸਨੌਰ ਦਾ ਪ੍ਰਧਾਨ ਲਾਉਣ ਤੇ ਪਾਰਟੀ ਦੇ ਕਈ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਅਮਰ ਸੰਘੇੜਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਪੰਜਾਬ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ

ਸਨੌਰ/ਪਟਿਆਲਾ,16 ਮਾਰਚ - ਹਲਕਾ ਸਨੌਰ ਤੋਂ ਅਮਰਦੀਪ ਸੰਘੇੜਾ ਨੂੰ  ਆਮ ਆਦਮੀ  ਪਾਰਟੀ ਵੱਲੋਂ ਦੂਜੀ ਵਾਰ ਯੂਥ ਵਿੰਗ ਸਨੌਰ ਦਾ ਪ੍ਰਧਾਨ ਲਾਉਣ ਤੇ ਪਾਰਟੀ ਦੇ ਕਈ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਅਮਰ ਸੰਘੇੜਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ  ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਪੰਜਾਬ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਦੇ ਯੂਥ ਨੂੰ ਹਮੇਸ਼ਾ ਹੀ ਤਵੱਜੋ ਦਿੱਤੀ ਹੈ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਹਮੇਸ਼ਾ ਹਲਕੇ ਦੇ ਨੋਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਸੰਘੇੜਾ ਨੇ ਕਿਹਾ ਕਿ ਮੈਂ ਇਸ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਾ ਰਹਾਂਗਾ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਯੂਥ ਦਾ ਵੱਡਾ ਯੋਗਦਾਨ ਰਹੇਗਾ ਅਤੇ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ।