
ਲੋਕ ਸਭਾ ਚੋਣਾਂ 'ਚ ਡਾ. ਬਲਬੀਰ ਸਿੰਘ ਦੀ ਜਿੱਤ ਨਵਾਂ ਇਤਿਹਾਸ ਰਚੇਗੀ - ਰਣਜੋਧ ਸਿੰਘ ਹਡਾਣਾ
ਪਟਿਆਲਾ, 15 ਮਾਰਚ - ਪੀ ਆਰ ਟੀ ਸੀ ਦੇ ਚੇਅਰਮੈਨ ਅਤੇ 'ਆਪ' ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਕੈਬਿਨਟ ਮੰਤਰੀ ਡਾ. ਬਲਬੀਰ ਸਿੰਘ ਨੂੰ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਪਟਿਆਲਾ ਦੀ ਟਿਕਟ ਮਿਲਣ 'ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਹਰਪਿੰਦਰ ਚੀਮਾ, ਲਾਲੀ ਰਹਿਲ, ਗੁਰਿੰਦਰਜੀਤ ਸਿੰਘ ਅਦਾਲਤੀਵਾਲਾ, ਅਰਵਿੰਦਰ ਸਿੰਘ ਮੌਜੂਦ ਰਹੇ।
ਪਟਿਆਲਾ, 15 ਮਾਰਚ - ਪੀ ਆਰ ਟੀ ਸੀ ਦੇ ਚੇਅਰਮੈਨ ਅਤੇ 'ਆਪ' ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਨੇ ਕੈਬਿਨਟ ਮੰਤਰੀ ਡਾ. ਬਲਬੀਰ ਸਿੰਘ ਨੂੰ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਪਟਿਆਲਾ ਦੀ ਟਿਕਟ ਮਿਲਣ 'ਤੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਹਰਪਿੰਦਰ ਚੀਮਾ, ਲਾਲੀ ਰਹਿਲ, ਗੁਰਿੰਦਰਜੀਤ ਸਿੰਘ ਅਦਾਲਤੀਵਾਲਾ, ਅਰਵਿੰਦਰ ਸਿੰਘ ਮੌਜੂਦ ਰਹੇ। ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਡਾ. ਬਲਬੀਰ ਸਿੰਘ ਦੀ ਪਟਿਆਲਾ ਹਲਕੇ ਤੋਂ ਜਿੱਤ ਨਵਾਂ ਇਤਿਹਾਸ ਰਚੇਗੀ ਕਿਉਂਕਿ ਡਾ. ਬਲਬੀਰ ਵਿਧਾਇਕ ਬਣਨ ਤੋਂ ਕਾਫ਼ੀ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਿੱਲੀ ਵਿਖੇ ਲੰਮਾ ਸਮਾਂ ਚੱਲੇ ਕਿਸਾਨੀ ਅੰਦੋਲਨ ਦੌਰਾਨ ਸਿਹਤ ਸੇਵਾਵਾਂ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਈ ਸੀ। ਇਸ ਤੋਂ ਇਲਾਵਾ ਜਦੋਂ 2022 ਵਿੱਚ ਡਾ. ਬਲਬੀਰ ਸਿੰਘ ਵਿਧਾਇਕ ਬਣੇ ਤਾਂ ਮੁੱਖ ਮੰਤਰੀ ਮਾਨ ਨੇ ਭਰੋਸਾ ਦਿਖਾਉਂਦਿਆ ਇਨ੍ਹਾਂ ਨੂੰ ਸਿਹਤ ਮੰਤਰੀ ਵੀ ਲਗਾਇਆ। ਇਨ੍ਹਾਂ ਦੀ ਅਣਥੱਕ ਮਿਹਨਤ ਨਾਲ ਅੱਜ ਪੰਜਾਬ ਵਿੱਚ ਨਵੇਂ ਸੈਕੜੇ ਮੁਹੱਲਾ ਕਲੀਨਿਕ ਬਣੇ ਅਤੇ ਹਸਪਤਾਲਾਂ ਵਿੱਚ ਚੰਗੇ ਸੁਧਾਰ ਲਗਾਤਾਰ ਜਾਰੀ ਹਨ।
